ਸਟੇਜੀ ਕਵੀ ਦਰਬਾਰ (ਖ਼ਬਰਸਾਰ)


ਲੁਧਿਆਣਾ  --  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸਰਦਾਰ ਗੁਲਜ਼ਾਰ ਸਿੰਘ ਪੰਧੇਰ ਜੀ ਦੀ ਸੁਚੱਜੀ ਅਗਵਾਈ ਵਿੱਚ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਪਣੇ 71ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਕਰਦਿਆਂ ਅਤੇ ਵਿਸਾਖੀ ਦਿਹਾੜੇ ਤੇ ਪਹਿਲਾ ਸਟੇਜੀ ਕਵੀ ਦਰਬਾਰ 21 ਅਪਰੈਲ 2024 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਤੋਂ 26 ਨਾਮੀਂ ਕਵੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚ ਇੰਜ. ਕਰਮਜੀਤ ਸਿੰਘ ਨੂਰ, ਡਾ. ਹਰੀ ਸਿੰਘ ਜਾਚਕ, ਡਾ. ਸੰਦੀਪ ਸ਼ਰਮਾ, ਅਵਤਾਰ ਸਿੰਘ ਤਾਰੀ, ਡਾ. ਗੁਰਚਰਨ ਕੌਰ ਕੋਚਰ, ਕਰਮਜੀਤ ਗਰੇਵਾਲ, ਪ੍ਰਭਜੋਤ ਸੋਹੀ, ਮਨਦੀਪ ਕੌਰ ਭੰਮਰਾ, ਸੁਰਜੀਤ ਸਿੰਘ ਅਲਬੇਲਾ,ਜਸਬੀਰ ਝੱਜ, ਅਮਰੀਕ ਸਿੰਘ ਤਲਵੰਡੀ, ਕੁਲਵੰਤ ਸਿੰਘ ਰਫ਼ੀਕ (ਹਰਿਆਣਾ), ਸਰਬਜੀਤ ਵਿਰਦੀ, ਕੁਲਦੀਪ ਕੌਰ ਦੀਪ ਲੁਧਿਆਣਵੀ,ਸਤਨਾਮ ਸਿੰਘ ਕੋਮਲ, ਡਾ. ਜਸਪ੍ਰੀਤ ਕੌਰ ਫਲਕ, ਪਰਮਿੰਦਰ ਅਲਬੇਲਾ, ਅਮਰਜੀਤ ਸਿੰਘ ਸ਼ੇਰਪੁਰੀ, ਡਾ. ਦੇਵਿੰਦਰ ਦਿਲਰੂਪ, ਗੁਰਸੇਵਕ ਸਿੰਘ ਢਿੱਲੋਂ, ਹਰਦੇਵ ਸਿੰਘ ਕਲਸੀ, ਡਾ ਪੁਸ਼ਪਿੰਦਰ ਪਾਲ ਸਿੰਘ ਅਤੇ ਜਸਵਿੰਦਰ ਕੌਰ ਜੱਸੀ ਆਦਿ ਨੇ ਸ਼ਮੂਲੀਅਤ ਕੀਤੀ। ਕਵੀ ਦਰਬਾਰ ਦੀ ਪ੍ਰਧਾਨਗੀ ਸਾਬਕਾ ਡੀਨ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮਿਰਤਸਰ ਡਾ. ਅਮਰਜੀਤ ਸਿੰਘ ਦੂਆ, ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸ. ਗੁਰਮੀਤ ਸਿੰਘ, ਪ੍ਰਸਿੱਧ ਸ਼ਾਇਰ ਸਰਦਾਰ ਪੰਛੀ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ,ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ.ਪ੍ਰਭਕਿਰਨ ਸਿੰਘ ਨੇ ਕੀਤੀ। ਸਮਾਗਮ ਦਾ ਆਰੰਭ, ‘ਦੇਹ ਸ਼ਿਵਾ ਬਰ ਮੋਹਿ ਇਹੈ’. . . ਸ਼ਬਦ ਨਾਲ ਹੋਈ। ਅਕਾਡਮੀ ਦੇ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਅਕਾਡਮੀ ਦਾ ਇਤਿਹਾਸ ਸਾਂਝਾ ਕਰਦੇ ਹੋਏ ਸਮੁੱਚੇ ਕਵੀ ਦਰਬਾਰ ਦੀ ਭੂਮਿਕਾ ਬਾਰੇ ਦੱਸਿਆ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਸਾਰੇ ਕਵੀਆਂ ਅਤੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਅਕਾਡਮੀ ਵਲੋਂ 27-28 ਅਪ੍ਰੈਲ ਨੂੰ ਭਾਸ਼ਾ ਕਾਨਫ਼ਰੰਸ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਡਾ. ਅਮਰਜੀਤ ਸਿੰਘ ਦੂਆ ਨੇ ਸਟੇਜੀ ਕਵੀ ਦਰਬਾਰ ਦੀ ਸ਼ਲਾਘਾ ਕਰਦਿਆਂ ਪੰਜਾਬੀ ਭਵਨ ਦੀ ਨਵੀਂ ਚੁਣੀ ਹੋਈ ਟੀਮ ਨੂੰ ਇਸ ਵੱਖਰੇ ਤੌਰ ਤੇ ਕੀਤੇ ਗਏ ਉੱਦਮ ਦੀ ਵਧਾਈ ਦਿੱਤੀ ਅਤੇ ਸਟੇਜੀ ਕਵੀ ਦਰਬਾਰਾਂ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਆਖੀ। ਸ. ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਦੇ ਪ੍ਰਚਾਰ ਲਈ ਕੰਮ ਕਰ ਰਹੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਲਾਮਬੰਦ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ ਦੀ ਚੁਣੀ ਹੋਈ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਸਮੂਹ ਯੂਨੀਵਰਸਿਟੀਆਂ ਅਤੇ ਸਕੂਲਾਂ ਕਾਲਜਾਂ ਵਿੱਚ ਵੱਡੇ ਪੱਧਰ ਤੇ ਪੰਜਾਬੀ ਦਾ ਬੋਲਬਾਲਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪਾਸਾਰ ਲਈ ਹਰ ਸੰਭਵ ਮੱਦਦ ਕਰਨ ਲਈ ਤਿਆਰ ਹੈ। ਡਾ. ਪਾਲ ਕੌਰ ਨੇ ਆਪਣੀ ਕਵਿਤਾ ਸੁਣਾਈ ਤੇ ਕਵਿਤਾ ਨੂੰ ਪ੍ਰਵਾਸ ਦੀ ਸੰਕੀਰਣ ਪਹੁੰਚ ਤੋਂ ਬਚਾਉਣ ਲਈ ਸੁਚੇਤ ਕੀਤਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਮਾਗਮ ਵਿੱਚ ਪਹੁੰਚਣ ਤੇ ਹਾਜ਼ਰ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਅਕਾਡਮੀ ਦੇ ਅਗਲੇਰੇ ਭਵਿੱਖਮੁਖੀ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕੀਤਾ। ਸਮਾਗਮ ਦੀ ਸਮਾਪਤੀ ’ਤੇ ਸਾਰੇ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕੀਤੇ ਗਏ। ਸਮਾਗਮ ਦਾ ਮੰਚ ਸੰਚਾਲਨ ਇੰਜ. ਕਰਮਜੀਤ ਸਿੰਘ ਨੂਰ ਹੋਰਾਂ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਹਾਰੀ ਲਾਲ ਸੱਦੀ, ਜਨਮੇਜਾ ਸਿੰਘ ਜੌਹਲ, ਭਗਵਾਨ ਢਿੱਲੋਂ, ਰਾਜਦੀਪ ਤੂਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸਤਨਾਮ ਸਿੰਘ, ਤਰਲੋਚਨ ਸਿੰਘ, ਸੁਰਜੀਤ ਸਿੰਘ ਲਾਂਬੜਾ, ਤਰਲੋਚਨ ਝਾਂਡੇ, ਨੇਤਰ ਮੁੱਤਿਓ, ਹਰਬੰਸ ਮਾਲਵਾ, ਜੋਗਿੰਦਰ ਸਿੰਘ ਕੰਗ, ਨਰਿੰਦਰ ਕੌਰ ਨੂਰੀ ਗੀਤ ਗੁਰਜੀਤ, ਰਵਿੰਦਰ ਰਵੀ, ਮੀਤ ਅਨਮੋਲ, ਡਾ. ਸਰਬਜੋਤ ਕੌਰ, ਰਜਿੰਦਰ ਕੌਰ ਪੰਨੂੰ, ਜ਼ੋਰਾਵਰ ਸਿੰਘ ਪੰਛੀ, ਕੰਵਲ ਵਾਲੀਆ, ਡਾ. ਬਲਵਿੰਦਰ ਸਿੰਘ ਗਲੈਕਸੀ, ਬਲਕੌਰ ਸਿੰਘ, ਹਰਬੰਸ ਸਿੰਘ ਸ਼ਾਨ,ਜਸਵਿੰਦਰ ਸਿੰਘ ਜੱਸੀ ਸਮੇਤ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।ਇਸ ਕਵੀ ਦਰਬਾਰ ਨੂੰ ਡਾ ਹਰੀ ਸਿੰਘ ਜਾਚਕ ਯੂ ਟਿਊਬ ਚੈਨਲ ਰਾਹੀਂ ਲਾਈਵ ਕੀਤਾ ਗਿਆ।
ਸਰੋਤਿਆਂ ਦੀ ਭਰਪੂਰ ਹਾਜ਼ਰੀ ਨੇ ਸਮਾਗਮ ਨੂੰ ਚਾਰ ਚੰਨ ਲਾਏ ਅਤੇ ਇਹ ਕਵੀ ਦਰਬਾਰ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਸਫ਼ਲਤਾ ਸਹਿਤ ਸਮਾਪਤ ਹੋਇਆ।