ਸਿਰਜਣਧਾਰਾ ਦੀ ਮਾਸਿਕ ਮੀਟਿੰਗ ਵਿੱਚ ਹੋਇਆ ਰਚਨਾਵਾਂ ਦਾ ਦੌਰ
(ਖ਼ਬਰਸਾਰ)
ਲੁਧਿਆਣਾ -- ਸਿਰਜਣਧਾਰਾ ਦੀ ਮਾਸਕ ਬੈਠਕ ਸਭਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਛੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਾਫਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਵਿੱਚ ਸਭਾ ਦੇ ਮੀਤ ਪ੍ਰਧਾਨ ਸ. ਸਰਬਜੀਤ ਸਿੰਘ ਵਿਰਦੀ ਅਤੇ ਸੁਖਦੇਵ ਸਿੰਘ ਲਾਜ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਉੱਘੇ ਗ਼ਜ਼ਲਕਾਰ ਗੁਰਦਿਆਲ ਰੋਸ਼ਨ ਅਤੇ ਜਸਵੰਤ ਜਾਫਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸੁਹਿਰਦ ਯਤਨਾਂ ਦੀ ਲੋੜ ਹੈ, ਜਿਸ ਵਿੱਚ ਲੇਖਕ ਅਤੇ ਕਵੀ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਉੱਘੇ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਭਰੀ, ਜਿਸ ਨੂੰ ਸੰਚਾਲਕ ਅਤੇ ਸਭਾ ਦੇ ਜਨਰਲ ਸਕੱਤਰ, ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਸਾਰਿਆਂ ਨੂੰ ਨਿਹਾਲ ਕੀਤਾ।
ਮੀਟਿੰਗ ਦੀ ਪ੍ਰਧਾਨਗੀ ਡਾ: ਗੁਰਚਰਨ ਕੌਰ ਕੋਛੜ, ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਬਲਵਿੰਦਰ ਔਲਖ ਗਲੈਕਸੀ, ਗੁਰਵਿੰਦਰ ਸ਼ੇਰਗਿੱਲ, ਅਮਰਜੀਤ ਸ਼ੇਰਪੁਰੀ ਤੇ ਹੋਰ।
ਕਵੀ ਤਰਲੋਚਨ ਲੋਚੀ ਨੇ ਕਵਿਤਾ ਮੰਜ਼ਿਲ ਊਧਮ ਹੋਇ ਪਠਾਓ ਹੋਇ ਡਾ: ਗੁਰਚਰਨ ਕੌਰ ਕੋਛੜ ਨੇ ਗਾਇਆ ‘ਮੇਰੇ ਮੈਂ ਜਾਣ ਤੇ ਸ਼ਕਤੀ ਭਰ ਗਿਆ ਕੋਈ’, ਗਾਇਕ ਅਮਰਜੀਤ ਸ਼ੇਰਪੁਰੀ ਨੇ ‘ਗੁੱਤ ਵੀਰ ਦੀਆਂ ਭੈਣਾਂ ਨੇ ਸੋਨੇ ਦੀਆਂ ਤਾਰਾਂ ਬੰਨ੍ਹੀਆਂ’, ਕਵਿਤਾ ਭੱਟੀ ਚੰਡੀਗੜ੍ਹ ਨੇਨੇ 'ਮੇਰੀ ਕਿਸਮਤ ਸੁਰਗਾਂ ਤੀਕਰ ਘੁੰਮ ਲਵੇ', ਮੀਤਾ ਖੰਨਾ ਨੇ 'ਉਹ ਹਰ ਵੇਲੇ ਮੇਰੇ ਅੰਦਰ ਹੈਂ, ਡਾ ਹਰਜਿੰਦਰ ਸੱਧਰ ਨੇ 'ਜਦੋਂ ਦਾ ਤੂੰ ਸਾਡੇ ਵਿਹੜੇ ਰੌਣਕਾਂ ਨੂੰ ਛੱਡ ਗਿਆ', ਗੁਰਵੇਲ ਕੁਹਲਵੀ ਨੇ 'ਕੀ ਦੱਸਾਂ ਤੇਰੇ ਪਿਆਰ ਦੇ ਕਿੱਸੇ, ਮਨਿੰਦਰ ਮਨ ਨੇ 'ਮੈਨੂੰ ਪਤਾ ਤੂੰ ਰੱਬ ਹੈਂ, ਡਾ. ਅਰਵਿੰਦਰ ਕੌਰ ਕਾਕੜਾ ਨੇ 'ਕਿਸੇ ਦੇ ਕੋਲ ਹੋਇਆਂ ਵੀ ਕਿਸੇ ਦੀ ਅਣਹੋਂਦ ਦਾ ਅਹਿਸਾਸ ਹੁੰਦਾ
ਏ, ਦੀਪ ਲੁਧਿਆਣਵੀ ਨੇ 'ਮੈਂ ਦੀਪਕ ਦੀ ਲੋਅ', ਜਸਪ੍ਰੀਤ ਕੌਰ ਗਿੱਲ ਅਮਲਤਾਸ ਨੇ ਕਵਿਤਾ 'ਰੋਣਾ ਨਹੀਂ, ਸੁਖਵਿੰਦਰ ਅਨਹਦ ਨੇ 'ਸਫ਼ਰ ਜ਼ਿੰਦਗੀ ਦਾ ਤੇਰੇ ਨਾਲ ਲੋਚਦੇ ਹਾਂ', ਗੁਰਵਿੰਦਰ ਸ਼ੇਰਗਿੱਲ ਨੇ 'ਮੈਂ ਪਾਵਾਂ ਬਾਤ ਮੁਹੱਬਤ ਦੀ, ਰਣਜੀਤ ਹਠੂਰ ਨੇ ਗੀਤ 'ਵੇ ਚੰਨਾ ਤੂੰਹੀਓਂ ਦੱਸ, ਪਰਮਿੰਦਰ ਅਲਬੇਲਾ ਨੇ ਗੀਤ 'ਮੇਰੀ ਧੀ ਰਾਣੀ’, ਪਰਮਜੀਤ ਮਹਿਕ ਨੇ 'ਮੇਰੇ ਨੈਣਾਂ 'ਚੋਂ ਨੀਂਦਰ
ਨੂੰ ਚੁਰਾਵੋਗੇ ਕਦੋਂ ਤੀਕਰ, ਇੰਦਰਜੀਤ ਲੋਟੇ ਨੇ 'ਚੁਗਲਖੋਰ ਕੋਈ ਬੰਦਾ ਹੁੰਦਾ', ਇਸ ਦੇ ਨਾਲ ਹੀ ਪ੍ਰੇਮ ਸ਼ਰਮਾ ਅੰਮ੍ਰਿਤਸਰ, ਪ੍ਰਭ ਦਿਆਲ ਖੰਨਾ, ਡਾ. ਹਰਜੀਤ ਸਿੰਘ ਸੱਧਰ, ਜੋਗਿੰਦਰ ਸਿੰਘ ਕੰਗ ਅਤੇ ਸੁਰਿੰਦਰ ਦੀਪ ਨੇ ਵੀ ਆਪੋ ਆਪਣੀਆਂ ਕਵਿਤਾਵਾਂ ਪੜ੍ਹੀਆਂ। ਅਖ਼ੀਰ 'ਚ ਸਭਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ