ਗੱਲ ਸੀ,ਸੰਜੋਗਾਂ ਦੀ,
ਜਾਂ ਕੁੱਝ ਕਰਮ ਕਮਾਏ ਸੀ।
ਕੁਝ ਕੀਤੀ ਸੀ,ਮਿਹਨਤ ਮੈਂ,
ਤਾਹੀਂ ਹਿੱਸੇ, ਫੁੱਲ ਆਏ ਸੀ।
ਹਾਂ ਹੱਦੋਂ ਵੱਧ ਦੋਸ਼ੀ ਮੈਂ ਖ਼ੁਦ,
ਹੱਦੋਂ ਵੱਧ ਜਿਸ ਨੂੰ ਵੀ,
ਆਪਣਾ ਬਣਾਉਂਦਾ ਰਿਹਾ।
ਸਾਹਵੇਂ ਸੀ,ਬਣਦਾ ਮੇਰਾ,
ਗ਼ੈਰ ਹਾਜ਼ਰ, ਜਾਣ ਮੈਨੂੰ,
ਕਿਸੇ ਨੂੰ,ਲੁੱਟਾਉਂਦਾ ਰਿਹਾ।
ਉਸਨੂੰ ਉਸਦੀ ਤੇ,ਮੈਨੂੰ ਮੇਰੀ,
ਮੈਂ ਮੈਂ, ਤੂੰ ਤੂੰ ਹੀ, ਮਾਰ ਗਈ।
ਜ਼ਿੱਦੀ ਸੀ ਮੇਰੇ ਨਾਲੋਂ,ਵੱਧ ਉਹ,
ਤਾਹੀਂ ਵਿਸਾਰ ਪਿਆਰ ਗਈ।
ਗੱਲ ਇਹ ਨਹੀਂ ਕਿ ਨਹੀਂ ਕੀਤੀ,
ਕੋਸ਼ਿਸ਼ ਕਦੇ ਬੁਲਾਉਣ ਦੀ।
ਗੱਲ ਇਹ ਨਹੀਂ ਕਿ ਨਹੀਂ ਕੀਤੀ,
ਕੋਸ਼ਿਸ਼ ਕਦੇ ਮਨਾਉਣ ਦੀ।
ਮੁੱਕਦੀ ਗੱਲ ਇੱਥੇ ਇੱਕੋ ਹੈ ਕਿ,
ਉਸਦਾ ਮੇਰੇ ਤੋਂ ਮਨ ਭਰ ਗਿਆ।
ਮੈਂ ਤਾਂ ਅਜੇ ਵੀ ਜਿਉਂਦਾ ਸੰਗਰੂਰਵੀ,
ਪਰ ਉਸ ਲਈ ਕਦੋਂ ਦਾ ਮਰ ਗਿਆ।