ਉਪਰੋਂ ਸਾਰੇ ਹੱਸਦੇ ਵੇਖੇ, ਦਿਲ ਵਿਚ ਦਰਦ ਲਕੋਇਆ ਸੱਭ ਨੇ।
ਵੇਖਣ ਨੂੰ ਜੋ ਸਾਲਮ ਲਗਦੇ, ਕੁੱਝ ਨਾ ਕੁੱਝ ਤਾਂ ਖੋਹਿਆ ਸੱਭ ਨੇ।
ਆਖਣ ਨੂੰ ਜੋ ਮਰਜੀ ਆਖੋ, ਐਪਰ ਇਹ ਸੱਚੀਆਂ ਗੱਲਾਂ,
ਜੱਗ ਤੋਂ ਚੋਰੀ ਬੈਠ ਇਕੱਲੇ, ਇਕ ਵਾਰੀ ਹੈ ਰੋਇਆ ਸੱਭ ਨੇ।
ਕੌਣ ਕਹਿੰਦਾ ਮੈਂ ਨਹੀਂ ਕੀਤਾ, ਦੱਸੋ ਕੋਈ ਬਾਂਹ ਖੜੀ ਕਰਕੇ,
ਖਾਬ ਸੁਨਿਹਰੀ ਦਿਲ ਦੀ ਮਾਲਾ, ਵਿੱਚ ਇਕ ਵਾਰ ਪਰੋਇਆ ਸੱਭ ਨੇ।
ਅਣਭੋਲਪੁਣੇ ਵਿੱਚ ਬਹੁਤ ਵਾਰੀ, ਅਜਿਹਾ ਕੁਝ ਵੀ ਵਾਪਰ ਜਾਂਦਾ,
ਅੱਖ ਬਚਾ ਕੇ ਲੋਕਾਂ ਕੋਲੋਂ , ਖੁਦ ਨੂੰ ਆਪ ਲਕੋਇਆ ਸੱਭ ਨੇ।
ਜੀਵਨ ਦੇ ਅੰਦਰ ਗਮ ਖੁਸ਼ੀਆਂ, ਰੁੱਤਾਂ ਵਾਂਗੂੰ ਆਉੰਦੇ ਜਾਂਦੇ,
ਯਾਦ ਕਿਸੇ ਅਪਣੇ ਦੀ ਵਿਚ ਤਾਂ, ਹੰਝੂ ਹਾਰ ਪਰੋਇਆ ਸੱਭ ਨੇ
ਸੱਚੀ ਗੱਲ ਇਹ ਕਹਿਣ ਸਿਆਣੇ, ਭੋਰਾ ਝੂਠ ਨਹੀ ਵਿਚ ਇਸ ਦੇ,