ਖ਼ਬਰਸਾਰ

  •    ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ / ਈ ਦੀਵਾਨ ਸੋਸਾਇਟੀ ਕੈਲਗਰੀ
  •    ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ / ਪੰਜਾਬੀਮਾਂ ਬਿਓਰੋ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ / ਪੰਜਾਬੀਮਾਂ ਬਿਓਰੋ
  • ਨਵੀਂਆਂ ਰਾਹਵਾਂ ਦੇ ਮੁਸਾਫ਼ਰ (ਲੇਖ )

    ਨਿਸ਼ਾਨ ਸਿੰਘ ਰਾਠੌਰ   

    Email: nishanrathaur@gmail.com
    Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
    ਕੁਰੂਕਸ਼ੇਤਰ India
    ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਰਾਹਵਾਂ ਦਾ ਕੰਮ ਮਨੁੱਖ ਨੂੰ ਆਪਣੀ ਮੰਜਿ਼ਲ ’ਤੇ ਪਹੁੰਚਾਉਣਾ ਹੁੰਦਾ ਹੈ। ਇਸ ਲਈ ਆਸਾਨ ਰਾਹਵਾਂ ਨੇ ਸਦਾ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਿਆ ਹੈ / ਆਕ੍ਰਸਿ਼ਤ ਕੀਤਾ ਹੈ। ਮਨੁੱਖ ਅਤੇ ਰਾਹ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਖ਼ੇਤਰ ਕੋਈ ਵੀ ਹੋਵੇ; ਰਾਹ ਅਤੇ ਰਾਹ-ਦਸੇਰੇ ਦੀ ਜ਼ਰੂਰਤ ਹਮੇਸ਼ਾ ਹੁੰਦੀ ਹੈ। ਇਸ ਲਈ ਰਾਹਵਾਂ ਦੀ ਮਹੱਤਤਾ ਨੂੰ ਅੱਖੋਂ- ਪਰੋਖ਼ੇ ਨਹੀਂ ਕੀਤਾ ਜਾ ਸਕਦਾ। 

    ਸਿਆਣਿਆਂ ਦਾ ਕਥਨ ਹੈ ਕਿ ‘ਨਵੀਂਆਂ ਰਾਹਵਾਂ ਦੇ ਮੁਸਾਫ਼ਰ’ ਲੋਕ ਆਪਣੀ ਜਿ਼ੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ। ਅਜਿਹੇ ਲੋਕ ਤਾ-ਉਮਰ ਨਵੀਂਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਰਹਿੰਦੇ ਹਨ / ਸਿੱਖਦੇ ਰਹਿੰਦੇ ਹਨ। ਇਹਨਾਂ ਲੋਕਾਂ ਵਿੱਚ ਨਵ-ਉਰਜਾ ਦਾ ਸੰਚਾਰ ਹੁੰਦਾ ਹੈ ਅਤੇ ਅਜਿਹੇ ਰਾਹਵਾਂ ਦੇ ਮੁਸਾਫ਼ਰ ਲੋਕ ਹੀ ਸਮਾਜ ਵਿੱਚ ਰਹਿੰਦੇ ਆਮ ਲੋਕਾਂ ਲਈ ਰਾਹ-ਦਸੇਰੇ ਬਣਦੇ ਹਨ / ਲੋਕਾਂ ਲਈ ਉਮੀਦ ਦੀ ਕਿਰਨ ਹੁੰਦੇ ਹਨ। 

    ਅੱਜ ਦੇ ਮਨੁੱਖ ਕੋਲ ਜਿੱਥੇ ਪੈਸਾ, ਸ਼ੋਹਰਤ ਅਤੇ ਸਹੂਲਤਾਂ ਹਨ ਉੱਥੇ ਹੀ ਮਾਨਸਿਕ ਸਕੂਨ ਦੀ ਘਾਟ ਹੈ। ਮਨੁੱਖ ਅਤੇ ਮਸ਼ੀਨ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ। ਇੱਕੋ ਥਾਵੇਂ ਸਾਲਾਂਬੱਧੀ ਕੰਮ ਕਰਨ ਕਰਕੇ / ਮਨੁੱਖ ਆਪਣੇ ਜੀਵਨ ਵਿੱਚ ਖੜੌਤ ਦਾ ਸਿ਼ਕਾਰ ਹੋ ਗਿਆ ਹੈ। ਅੱਜ ਹਾਲਾਤ ਅਜਿਹੇ ਹਨ ਕਿ ਸਮਾਜ ਵਿੱਚ ਰਹਿੰਦੇ 90 ਫੀਸਦੀ ਲੋਕ ਆਪਣੇ ਨਿੱਤ ਦੇ ਕਾਰ- ਵਿਹਾਰ ਨੂੰ ਬਦਲਣਾ ਚਾਹੁੰਦੇ ਹਨ। ਹਰ ਵਕਤ ਇੱਕੋ ਕੰਮ, ਇੱਕੋ ਰਾਹ ਅਤੇ ਇੱਕੋ ਜਿਹਾ ਕਾਰ- ਵਿਹਾਰ। ਜੀਵਨ ਰੁੱਖਾ ਹੋ ਗਿਆ ਜਾਪਦਾ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਮਾਨਸਿਕ ਪ੍ਰੇਸ਼ਾਨੀਆਂ ਦਾ ਸਿ਼ਕਾਰ ਵੱਧ ਹੋ ਰਿਹਾ ਹੈ।  

    ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰੂ ਸਾਹਿਬ ਵੀ ਮਨੁੱਖ ਨੂੰ ਵਕਤ ਦੇ ਨਾਲ ਤੁਰਨ ਦੀ ਤਾਕੀਦ ਕਰਦੇ ਹਨ। ਉਹ ਮਨੁੱਖ ਜਿਸਨੇ ਸਮੇਂ ਦੇ ਅਨੁਸਾਰ ਤੁਰਨਾ ਸਿੱਖ ਲਿਆ; ਆਪਣੀ ਜਿ਼ੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਗਿਆ ਹੈ;

    ‘ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਸ੍ਰੀ ਗ੍ਰੰਥ ਸਾਹਿਬ ਜੀ, ਅੰਗ-83, 84)

    ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਖ਼ੜੌਤ ਦਾ ਸਿ਼ਕਾਰ ਹੋ ਜਾਂਦੇ ਹਨ ਉਹ ਮਨੁੱਖ ਆਪਣੇ ਜੀਵਨ ਵਿੱਚ ਕਦੇ ਅੱਗੇ ਨਹੀਂ ਵੱਧਦੇ। ਜਿ਼ੰਦਗੀ ਵਿੱਚ ਅੱਗੇ ਵੱਧਣ ਜਾਂ ਫਿਰ ਤਰੱਕੀ ਕਰਨ ਲਈ ਤੁਰਨਾ ਪੈਂਦਾ ਹੈ / ਅੱਗੇ ਵੱਧਣਾ ਪੈਂਦਾ ਹੈ / ਫੈ਼ਸਲੇ ਲੈਣੇ ਪੈਂਦੇ ਹਨ ਅਤੇ ਜਿਹੜਾ ਮਨੁੱਖ ਇਹਨਾਂ ਸੁਗਾਤਾਂ ਤੋਂ ਵਾਂਝਾ ਹੈ ਉਹ ਖੜੌਤ ਦਾ ਸਿ਼ਕਾਰ ਹੋ ਜਾਂਦਾ ਹੈ। ਮਾਨਸਿਕ ਵਿਕਾਰਾਂ ਦੇ ਘੇਰੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਬੈਠਦਾ ਹੈ।  

    ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸ੍ਰੀ ਭਗਵਤ ਗੀਤਾ ਵਿੱਚ ਵੀ ਕਿਹਾ ਗਿਆ ਹੈ;

    ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।’

    ਭਾਵ ਬਦਲਾE ਵਿੱਚ ਹੀ ਸੰਸਾਰ ਚੱਲਦਾ ਹੈ। ਜੋ ਕੁਝ ਅੱਜ ਸਾਡੇ ਕੋਲ ਹੈ ਉਹ ਬੀਤੇ ਕੱਲ ਕਿਸੇ ਹੋਰ ਕੋਲ ਸੀ ਅਤੇ ਆਉਂਦੇ ਕੱਲ ਕਿਸੇ ਹੋਰ ਕੋਲ ਹੋਵੇਗਾ। ਇਹੀ ਸੰਸਾਰ ਦਾ ਨਿਯਮ ਹੈ / ਕੁਦਰਤ ਦਾ ਨਿਯਮ ਹੈ ਅਤੇ ਜਿਸ ਮਨੁੱਖ ਨੇ ਇਸ ਨਿਯਮ ਨੂੰ ਸਮਝ ਲਿਆ / ਆਪਣੇ ਜੀਵਨ ਵਿੱਚ ਢਾਲ ਲਿਆ ਉਹ ਕਾਮਯਾਬੀ ਦੀਆਂ ਮੰਜਿ਼ਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਇੱਕੋ ਥਾਵੇਂ ਖੜੇ ਮਨੁੱਖ ਖ਼ਤਮ ਹੋ ਜਾਂਦੇ ਹਨ / ਬਰਬਾਦ ਹੋ ਜਾਂਦੇ ਹਨ।  


    ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇੱਕ ਸ਼ੇਅਰ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਮਹਿਸੂਸ ਹੁੰਦਾ ਹੈ; 

    ‘ਤੁਰਦਿਆਂ ਦੇ ਨਾਲ ਤੁਰਦੇ ਤਾਂ ਕਿਤੇ ਤਾਂ ਪਹੁੰਚਦੇ

    ਬਿਨ ਤੁਰੇ ਜੋ ਪਹੁੰਚਣਾ ਚਾਹੁੰਦੇ ਸੀ ਸੜਕਾਂ ਹੋ ਗਏ।’ (ਰਬਿੰਦਰ ਮਸਰੂਰ, ਤੁਰਨਾ ਮੁਹਾਨ ਹੈ)

    ਰਬਿੰਦਰ ਮਸਰੂਰ ਹੁਰਾਂ ਦੇ ਇਸ ਸ਼ੇਅਰ ਵਿੱਚ ਅੱਜ ਦੇ ਮਨੁੱਖ ਦੇ ਜੀਵਨ ਦੇ ਅਸਲ ਸੱਚ ਨੂੰ ਬਹੁਤ ਸਹਿਜ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਸ਼ਾਇਰ ਕਹਿੰਦਾ ਹੈ ਕਿ ਜੇਕਰ ਉਹ ਸੰਸਾਰ ਦੇ ਲੋਕਾਂ ਦੇ ਨਾਲ ਤੁਰਦਾ ਭਾਵ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਂਦਾ / ਉੱਦਮ ਕਰਦਾ ਤਾਂ ਖ਼ਬਰੇ! ਉਹ ਆਪਣੇ ਟੀਚੇ / ਮੰਜਿ਼ਲ ਨੂੰ ਪ੍ਰਾਪਤ ਕਰ ਲੈਂਦਾ। ਪਰ! ਦੂਜੇ ਪਾਸੇ ਜਿਹੜੇ ਲੋਕ ਬਿਨਾਂ ਕਿਸੇ ਉੱਦਮ ਤੋਂ ਆਪਣੇ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਸਨ ਉਹ ਸੜਕਾਂ ਵਾਂਗ ਇੱਕੋ ਥਾਂ ’ਤੇ ਖੜੇ ਰਹੇ ਭਾਵ ਉਹ ਲੋਕ ਕਿਤੇ ਨਹੀਂ ਪਹੁੰਚ ਸਕੇ। ਇਹ ਨਾਕਾਮਯਾਬੀ ਦਾ ਪ੍ਰਤੀਕ ਹੈ। 

    ਇੱਥੇ ਖ਼ਾਸ ਗੱਲ ਇਹ ਹੈ ਕਿ ਆਪ-ਮੂਹਾਰੇ ਹੋਇਆ ਬਦਲਾE ਹਮੇਸ਼ਾ ਦੁੱਖ ਦਾ ਕਾਰਨ ਬਣਦਾ ਹੈ ਅਤੇ ਉੱਦਮ ਸਦਕਾ ਹੋਇਆ ਬਦਲਾE ਅਕਸਰ ਸੁੱਖ ਦਾ ਕਾਰਨ ਬਣਦਾ ਹੈ। ਭਾਵ ਜਿਹੜੇ ਮਨੁੱਖ ਖ਼ੁਦ ਫੈਸਲਾ ਕਰਕੇ ਬਦਲਾE ਨੂੰ ਅਪਨਾਉਂਦੇ ਹਨ ਉਹ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਹਨਾਂ ਆਪਣੀ ‘ਵਿਉਂਤ’ ਸਦਕਾ ਬਦਲਾE ਸਵੀਕਾਰ ਕੀਤਾ ਹੁੰਦਾ ਹੈ ਪਰ! ਦੂਜੇ ਪਾਸੇ ਆਪ ਮੂਹਾਰੇ ਕਿਸੇ ਬਦਲਾE ਦੇ ਗੇੜ ਵਿੱਚ ਆਏ ਮਨੁੱਖ ਨੇ ਕੋਈ ਤਿਆਰੀ / ਵਿਉਂਤਬੰਦੀ ਨਹੀਂ ਕੀਤੀ ਹੁੰਦੀ। ਇਸ ਲਈ ਇਹ ਬਦਲਾE ਉਸ ਲਈ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ।

    ਇਸ ਤਰ੍ਹਾਂ ਆਖ਼ਰ! ਵਿੱਚ ਕਿਹਾ ਜਾ ਸਕਦਾ ਹੈ ਕਿ ਨਵੀਂਆਂ ਰਾਹਵਾਂ ਦੇ ਮੁਸਾਫ਼ਰ ਲੋਕ ਕਦੇ ਹਾਰ ਨਹੀਂ ਮੰਨਦੇ / ਢੇਰੀ ਨਹੀਂ ਢਾਉਂਦੇ ਬਲਕਿ ਆਪਣੇ ਉੱਦਮ ਸਕਦਾ ਆਮ ਲੋਕਾਂ ਲਈ ਪ੍ਰੇਰਣਾਸਰੋਤ ਬਣਦੇ ਹਨ। ਆਮ ਲੋਕਾਂ ਨੂੰ ਨਵੀਂਆਂ ਰਾਹਵਾਂ ਦੇ ਮੁਸਾਫ਼ਰ ਬਣਨ ਲਈ ਪ੍ਰੇਰਿਤ ਕਰਦੇ ਹਨ ਕਿਉਂਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਵੱਧਦਾ ਰਹਿਣਾ ਚਾਹੀਦਾ ਹੈ ਅਤੇ ਸਾਰਥਕ ਬਦਲਾE ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖਲਾਅ / ਖੜੋਤ ਤੋਂ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ। ਪਰ! ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।