ਖ਼ਬਰਸਾਰ

  •    ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ / ਈ ਦੀਵਾਨ ਸੋਸਾਇਟੀ ਕੈਲਗਰੀ
  •    ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ / ਪੰਜਾਬੀਮਾਂ ਬਿਓਰੋ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ / ਪੰਜਾਬੀਮਾਂ ਬਿਓਰੋ
  • ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ (ਖ਼ਬਰਸਾਰ)


    ਜਗਰਾਉਂ -- ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਨ ਵਾਲੀ ਅਤੇ ਲੋਕਾਂ ਨੂੰ ਹਮੇਸ਼ਾ ਸਹੀ ਸੇਧ ਅਤੇ ਯੋਗ ਮਦਾਦ ਕਰਨ ਵਾਲੀ ਇਲਾਕੇ ਦੀ ਮਾਨਮਤੀ ਸੰਸਥਾ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਉਹਨਾਂ ਦੀ ਹਾਲ ਹੀ ਵਿੱਚ ਆਈ ਤੀਜੀ ਪੁਸਤਕ ਲੇਖ-ਸੰਗ੍ਰਹਿ ਜਿੱਤ ਦੇ ਦੀਵੇ ਲਈ ਕੀਤਾ ਗਿਆ ਹੈ। ਸੰਜੀਵ ਝਾਂਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਅਖਬਾਰਾਂ ਵਿੱਚ ਇੱਕ ਵਾਰਤਕ ਦੇ ਲੇਖਕ ਦੇ ਰੂਪ ਵਿੱਚ ਆਪਣੇ ਲੇਖ ਲਿਖਦੇ ਅਤੇ ਲੋਕਾਂ ਸਾਹਮਣੇ ਪੇਸ਼ ਕਰਦੇ ਆਏ ਹਨ। ਜਿਹੜੇ ਲੋਕਾਂ ਨੂੰ ਹਮੇਸ਼ਾ ਇੱਕ ਚੰਗੀ ਸੇਧ ਦਿੰਦੇ ਰਹੇ ਹਨ। ਮੌਜੂਦਾ ਲੇਖ ਸੰਗ੍ਰਹਿ ਵਿੱਚ ਉਹਨਾਂ ਵੱਲੋਂ ਛਾਪੇ ਗਏ 20 ਲੇਖਾ ਦੀ ਲੜੀ ਹੈ। ਜਿਨਾਂ ਵਿੱਚੋਂ ਮੁੱਖ ਰੂਪ ਵਿੱਚ ਰਾਜਾ ਰਾਮ ਭਗਵਾਨ ਰਾਮ ਕਿਵੇਂ ਬਣੇ?, ਸ੍ਰੀ ਰਾਮ ਰਮਾਇਣ ਅਤੇ ਵਿਗਿਆਨ, ਰਾਵਣ ਬ੍ਰਾਹਮਣ ਹੁੰਦੇ ਹੋਏ ਵੀ ਰਾਕਸ਼ ਕਿਵੇਂ ਬਣਿਆ ਅਤੇ ਘਰ ਘਰ ਸ਼ਬਰੀ ਹਰ ਘਰ ਸ਼ਬਰੀ ਵਰਗੇ ਲੇਖ ਹਨ। ਇਹਨਾਂ ਲੇਖਾਂ ਵਿੱਚ ਲੇਖਕ ਨੇ ਭਗਵਾਨ ਰਾਮ ਦੇ ਸਮੇਂ ਵਿੱਚ ਵਿਗਿਆਨ ਕਿੰਨੀ ਤਰੱਕੀ ਤੇ ਸੀ ਉਸ ਬਾਰੇ ਆਪਣੇ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ ਅਤੇ ਨਾਲ ਦੀ ਨਾਲ ਹੀ ਉਸ ਸਮੇਂ ਅਤੇ ਅੱਜ ਦੇ ਸਮੇਂ ਦਾ ਸਮਾਜਿਕ ਅੰਤਰ ਵੀ ਪੇਸ਼ ਕੀਤਾ ਹੈ। ਮੂਲ ਰੂਪ ਇਹ ਇੱਕ ਪੜ੍ਹਨ ਯੋਗ ਲੇਖ ਸੰਗ੍ਰਹਿ ਹੈ ਜਿਹੜਾ ਸਮਾਜ ਦੇ ਹਰ ਵਰਗ ਨੂੰ ਸੇਧ ਦਿੰਦਾ ਹੈ। 
    ਇਸ ਮੌਕੇ ਲੋਕ ਸੇਵਾ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਮਨੋਹਰ ਸਿੰਘ ਟੱਕਰ, ਸਕੱਤਰ ਕੁੱਲਭੂਸ਼ਣ ਗੁਪਤਾ,  ਰਾਜੀਵ ਗੁਪਤਾ, ਪ੍ਰੋਜੈਕਟ ਚੇਅਰਮੈਨ ਕੰਵਲ ਕੱਕੜ, ਲੇਖਕ ਅਭਯਜੀਤ ਝਾਂਜੀ, ਸੁਨੀਲ ਬਜਾਜ, ਰਾਜਿੰਦਰ ਜੈਨ, ਸੁਖਜਿੰਦਰ ਢਿਲੋਂ, ਅਨਿਲ ਮਲਹੋਤਰਾ , ਵਿਨੋਦ ਬਾਂਸਲ ਅਤੇ ਪ੍ਰਵੀਨ ਜੈਨ ਵੀ ਹਾਜ਼ਰ ਸਨ।