ਕਨੇਡਾ ਦਾ ਠੰਡਾ ਸੀਤ ਮੌਸਮ, ਦੰਦੀਆਂ ਵੱਢੇ,
ਪਿੰਡ ਖੂਹ ਵਾਲ਼ਾ ਪਿੱਪਲ, ਜਿਵੇਂ ਦੰਦੀਆਂ ਕੱਢੇ,
ਹਾਸਾ ਵੀ ਆਉਂਦਾ ਏ, ਆਪਣੀ ਨਾਦਾਨੀ ਤੇ,
ਸੋਚਾਂ ਵਿਚ ਪੈ ਜਾਵਾਂ, ਜਿਵੇਂ ਹੋਈ ਗਿਲਾਨੀ ਤੇ,
ਕੁਦਰਤ ਨੂੰ ਦੇਖ, ਕਈ ਗੱਲਾਂ ਵੀ ਹਾਂ ਕਰਦਾ,
ਦੇਖਾਂ ਚੰਦ ਵਲ, ਲਗੇ ਮੇਰੇ ਉਤੇ ਹਸਦਾ,
ਪਿਆਰ ਦੀਆਂ ਭੁੱਖੀਆਂ, ਰੂਹਾਂ ਨੂੰ ਜਾਣਾ ਮੈਂ,
ਹਰ ਥਾਂ ਵਗਦੀ ਪਿਆਰ ਭਰੀ, ਹਵਾ ਨੂੰ ਮਾਣਾ ਮੈਂ,
ਗੁੰਮ ਸੁਮ ਹਵਾ ਜਿਥੇ ਬੰਦ ਹੈ,
ਓਥੇ ਹਰ ਜਣਾ ਹੁੰਦਾ ਤੰਗ ਹੈ
ਫੁੱਲਾਂ ਨੂੰ ਪਤਾ ਕੀ ਆਪਣੇ ਹੀ ਰੰਗਾਂ ਦਾ,
ਮਹਿਕਾਂ ਨੂੰ ਪਤਾ ਵੀ ਨਾ, ਹਵਾ ਦੇ ਕੰਮਾਂ ਦਾ,
ਸਜਦਾ ਕਰਦਾ ਜਾਵਾਂ ਕੁਦਰਤ ਦੇ ਕਾਦਰ ਨੂੰ,
ਕਾਰਨ ਕੀ? ਧੰਦੂ ਕਾਰੇ ਸੂਰਜ ਚੰਦਾ ਦਾ,