ਜਾਣ ਪਹਿਚਾਣ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਦੱਦਾਹੂਰ ਤਹਿਸੀਲ ਅਤੇ ਜ਼ਿਲ੍ਹਾ ਮੋਗਾ ਮੇਰਾ, 
ਘੱਲਕਲਾਂ ਵੀਰੋ ਇਹਨੂੰ ਲੱਗਦਾ ਹੈ ਥਾਣਾ ਜੀ 
ਮੁਕਤਸਰ ਵੈਸੇ 30 35 ਸਾਲਾਂ ਤੋਂ ਮੈਂ ਰਹਿ ਰਿਹਾ, 
ਅਕਸਰ ਪਿੰਡ ਮੇਰਾ ਰਹਿੰਦਾ ਆਉਣਾ ਜਾਣਾ ਜੀ। 
ਲੰਗਿਆਣਾ ਜੱਦੀ ਪਿੰਡ ਦੱਦਾਹੂਰ ਬੰਨਿਆ ਪੁਰਖਿਆਂ ਨੇ, 
ਸੱਚੀ ਇਹੇ ਗੱਲ ਜਿਵੇਂ ਸੁਣੀ ਮੈਂ ਸੁਣਾਵਾਂ ਜੀ।
 ਦਾਦੇ ਹੋਰੀ ਚਾਰ ਭਾਈ ਕਹਿੰਦੇ ਕਹਾਉਂਦੇ ਪੰਡਿਤ ਸੀ, 
ਸੀ ਮਾਘੀ ਰਾਮ ਦੀ ਔਲਾਦ ਇਹ ਕਦੇ ਨਾ ਛੁਪਾਵਾਂ ਜੀ। 
ਗੋਪੀ ਚੰਦ ਸੰਤ ਰਾਮ ਭਗਤ ਰਾਮ ਅਤੇ ਬੰਤ ਰਾਮ, 
ਪਟੜੀ ਬੰਨੇ ਵੀ ਹੱਥੀਂ ਹੁੰਦੀਆਂ ਸੀ ਛਾਵਾਂ ਜੀ
 ਹਿੰਦੂ ਮੁਸਲਿਮ ਸਿੱਖ ਭਾਈਚਾਰਾ ਵਸੇ ਸੁਖੀ ਪਿੰਡ ਮੇਰਾ, 
ਭਰਾਤਰੀ ਪਿਆਰ ਕਾਇਮ ਰਹੇ ਇਹੀ ਦਿਲੋਂ ਚਾਹਵਾਂ ਜੀ। 
ਪਿੰਡ ਦੀ ਪੰਚਾਇਤ ਫੈਸਲੇ ਕਰੇ ਨਿਰਪੱਖ ਸਦਾ  , 
ਨੌਜਵਾਨਾਂ ਨੇ ਬਣਾਇਆ ਕਲੱਬ ਲੈਣ ਸਾਹਾਂ ਵਿੱਚ ਸਾਹਵਾਂ ਜੀ। 
ਛੋਟਾ ਜਿਹਾ ਪਿੰਡ ਮੇਰਾ ਵਸੋਂ ਭਾਵੇਂ ਬਹੁਤ ਘੱਟ, 
ਦੁੱਖ ਸੁੱਖ ਵੇਲੇ ਕੰਮ ਆਉਣ ਵਾਂਗ ਭੈਣ ਤੇ ਭਰਾਵਾਂ ਜੀ। 
ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਵੀ ਕਰਨ ਲੋਕੀਂ, 
ਆਸਥਾ ਦੇ ਸਥਾਨ ਗੁਰਦੁਆਰਾ ਮੰਦਰ ਝਿੜੀ ਉਗਲੀਂ ਗਿਣਾਵਾਂ ਜੀ। 
ਬਾਬਾ ਬਾਲਮਕੰਦ ਸੰਤ ਬੈਰਾਗੀ ਤੇ ਤਿਆਗੀ ਹੋਏ, 
ਇਸੇ ਪਿੰਡ ਰੱਖਿਆ ਸੀ ਉਹਨਾਂ ਨੇ ਟਿਕਾਣਾ ਜੀ। 
ਸਾਰੇ ਪਿੰਡ ਦੀ ਮਿੱਟੀ ਦੇ ਨਾਲ ਜੁੜ ਕੇ ਹਮੇਸ਼ ਰਹੀਏ, 
ਪੁਰਖਿਆਂ ਦਾ ਸਭਨਾਂ ਨੂੰ ਇਹੀ ਸਮਝਾਣਾ ਜੀ। 
ਆਵੀਂ ਬਾਬਾ ਨਾਨਕਾ ਦਾ ਗੀਤਕਾਰ ਰਾਜੂ ਵੀਰਾ, 
ਦੱਦਾਹੂਰ ਚੇਤਿਆਂ ਚੋਂ ਨਾਮ ਨਾ ਭੁਲਾਣਾ ਜੀ। 
ਬੁਲੰਦੀਆਂ ਤੇ ਨਾਮ ਉਹਨੇ ਪਿੰਡ ਦਾ ਪਹੁੰਚਾ ਦਿੱਤਾ, 
ਅੱਜ ਯਾਦ ਕਰ ਰੋਵੇ ਉਹਨੂੰ ਨਿਆਣਾ ਤੇ ਸਿਆਣਾ ਜੀ।।
ਛੋਟੇ ਵੀਰ ਪਵਨ ਤੇ ਰੂਪਾ ਭੇਟਾ ਮਾਤਾ ਦੀਆਂ ਗਾਂਵਦੇ ਨੇ, 
ਕਦੇ ਲੱਗਣ ਨਾ ਦੇਵੀਂ ਰੱਬਾ ਤੱਤੀਆਂ ਹਵਾਵਾਂ ਜੀ। 
ਘੁੱਗ ਵਸੇ ਪਿੰਡ ਮੇਰਾ ਸਦਾ ਚੜ੍ਹਦੀ ਕਲਾ ਚ ਰਹੇ, 
ਕਦੇ ਮਾੜੀਆਂ ਬਲਾਵਾਂ ਦਾ ਨਾ ਪਵੇ ਪਰਛਾਵਾਂ ਜੀ। 
ਜਸਵੀਰ ਕਹੇ ਮਿੱਟੀ ਨਾਲ ਜੁੜ ਕੇ ਹਮੇਸ਼ ਰਹੀਏ , 
ਦੱਦਾਹੂਰੀਆ ਮੈਂ ਸੀਸ ਜਨਮ ਭੂਮੀ ਨੂੰ ਝੁਕਾਵਾਂ ਜੀ।