ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਸਰਬਸੰਮਤੀ ਨਾਲ ਹੋਈ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਰਹਿਨੁਮਾਈ ਹੇਠ ਬਾਘਾਪੁਰਾਣਾ ਵਿਖੇ ਹੋਈ। ਜਿਸ ਦੌਰਾਨ ਸਭਾ ਦੀ ਚੋਣ ਦਾ ਪਿਛਲੇ ਦੋ ਸਾਲਾਂ ਦੇ ਕਾਰਜ ਕਾਲ ਦਾ ਸਮਾਂ ਪੂਰਾ ਹੋਣ ਜਾਣ ਕਰਕੇ ਅਗਲੇ ਦੋ ਸਾਲਾਂ ਲਈ ਨਵੀਂ ਚੋਣ ਕਰਨ ਬਾਰੇ ਸਮੂਹ ਮੈਂਬਰਾਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਅਤੇ ਸਭਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਪਿਛਲੀਆਂ ਸਰਗਰਮੀਆਂ ਦੀ ਤਿਆਰ ਕੀਤੀ ਗਈ ਰਿਪੋਰਟ ਉਨ੍ਹਾਂ ਦੀ ਗ਼ੈਰਹਾਜ਼ਰੀ ਦੌਰਾਨ ਕੰਵਲਜੀਤ ਭੋਲਾ ਲੰਡੇ ਵੱਲੋਂ ਪੜ੍ਹ ਕੇ ਸੁਣਾਈ ਗਈ ਅਤੇ ਕੈਸ਼ੀਅਰ ਜਸਵੰਤ ਸਿੰਘ ਜੱਸੀ ਵੱਲੋਂ ਸਭਾ ਦੇ ਖ਼ਰਚੇ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਉਪਰੰਤ 2025 ਅਤੇ 2026 ਦੋ ਸਾਲ ਲਈ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਡਾ ਸਾਧੂ ਰਾਮ ਲੰਗੇਆਣਾ ਪ੍ਰਧਾਨ, ਸੁਰਜੀਤ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਪ੍ਰੀਤਮ ਮੀਤ ਪ੍ਰਧਾਨ, ਸਾਗਰ ਸਫ਼ਰੀ ਜਨਰਲ ਸਕੱਤਰ, ਜਸਵੰਤ ਜੱਸੀ ਖ਼ਜ਼ਾਨਚੀ, ਜਗਸੀਰ ਕੋਟਲਾ ਸਹਾਇਕ ਖ਼ਜ਼ਾਨਚੀ, ਦਾ ਔਕਟੋ ਆਊਲ ਅਤੇ ਯਸ਼ ਚਟਾਨੀ (ਦੋਵੇਂ) ਪ੍ਰੈਸ ਸਕੱਤਰ, ਮੁਕੰਦ ਕਮਲ ਅਤੇ ਹਰਵਿੰਦਰ ਸਿੰਘ ਰੋਡੇ (ਦੋਵੇਂ) ਸੋਸ਼ਲ ਮੀਡੀਆ ਇੰਚਾਰਜ ਅਤੇ ਜਗਜੀਤ ਸਿੰਘ ਬਾਵਰਾ,ਕਰਮ ਸਿੰਘ ਕਰਮ, ਹਰਨੇਕ ਸਿੰਘ ਨੇਕ ਰਾਜਿਆਣਾ, ਹਰਚਰਨ ਸਿੰਘ ਰਾਜਿਆਣਾ, ਈਸ਼ਰ ਸਿੰਘ ਲੰਭਵਾਲੀ, ਸਰਬਜੀਤ ਸਿੰਘ ਸਮਾਲਸਰ ਸਰਪ੍ਰਸਤ ਚੁਣੇ ਗਏ ਹਨ।

ਇਸ ਮੌਕੇ ਨਵ ਨਿਯੁਕਤ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਅਤੇ ਬਾਕੀ ਸਮੂਹ ਕਾਰਜਕਾਰੀ ਟੀਮ ਵੱਲੋਂ ਹਾਜ਼ਰ ਸਮੂਹ ਸਾਥੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭਾ ਦੀਆਂ ਸਰਗਮੀਆਂ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣਗੇ। ਉਪਰੰਤ ਸਭਾ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਬਾਕੀ ਮੈਂਬਰਾਂ ਵੱਲ਼ੋਂ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਬਾਕੀ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਆਖ਼ਰੀ ਪੜਾਅ ਵਿੱਚ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ ਜਿਸ ਦੌਰਾਨ ਮੇਜਰ ਸਿੰਘ ਹਰੀਏਵਾਲਾ,ਜਸਵੰਤ ਸਿੰਘ ਜੱਸੀ, ਤਰਕਸ਼ੀਲ ਆਗੂ ਮੁਕੰਦ ਕਮਲ, ਜਗਸੀਰ ਸਿੰਘ ਕੋਟਲਾ, ਅਮਰਜੀਤ ਸਿੰਘ ਰਣੀਆਂ, ਜਗਦੀਸ਼ ਪ੍ਰੀਤਮ, ਈਸ਼ਰ ਸਿੰਘ ਲੰਭਵਾਲੀ, ਪ੍ਰਗਟ ਢਿੱਲੋਂ ਸਮਾਧ ਭਾਈ,ਕਰਮ ਸਿੰਘ ਕਰਮ, ਕੋਮਲ ਭੱਟੀ ਰੋਡੇ, ਹਰਚਰਨ ਸਿੰਘ ਰਾਜਿਆਣਾ, ਹਰਨੇਕ ਸਿੰਘ ਨੇਕ ਰਾਜਿਆਣਾ, ਸੁਰਜੀਤ ਸਿੰਘ ਕਾਲੇਕੇ, ਸਰਬਜੀਤ ਸਿੰਘ ਸਮਾਲਸਰ, ਬਲਵਿੰਦਰ ਸਿੰਘ ਕੈਂਥ, ਦਾ ਔਕਟੋ ਆਊਲ, ਸਾਧੂ ਰਾਮ ਲੰਗੇਆਣਾ, ਸਾਗਰ ਸਫ਼ਰੀ, ਲਖਵੀਰ ਸਿੰਘ ਕੋਮਲ ਆਲਮਵਾਲਾ, ਕੰਵਲਜੀਤ ਭੋਲਾ ਲੰਡੇ, ਸੁਰਜੀਤ ਸਿੰਘ ਸ਼ਤਾਬ, ਰਣਜੀਤ ਸਿੰਘ ਢੁੱਡੀਕੇ ਵੱਲੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਉਕਤ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਔਕਟੋ ਆਊਲ ਵੱਲੋਂ ਜਾਰੀ ਕੀਤੀ ਗਈ ਹੈ।