ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਰੂਪ ਜਵਾਨੀ (ਕਵਿਤਾ)

    ਓਮਕਾਰ ਸੂਦ ਬਹੋਨਾ   

    Email: omkarsood4@gmail.com
    Cell: +91 96540 36080
    Address: 2467,ਐੱਸ.ਜੀ.ਐੱਮ.-ਨਗਰ
    ਫ਼ਰੀਦਾਬਾਦ Haryana India 121001
    ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਧ-ਪਚੱਦੇ ਕਪੜੇ ਪਾ ਕੇ ਨਾਰੀ ਕਰੇ ਦਿਖਾਵਾ ।
    ਨਵੇਂ ਜ਼ਮਾਨੇ ਦੀ ਹੋਣ ਦਾ ਉਹ ਕਰਦੀ ਦਾਅਵਾ ।

    ਬਿਨ ਬਾਜੂ ਦੇ ਪਾਉਂਦੀ ਹੈ ਹੁਣ ਕੁੜਤਾ ਕੁੜਤੀ,
    ਨਗਨ ਨਾਰੀ ਨੂੰ ਹੋਣ ਦਾ ਹੈ ਨਹੀਂ ਪਛਤਾਵਾ ।

    ਸਿਰ ਤੋਂ ਚੁੰਨੀ ਲੱਥ ਕੇ ਮੋਢੇ 'ਤੇ ਆ ਗਈ,
    ਮੋਢੇ ਉੱਤੇ ਆ ਕੇ ਬਣ ਗਈ ਲਟਕਾਵਾ ।

    ਸੁੰਦਰ ਨਾਰੀ ਰੂਪ ਨੂੰ ਮੇਕਅੱਪ ਨਾਲ ਢਕਿਆ,
    ਚਿਹਰਾ ਹੁਣ ਤਾਂ ਬਣ ਗਿਆ ਹੈ ਰੂਪ ਛਲਾਵਾ ।

    ਅੱਖਾਂ ਤੋਂ ਭਰਵੱਟੇ ਵੀ ਹੁਣ ਮੁੰਨ ਧਰੇ ਨੇ,
    ਮੁੰਨੇ ਹੋਏ ਭਰਵੱਟਿਆਂ ਦੀ ਹੁੰਦੀ ਵਾਹਵਾ ।

    ਧੀਰਜ ਰੱਖੋ ਨਾਰੀਉ ਨਾ ਰੂਪ ਵਗਾੜੋ,
    ਅਸਲੀ ਹੋਵਣ ਸੂਰਤਾਂ ਤਾਂ ਬੱਲੇ ਸ਼ਾਵਾ ।

    ਰੂਪ ਜਵਾਨੀ ਚਾਰ ਦਿਨ ਆਖਰ ਢਲ ਜਾਣੀ,
    ਢਕ ਨਹੀਂ ਸਕਦਾ ਚਿਹਰੇ ਨੂੰ ਨਕਲੀ ਮਾਵਾ ।

    ਵਿੱਚ ਸੰਦੂਕਾਂ ਸੁਟੀਆਂ ਸਲਵਾਰ ਕਮੀਜ਼ਾਂ,
    ਕੱਢੋ, ਪਹਿਨੋ ਨੱਢੀਓ ਅਸਲੀ ਪਹਿਰਾਵਾ ।

    ਚੁੰਨੀ ਕੱਢੋ ਉਹੜ ਲਓ ਨੀ ਕੁੜੀਓ ਚਿੜੀਓ,
    ਹੁਣ ਨਾ ਝਾਟੇ ਮੁੰਨਿਓ ਛੱਡੋ ਲੋਕ ਦਿਖਾਵਾ ।