ਬੁਢਾਪੇ ਦਾ ਦਰਦ (ਮਿੰਨੀ ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਰਮੀ ਦੇ ਦਿਨ ਸੀ , ਮੁੜਕੋ-ਮੁੜਕੀ ਹੋਈ ਜੈੈੈਲੋ ਗਲੀ ਵਾਲੇ ਦਰਵਾਜ਼ੇ ਵਿੱਚ ਜਾ ਖੜੀ ।ਉਧਰੋਂ ਆ ਰਹੀ ਮੀਤੋ ਨੇ ਪੁੱਛਿਆ, '' ਕਿਵੇਂ ਅੱਜ ਮੁੜਕੋ ਮੁੜਕੀ ਹੋਈ ਪਈ ਏ ।" ਨੀ ਭੈਣੇ ਰਸ਼ੋਈ ਦਾ ਕੰਮ ਕਰਕੇ ਆਈ ਹਾਂ ।  '' ........ ਨਾਂ ਬਹੂ ਕਿੱਥੇ ਹੈ ?"
      ਹਉਕਾ ਜਿਹਾ ਲੈਕੇ ਕਿਹਾ , ਉਹ ਤਾਂ ਏ ਸੀ ਵਾਲੇ ਕਮਰੇ ਵਿੱਚ ਸੁੱਤੀ ਪਈ ਹੈਂ । ਕਹਿੰਦੀ ਮੈਥੋਂ ਨੀ ਗਰਮੀ ਚ ਰਸ਼ੋਈ ਦਾ ਕੰਮ ਹੁੰਦਾ ਮੈਨੂੰ ਚੱਕਰ ਆਉਂਦੇ ਨੇ । ਕੀ ਫਾਈਦਾ ਪੁੱਤ ਵਿਆਹ ਕੇ ਜਦ ਆਪ ਹੀ ਹੱਥ ਜਲਾਉਂਣੇ ਨੇ ਮੀਤੋ ਨੇ ਆਪਣੇ ਦਰਦਾਂ ਨੂੰ ਛਪਾਉਂਦੀ ਹੋਈ ਨੇ ਕਿਹਾ । ਨਾਂ ਤੂੰ ਢਿੱਲੀ ਜਿਹੀ ਬੋਲਦੀ ਆਂ ,'' ਕੀ ਦੱਸਾਂ ਭੈਣੇ ਜੇ ਪੱਲਾ ਚੱਕਾਂਗੇ ਢਿੱਡ ਤਾਂ ਆਪਣਾ ਹੀ ਨੰਗਾ ਹੋਏਗਾ । ''ਮੈ ਸਮਝੀ ਨੀ ?"  ਸੁਣ ਭੈਣੇ ਅੱਜ ਚਾਰ ਦਿਨ ਹੋ ਗਏ ਬੁਖਾਰ ਚੜ੍ਹਦੇ ਨੂੰ ਸਾਰਾ ਕੰਮ ਕਰਕੇ ਗਈ ਸੀ । ਹੁਣ ਡਾਕਟਰ ਤੋਂ ਦਵਾਈ  ਲੈਕੇ ਆਈ ਹਾਂ, '' ਨੂੰਹ ਰਾਣੀ ਤਾਂ ਸੁੱਤੀ ਪਈ ਨੀ ਉੱਠਦੀ , ਲੜਾਈ ਤੋਂ ਡਰਦਿਆਂ ਆਪ ਹੀ ਸਾਰਾ ਕੰਮ ਕਰ ਲਈਦਾ ।" ਜਦੋਂ ਆਪਣੇ ਵੇਲੇ ਸੀ ਸਾਰਾ ਘਰ ਦਾ ਕੰਮ ਸੱਸ ਸਹੁਰੇ ਦੇ ਸੁੱਤੇ ਪਏ-ਪਏ ਮੁਕਾ ਦਿੰਦੀਆਂ ਸੀ । ਆਪਾਂ ਤਾਂ ਹੁਣ ਵੀ ਹਿੱਕ ਦੇ ਜੋਰ ਨਾਲ ਕੰਮ ਕਰੀਦਾ , ਜੈਲੋ ਨੇ ਕਿਹਾ ? ਇਸ ਗੱਲ ਤੇ ਦੋਵੇਂ ਹੱਸਣ ਲੱਗ ਪਈਆਂ 'ਹੁਣ ਦੋਵਾਂ ਦੀਆਂ ਅੱਖਾਂ ਚੋ ਕਿਰਦੇ ਹੰਝੂ ਦੱਸ ਰਹੇ ਸੀ ।'' ਕਿ  ਬੁਢਾਪੇ ਦਾ ਦਰਦ ਕਦੇ ਵੀ ਛੁਪਾਇਆ ਨਹੀਂ ਜਾਂਦਾ ।"