ਜ਼ਿੰਦਗੀ ਦੀ ਤਲਖ਼ ਹਕੀਕਤ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਦਰ ਵੇਖ ਕੇ ਬੰਦਿਆ ਪੈਰ ਪਸਾਰਿਆ ਕਰ।
ਮਾੜਾ ਵੇਖ ਕੇ ਕਿਸੇ ਨੂੰ ਨਾ ਲਲਕਾਰਿਆ ਕਰ।
ਅੰਤਹਕਰਨ ਦੇ ਵਿੱਚ ਵੇਖ ਮਾਰ ਕੇ ਝਾਤੀ ਤੂੰ,
ਕਦੇ ਦਰ ਤੇ ਆਏ ਨੂੰ ਨਾ ਤੂੰ ਦੁਰਕਾਰਿਆ ਕਰ।
ਵੇਖੀਂ ਮੈਂ ਤੇਰੀ ਨੇ ਆਖਿਰ ਤੈਨੂੰ ਲੈ ਬਹਿਣਾ,
ਐਵੇਂ ਨਿੰਮ ਦੇ ਉੱਤੇ ਕਰੇਲਾ ਨਾ ਕਦੇ ਚਾੜ੍ਹਿਆ ਕਰ।
ਮਿਠਤੁ ਅਤੇ ਹਲੀਮੀ ਗਹਿਣੇ ਜ਼ਿੰਦਗੀ ਦੇ,
ਕਦੇ ਇਨ੍ਹਾਂ ਨੂੰ ਨਾਂ ਜੀਵਨ ਵਿੱਚੋਂ ਵਿਸਾਰਿਆ ਕਰ।
ਇਬਾਦਤ ਓਸ ਖੁਦਾ ਦੀ ਕਰਦਾ ਰਹੀਂ ਸਦਾ,
ਐਬ ਗੁਨਾਹ ਨਾ ਕਿਸੇ ਦੇ ਕਦੇ ਚਿਤਾਰਿਆ ਕਰ।
ਭਜਨ ਬੰਦਗੀ ਕਰ ਲੈ ਕਿਹਾ ਗੁਰਬਾਣੀ ਨੇ,
ਨਾਮ ਦਾ ਸਿਮਰਨ ਕਰਕੇ ਅੱਗਾ ਸਵਾਰਿਆ ਕਰ।
ਇਹ ਅਮਾਨਤ ਓਹਦੀ,ਜ਼ਿੰਦਗੀ ਮਿਲੀ ਪਹਾੜੇ ਤੇ,
ਦੱਦਾਹੂਰੀਏ ਵਾਂਗੂੰ ਰੱਬ ਨੂੰ ਤੂੰ ਸਤਕਾਰਿਆ ਕਰ।