ਸਲੀਕਾ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਾਲਚ,ਝੂਠ ਫਰੇਬ ਦੀ ਆਦਤ ਹੈ ਮਾੜੀ,
ਇਹ ਜਾਗਦੇ ਜ਼ਮੀਰਾਂ ਨੂੰ ਮਾਰਦੀਆਂ ਜੀ।

ਨਾ ਗੱਲ ਸੁਣਨੀ, ਹਰ ਵੇਲੇ ਘਾਤ ਲਾਉਣਾ
ਇਹ  ਨਿਸ਼ਾਨੀਆਂ ਨੇ, ਨਿਘਾਰ ਦੀਆਂ ਜੀ।

ਬਿਨਾ ਸੋਚੇ ਸਮਝੇ, ਐਵੇਂ ਹੀ ਬੋਲਦੇ ਰਹਿਣਾ ,
ਇਹ ਗੱਲਾਂ ਚੰਗੀ ਸੋਚ ਨੂੰ, ਮਾਰਦੀਆਂ ਜੀ।

ਨਾ ਆਪ ਤੋਂ ਵੱਡਿਆਂ ਦੀ,  ਇੱਜ਼ਤ ਕਰਨਾ,
ਘਾਟਾਂ ਹੁੰਦੀਆਂ ਚੰਗੇ ਸੰਸਕਾਰ ਦੀਆਂ ਜੀ।

ਤਹਜ਼ੀਬ, ਸਲੀਕਾ ਚੰਗੀ ਆਦਤ ਸੋਚ ਸੁੱਚੀ ,
ਅਣਮੁੱਲੀਆਂ ਨਿਆਮਤਾਂ, ਸੰਸਾਰ ਦੀਆਂ ਜੀ।

ਹਰ ਜਗ੍ਹਾ ਤੇ ਹੋ ਜੇ, ਚੌਧਰੀ ਦੀ ਚੌਧਰ ਭਾਰੀ,
ਨਾ ਇਹ  ਸਮਾਜ ਦਾ ਕੁੱਝ ਸੰਵਾਰ ਦੀਆਂ ਜੀ।

ਕਹਾਣੀਆਂ ਕਿੱਸੇ  ਚਾਹੇ ਇਤਿਹਾਸ ਪੜ੍ਹ ਲਓ, 
ਜੜ੍ਹਾਂ ਪੁੱਟੀਆਂ ਨੇ,   ਸਦਾ ਹੰਕਾਰ ਦੀਆਂ ਜੀ।

"ਬੁੱਕਣਵਾਲ" ਨਾ ਡਰੀ,ਸਲੀਬਾਂ ਦੇ ਡਰ ਕੋਲੋਂ,
ਤੇਰੇ ਉੱਤੇ ਮਿਹਰਾਂ ਨੇ,ਸਦਾ ਕਰਤਾਰ ਦੀਆਂ ਜੀ।