ਪੰਜਾਬੀ ਕਵੀ ਸੀ. ਮਾਰਕੰਡਾ ਦਾ ਜਨ੍ਰਮ ਦਿਨ ਸਰਕਾਰੀ ਸੀਲੀਅਰ ਸੈਕੰਡਰੀ ਸਕੂਲ ਨੇ ਜਨਤਕ ਤੌਰ ਤੇ ਮਨਾਇ੍ਆ
(ਖ਼ਬਰਸਾਰ)
ਤਪਾ ਮੰਡੀ -- ਸਰਕਾਰੀ ਸੀਲੀਅਰ ਸੈਕੰਡਰੀ ਸਕੂਲ ਤਪਾ ਨੇ ਆਪਣਾ ਸਾਲਾਨਾ ਇਨਾਮ ਵੰਡ ਸਮਾਰੋਹ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਮਲਿਕਾ ਰਾਣੀ, ਉਪ ਜ਼ਿਲ੍ਹਾ ਅਫ਼ਸਰ ਬਲਜਿੰਦਰ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਸ੍ਰੇਸ਼ਠਾ ਰਾਣੀ ਦੀ ਪ੍ਰੇਰਨਾ ਨਾਲ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਪਿੰਸੀਪਲ ਅ੍ਯਨਿਲ ਕੁਮਾਰ ਨੇ ਕੀਤੀ ਅਤੇ ਮੁੱਖ ਮਹਿਮਾਨ ਪਵਨ ਕੁਮਾਰ ਬਾਂਸਲ, ਸੇਵਾ ਮੁਕਤ ਅਧਿਲਹਪਕ ਅਤੇ ਪ੍ਰੋ. ਦੀਪਕ ਕੁਮਾਰ ਸਨ। ਸਮਾਗਮ ਦੌਰਾਨ ਪੰਜਾਬੀ ਕਵੀ ਤੇ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਦਾ 82ਵਾਂ ਜਨਮ ਦਿਨ ਸਕੂਲ ਨੇ ਜਨਤਕ ਤੌਰ ਤੇ ਮਨਾਇ੍ਯਆ। ਇਸ ਸਮੇਂ ੳਨਾਂ ਨੂੰ ਸਾਹਿਤਕ ਤੇ ਸਿਖਿਆ ਦੇ ਖੇਤਰ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨ੍ਰਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਪ੍ਰਿਸੀਪਲ ਤਲਵਿੰਦਰ ਸਿੰਘ ਸਿੱਧੂ ਨ ੇ ਕਿਹਾ ਕਿ ਸੀ ਮਾਰਕੰਡਾ ਦੀ ਕਵਿਤਾ ਅਤੇ ਪੱਤਰਕਾਰੀ ਅਗਾਾਂਹਵਧੂ ਵਿਚਾਰਧਹਰਾ ਨਾਲ ਪ੍ਰਣਾਈ ਹੋਣ ਕਰਕੇ ਹਮੇਸ਼ਾ ਇਲਸਾਫ਼ ਪਸੰਦ ਅਤੇ ਦੱਬੇ ਕੁਚਲੇ ਵਰਗਾਂ ਦੀ ਤਰਫ਼ਦਾਰੀ ਕਰਦੀ ਆਈ ਹੈ। ਸੀ. ਮਾਰਕੰਡਾ ਦਾ ਸਨ੍ਰ੍ਰਮਾਨ ਕਰਨਾ ਸਕੂਲ ਲਈ ਮਾਣ ਭਰਿਆ ਵਰਤਾਰਾ ਹੈ।
ਸੀ.ਮਾਰਕੰਡਾ ਵਿਲੱਖਣ ਅਤੇ ਬਹੁਪੱਖੀ ਸ਼ਖ਼ਪਸ਼ੀਅਤ ਦੇ ਮਾਲਕ ਅਤੇ ਅਧਿਆਪਨ ਦੇ ਤੌਰ ਤੇ ਵੀ ਉਹ ਇੱਕ ਆਦਰਸ਼ਕ ਅਧਿਆਪਕ ਸਨ ਜਿਨਾਂ ਆਪਣੀ ਮਿਹਨਤ, ਲਗਨ ਅਤੇ ਤਜਰਬੇ ਦੇ ਆਧਾਰ ਤੇ ਆਪਣਾ ਚੱਗਾ ਨਾਂ ਕਮਾਇਆ ਹੈ। ਸਕੂਲ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਉਹਨਾਂ ਦੇ ਜਨਮਦਿਨ ਤੇ ਉਹਨਾਂ ਨੂੰ ਸਨਮਾਨਿਤ ਕਰਨ ਦੀ ਖੁਸ਼ੀ ਲੈ ਰਿਹਾ ਹੈ। ਸੀ ਮਾਰਕੰਡਾ ਨੇ ਸਕੂਲ ਦੇ ਸਮੁੱਚੇ ਅਧਿਆਪਕਾਂ ਦਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਨਮਾਨ ਨੇ ਮੈਨੂੰ ਉਤਸ਼ਾਹ ਹੀ ਨਹੀਂ ਸਗੋਂ ਮੈਨੂੰਂ ਆਪਣੀ ਕਲਮ ਨੂੰ ਸਮਾਜ ਅਤੇ ਸੋਸ਼ਤ ਵਰਗ ਲਈ ਵਰਤਦਣ ਲਈ ਪ੍ਰੇਰਤ ਕੀਤਾ ਹੈ। ਉਨ੍ਹਾਾਂ ੍ਯਵਿਦਿਆਰਥੀਆਂ ਅਤੇ ਅਧਿਆਪਕਾਂ ਪੁਸਤਕ ਸਭਿਆਚਾਰ ਨਾਲ ਜੁੜਨ ਦੀ ਪ੍ਰੇਰਨਾ ਸਕੂਲ ਦੀ ਲਾਇਬ੍ਰੇਰੀ ਲਈ 51 ਕਿਤਾਬਾਂ ਭੇਜਣ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਦੇ ਇੰਚਾਰਜ ਸਤਵਿੰਦਰ ਸਿੰਘ ਸਿੱਧੂ, ਸੁਖਦੀਪ ਸਿੰਘ, ਜਸਪ੍ਰੀਤ ਕੌਰ, ਕਮਲਦੀਪ ਸਰਮਾ ਡੀਪੀਈ ਅਤੇ ਪੜਨ ਕੁਮਾਰ ਬਾਂਸਲ, ਦੀਪਕ ਕੁਮਾਰ, ਸਵਰਨਜੀਤ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਕੌਰ,ਹਾਜ਼ਰ ਸਨ।