ਈਸ਼ਰ ਸਿੰਘ ਲੰਭਵਾਲੀ ਦੀ ਕਾਵਿ ਪੁਸਤਕ "ਤਿੜਕੇ ਚਾਨਣ" ਲੋਕ ਅਰਪਣ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਭਾ ਦੇ ਸਰਪ੍ਰਸਤ ਈਸ਼ਰ ਸਿੰਘ ਲੰਭਵਾਲੀ ਦੀ ਚੌਥੀ ਕਾਵਿ ਪੁਸਤਕ "ਤਿੜਕੇ ਚਾਨਣ" ਨੂੰ ਲੋਕ ਅਰਪਣ ਕਰਵਾਉਣ ਲਈ ਇੱਕ ਸਾਹਿਤਕ ਸਮਾਗਮ ਸ਼ਿਵ ਮੰਦਿਰ ਧਰਮਸ਼ਾਲਾ ਮੋਗਾ ਰੋਡ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਮੁੱਖ ਮਹਿਮਾਨ ਡਾ ਗੁਰਸੇਵਕ ਲੰਬੀ , ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ ਸੁਰਜੀਤ ਸਿੰਘ ਦੌਧਰ, ਈਸ਼ਰ ਸਿੰਘ ਲੰਭਵਾਲੀ ਅਤੇ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਗੋਰਾ ਸਮਾਲਸਰ ਵੱਲੋਂ ਖ਼ੂਬਸੂਰਤੀ ਗੀਤ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਸਭਾ ਦੇ ਸਕੱਤਰ ਸਾਗਰ ਸਫ਼ਰੀ ਅਤੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਸ਼ਾਇਰ ਈਸ਼ਰ ਸਿੰਘ ਲੰਭਵਾਲੀ ਦੀ ਪੁਸਤਕ ਉਕਤ ਪ੍ਰਧਾਨਗੀ ਮੰਡਲ ਵੱਲੋਂ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ। ਸੋਸ਼ਲ ਮੀਡੀਆ ਇੰਚਾਰਜ ਹਰਵਿੰਦਰ ਸਿੰਘ ਰੋਡੇ ਵੱਲੋਂ ਸ਼ਾਇਰ ਈਸ਼ਰ ਸਿੰਘ ਲੰਭਵਾਲੀ ਦੇ ਸਾਹਿਤਕ ਸਫ਼ਰ ਅਤੇ ਈਸ਼ਰ ਸਿੰਘ ਦੀ ਹੋਣਹਾਰ ਬੇਟੀ ਰਮਣੀਕ ਵੱਲੋਂ ਆਪਣੇ ਪਿਤਾ ਜੀ ਦੀਆਂ ਏਅਰ ਫੋਰਸ ਵਿਚ ਨਿਭਾਈਆਂ ਗਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਲੋਕ ਅਰਪਣ ਹੋਈ ਪੁਸਤਕ ਤਿੜਕੇ ਚਾਨਣ ਬਾਰੇ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਡਾ ਸੁਰਜੀਤ ਸਿੰਘ ਦੌਧਰ ਵੱਲੋਂ ਪਰਚਾ ਪੜ੍ਹਦਿਆਂ ਆਪੋ ਆਪਣੇ ਵਿਚਾਰਾਂ ਰਾਹੀਂ ਲੇਖਕ ਦੀਆਂ ਮੁੱਲਵਾਨ ਅਤੇ ਚੰਗੀਆਂ ਲਿਖਤਾਂ ਦੀ ਪ੍ਰਸੰਸਾ ਕਰਦਿਆਂ ਹਾਰਦਿਕ ਵਧਾਈ ਦਿੱਤੀ ਗਈ। ਇਸਦੇ ਨਾਲ ਹੀ ਗੁਲਜ਼ਾਰ ਸਿੰਘ ਪੰਧੇਰ ਵੱਲੋਂ ਈਸ਼ਰ ਸਿੰਘ ਲੰਭਵਾਲੀ ਦੀਆਂ ਰਚਨਾਵਾਂ ਅਤੇ ਸਾਹਿਤ ਸਭਾ ਬਾਘਾਪੁਰਾਣਾ ਦੀਆਂ ਨਿਰੰਤਰ ਸਾਹਿਤਕ ਸਰਗਰਮੀਆਂ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਨਵੇਂ ਲੇਖਕਾਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਈਸ਼ਰ ਸਿੰਘ ਲੰਭਵਾਲੀ ਵੱਲੋਂ ਆਪਣੀਆਂ ਕੁਝ ਕਾਵਿ ਰਚਨਾਵਾਂ ਤਰੰਨਮ ਵਿਚ ਪੇਸ਼ ਕਰਕੇ ਵਾਹ ਵਾਹ ਕਰਵਾਈ ਗਈ।ਇਸ ਮੌਕੇ ਸਭਾ ਦੇ ਸੀਨੀਅਰ ਮੈਂਬਰ ਜਗਜੀਤ ਸਿੰਘ ਬਾਵਰਾ ਅਮਰੀਕਾ ਅਤੇ ਜਸਵੀਰ ਭਲੂਰੀਆ ਕੈਨੇਡਾ ਵੱਲੋਂ ਸਭਾ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਕੇ ਸਮਾਗਮ ਦੇ ਮਾਣ ਵਿੱਚ ਵਾਧਾ ਕੀਤਾ ਗਿਆ। ਸਮਾਗਮ ਦੇ ਆਖਰੀ ਪੜਾਅ ਵਿੱਚ ਕਵੀ ਦਰਬਾਰ ਹੋਇਆ ਜਿਸ ਦੌਰਾਨ ਗੁਰਵਿੰਦਰ ਦਬੜੀਖਾਨਾ, ਜਸਵੀਰ ਸ਼ਰਮਾਂ ਦੱਦਾਹੂਰ, ਗੁਰਮੀਤ ਕੌਰ ਗੀਤਾ, ਸੁਰਿੰਦਰ ਸ਼ਰਮਾਂ ਮਾਣੂੰਕੇ, ਸਿਮਰਪਾਲ ਕੌਰ ਬਠਿੰਡਾ, ਲਾਡੀ ਝੋਕ ਵਾਲਾ, ਰਮਨਦੀਪ ਕੌਰ ਰਮਣੀਕ,ਕਮਲ ਸ਼ਰਮਾਂ ਮੋਗਾ, ਹਰਦੇਵ ਭੁੱਲਰ, ਪੰਮੀ ਹਬੀਬ, ਬਲਵਿੰਦਰ ਕੈਂਥ, ਕੋਮਲ ਭੱਟੀ, ਜਗਦੀਸ਼ ਪ੍ਰੀਤਮ,ਵੀਰੋ, ਹਰਚਰਨ ਸਿੰਘ ਰਾਜੇਆਣਾ, ਹਰਦੀਪ ਸਿੰਘ, ਹਰਬੰਸ ਢਿੱਲੋਂ, ਬਲਵਿੰਦਰ ਸਿੰਘ, ਲਖਵਿੰਦਰ ਹਾਲੀ ਫਰੀਦਕੋਟ,ਤੇਜਾ ਸਿੰਘ ਸ਼ੌਂਕੀ, ਜਗਜੀਤ ਸਿੰਘ ਬਾਵਰਾ, ਵਿਵੇਕ ਕੋਟ ਈਸੇ ਖਾਂ, ਜਸਵੀਰ ਸਿੰਘ ਭਲੂਰੀਆ, ਬੂਟਾ ਪੈਰਿਸ,ਮੋਹਰ ਗਿੱਲ ਸਿਰਸੜੀ, ਡਾ ਗੁਰਸੇਵਕ ਲੰਬੀ, ਬਲਵਿੰਦਰ ਸਿੰਘ ਔਲਖ, ਮਨਜੀਤ ਸ਼ਾਇਰ ਮਰਜਾਣਾ, ਬਾਜਵਾ ਸਿੰਘ ਅਫਰੀਕਾ, ਸਤੀਸ਼ ਧਵਨ ਭਲੂਰ, ਸਤਨਾਮ ਬੁਰਜ ਹਰੀਕਾ, ਗੁਰਮੀਤ ਕੜਿਆਲਵੀ,ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਰਣਜੀਤ ਸਿੰਘ ਗਿੱਲ, ਚਰਨਜੀਤ ਕੌਰ, ਸਾਗਰ ਸੁਆਮੀ, ਸੁਰਿੰਦਰਪਾਲ ਸਿੰਘ ਜੈਤੋ, ਸੁਰਜੀਤ ਸਿੰਘ ਕਾਲੇਕੇ,ਗੋਰਾ ਸਮਾਲਸਰ, ਔਕਟੋ ਆਊਲ, ਕੰਵਲਜੀਤ ਭੋਲਾ ਲੰਡੇ, ਜਸਵੰਤ ਜੱਸੀ,ਮਾਹੀ ਮਰਜਾਣਾ, ਯਸ਼ ਚਟਾਨੀ, ਲਖਵੀਰ ਕੋਮਲ ਆਲਮਵਾਲਾ ਵੱਲੋਂ ਆਪੋ ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ। ਮੰਚ ਸੰਚਾਲਨ ਦੀ ਭੂਮਿਕਾ ਸਕੱਤਰ ਸਾਗਰ ਸਫ਼ਰੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
ਸਾਧੂ ਰਾਮ ਲੰਗੇਆਣਾ