ਮੁਸਕਲਾਂ ਨੇ ਘੇਰਿਆ ਹੈ ਆਦਮੀ।
ਮੁੱਖੜੇ ਦੀ ਦੱਸਦੀ ਹੈ ਬੇਵਸੀ।
ਸੋਚ ਬੰਦੇ ਦੀ ਪਹੁੰਚੀ ਉਸ ਜਗਾ,
ਕੰਮ ਜਿਸ ਥਾਂ ਆਉਂਦੀ ਨਾਂ ਬੰਦਗੀ।
ਸਾੜਿਆ ਸਹਿਰ ਮਜਬਾਂ ਦੀ ਭੀੜ ਨੇ,
ਲਹ ਦਿੱਤੀ ਹੈ ਜਿਨ੍ਹਾਂ ਹਰ ਇਕ ਗਲੀ।
ਮਹਿਕਦੀ ਸੀ ਜੋ ਕਦੇ ਫੁੱਲਾਂ ਤਰ੍ਹਾਂ ,
ਬੋਅ ਰਹੀ ਹੈ ਮਾਰ ਦੱਸ ਕਿਉਂ ਬਸਤੀ।
ਮੋਹ ਜਦ ਤੋਂ ਨਾਲ ਪੈਸੇ ਹੈ ਪਿਆ,
ਦੋਸਤਾਂ ਦੀ ਘਟ ਗਈ ਹੈ ਦੋਸਤੀ।
ਘੁਟ ਰਹੀ ਹੈ ਸਾਹ ਨੂੰ ਸਿੱਧੂ ਇਹ ਕਿਉ,
ਹਵਾ ਕਦੇ ਜੋ ਮਹਿਕ ਹੈ ਸੀ ਵੰਡਦੀ।