ਤੂੰ ਇੱਕ ਨਾਰੀ
ਲੋਕੀਂ ਆਖਣ
ਵਿਸ ਗੰਦਲ ਦੀ
ਕਈ ਆਖਦੇ
ਤੇਜ ਕਟਾਰੀ
ਤੂੰ ਇੱਕ ਨਾਰੀ!
ਤੇਰੀ ਅੱਖ ਕਿਸ ਤਰ੍ਹਾਂ ਬਦਲੀ
ਸਾਹਿਬਾਂ! ਕੀਕਣ ਵਫ਼ਾ ਡੋਲਗੀ
ਵਿੱਚ ਜੱਗ ਤੇਰੀ ਹੋਈ ਖ਼ਆਰੀ
ਤੂੰ ਇੱਕ ਨਾਰੀ।
ਇਕ ਛਲੇਡਾ
ਦਸ ਤੈਨੂੰ ਮੈਂ
ਕੀਕਣ ਕੀਲਾਂ
ਤੂੰ ਸੱਪਾਂ ਦੀ ਨਿਰੀ ਪਟਾਰੀ
ਤੇਰੇ ਸਾਹਾਂ ਵਿੱਚ ਕਸਤੂਰੀ
ਤੇਰੇ ਨੈਣਾਂ ਵਿੱਚ ਮਜ਼ਬੂਰੀ
ਕੱਢ ਛਮਕ ਰਾਂਝੇ ਦੇ ਮਾਰੀ
ਤੂ ਇੱਕ ਕਵਿਤਾ
ਤੂੰ ਇੱਕ ਮਿਸਰਾ
ਚਿਤ ਕਰਦਾ ਹੈ
ਪੜ੍ਹ੍ਹੀ ਹੀ ਜਾਵਾਂ
ਉਮਰਾ ਸਾਰੀ।
ਤੂੰ ਇਕ ਨਾਰੀ!
ਮੈਂ ਇੱਕ ਸ਼ਾਇਰ
ਮੇਰੇ ਮੂੰਹੋਂ ਇਹ ਨਾ ਨਿਕਲੇ
ਭੱਠ ਰੰਨਾਂ ਦੀ ਯਾਰੀ