ਸਾਡੇ ਡੂੰਘੇ ਜ਼ਖ਼ਮਾਂ ਅੱਲੇ ਰਹਿਣ ਦੇ ਤੂੰ ,,
ਮੱਲ੍ਹਮ ਦਾ ਬਹਾਨਾ ਲਾ ਮੁੜ ਨਾ ਜਾਵੀਂ ।।
ਡੂੰਘੇ ਟੱਕ ਲੱਗੇ ਇਨ੍ਹਾਂ ਨੂੰ ਸੁੱਕਣੇ ਦੇ ਤੂੰ ,,
ਸੁਪਨੇ ਵਿੱਚ ਆਕੇ ਤੂੰ ਨਾ ਦੁਖਾ ਜਾਵੀਂ ।।
ਦਿਲ ਪਹਿਲਾਂ ਹੀ ਜ਼ਖ਼ਮੀ ਹੋਇਆ ਐ ,,
ਨਵਾਂ ਰੋਗ ਲਾਕੇ ਸਾਨੂੰ ਤੁਰ ਨਾ ਜਾਵੀਂ ।।
ਦਿਖਾਕੇ ਸੁਪਨੇ ਸੂਰਜ ਦੀ ਲਾਲੀ ਦੇ ਤੂੰ,,
ਹਨ੍ਹੇਰਿਆਂ ਵਿੱਚ ਬਿਠਾ ਤੁਰ ਨਾ ਜਾਵੀਂ।।
ਦੀਵੇ ਤੇਰੀ ਮੁਹੱਬਤ ਦੇ ਜਗ੍ਹਾ ਕੇ ਰੱਖੇ ,,
ਉਹ ਦੀਵੇ ਬੁਝਾ ਕੇ ਤੂੰ ਤੁਰ ਨਾ ਜਾਵੀਂ ।।
ਧਰਤੀ ਤੇ ਮੈਂ ਆਪ ਰੁੱਖ ਬਣਕੇ ਬੈਠੀ ,,
ਕਿਤੇ ਪੱਤਝੜ ਬਣਾਕੇ ਤੁਰ ਨਾ ਜਾਵੀਂ।।
ਮੇਰੇ ਅਰਮਾਨਾਂ ਨੂੰ ਸੁੱਤੇ ਰਹਿਣ ਦੇ ਤੂੰ ,,
ਇਨ੍ਹਾਂ ਨੂੰ ਜਗ੍ਹਾ ਆਪ ਤੁਰ ਨਾ ਜਾਵੀਂ ।।
ਮੈਂ ਆਪ ਆਸਾਂ ਦੇ ਮਹਿਲ ਬਣਾ ਬੈਠੀਂ,,
ਕਿਤੇ ਕੰਕਰ-ਕੰਕਰ ਕਰ ਤੋੜ ਨਾ ਜਾਵੀਂ ।।
ਅਜ਼ਾਦ ਆਪਣੀ ਦਾ ਮਹਿਲ ਬਣਾ ਤੂੰ ,,
ਕਿਤੇ ਫਿਰ ਭੁੱਲਕੇ ਤੂੰ ਤੁਰ ਨਾ ਜਾਵੀਂ ।।
ਮੇਰਾ ਹੱਥ ਸਾਰੀ ਉਮਰ ਤੂੰ ਫੜਕੇ ਰੱਖੀਂ ,,
ਕਿਤੇ ਕੱਚੇ ਘੜੇ ਵਾਂਗ ਤੂੰ ਧੋਖਾ ਦੇ ਜਾਵੀਂ।।
ਅਸੀਂ ਤੇਰੇ ਘਰ ਬੌਂਦਲੀ ਪਨ੍ਹਾਹ ਲੈਣੀ ,,
ਹਾਕਮ ਮੀਤ ਜਿੰਦੇ ਲਾਕੇ ਤੁਰ ਨਾ ਜਾਵੀਂ ।।