ਨਾਵਲਕਾਰ ਪਰਮਜੀਤ ਰੋਡੇ ਨਾਲ ਰੂਬਰੂ ਕਰਵਾਇਆ ਗਿਆ
(ਖ਼ਬਰਸਾਰ)
ਬਾਘਾਪੁਰਾਣ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੋਡੇ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰੀ ਹਾਲ ਰੋਡੇ ਵਿਖੇ ਪ੍ਰਵਾਸੀ ਪੰਜਾਬੀ ਨਾਵਲਕਾਰ ਪਰਮਜੀਤ ਰੋਡੇ ਯੂ. ਐਸ. ਏ ਨਾਲ ਇੱਕ ਰੂ-ਬਰੂ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪਰਮਜੀਤ ਰੋਡੇ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ ਸੁਰਜੀਤ ਬਰਾੜ, ਡਾ ਹਰਨੇਕ ਸਿੰਘ ਰੋਡੇ, ਨਾਇਬ ਸਿੰਘ ਰੋਡੇ, ਨਿਰਭੈ ਸਿੰਘ ਰੋਡੇ, ਸਰਪੰਚ ਹਰਜਿੰਦਰ ਸਿੰਘ ਅਤੇ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ।

ਸਮਾਗਮ ਦੀ ਸ਼ੁਰੂਆਤ ਜਸਵੀਰ ਸ਼ਰਮਾਂ ਦੱਦਾਹੂਰ ਦੇ ਸਵਾਗਤੀ ਗੀਤ ਨਾਲ ਹੋਈ। ਇਸਦੇ ਨਾਲ ਹੀ ਸਭਾ ਦੇ ਮੈਂਬਰ ਹਰਵਿੰਦਰ ਸਿੰਘ ਰੋਡੇ ਅਤੇ ਕੰਵਲਜੀਤ ਭੋਲਾ ਲੰਡੇ ਵੱਲੋਂ ਸਭਾ ਦੀਆਂ ਸਰਗਮੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ। ਉਪਰੰਤ ਨਾਵਲਕਾਰ ਪਰਮਜੀਤ ਰੋਡੇ ਵੱਲੋਂ ਪਾਠਕਾਂ ਦੇ ਸਨਮੁੱਖ ਹੁੰਦਿਆਂ ਹੋਇਆਂ ਆਪਣੇ ਸਾਹਿਤਕ ਸਫ਼ਰ,ਪ੍ਰਵਾਸ ਨਿਵਾਸ ਅਤੇ ਜ਼ਿੰਦਗੀ ਦੇ ਬਚਪਨ ਪਲਾਂ ਬਾਰੇ ਚਾਨਣਾ ਪਾਇਆ। ਇਸਦੇ ਨਾਲ ਹੀ ਡਾ ਸੁਰਜੀਤ ਬਰਾੜ, ਮੁਕੰਦ ਕਮਲ, ਜਾਫੀ ਗੁਰਦੇਵ ਬਰਾੜ ਕੈਨੇਡਾ,ਨੈਬ ਸਿੰਘ,ਡਾ ਹਰਨੇਕ ਸਿੰਘ ਰੋਡੇ, ਐਡਵੋਕੇਟ ਜਗਦੀਪ ਸਿੰਘ ਸਾਬਕਾ ਸਰਪੰਚ ਰੋਡੇ, ਸਰਪੰਚ ਹਰਜਿੰਦਰ ਸਿੰਘ, ਬਲਦੇਵ ਸਿੰਘ ਸੜਕਨਾਮਾ, ਡਾ ਸਾਧੂ ਰਾਮ ਲੰਗੇਆਣਾ ਵੱਲੋਂ ਨਾਵਲਕਾਰ ਪਰਮਜੀਤ ਰੋਡੇ ਦੇ ਨਾਵਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੇਖ਼ਕ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਪਰੰਤ ਪਰਮਜੀਤ ਰੋਡੇ ਦੇ ਨਵ ਪ੍ਰਕਾਸ਼ਿਤ ਨਾਵਲ "ਚਾਰ ਗੁਰੀਲੇ" ਨੂੰ ਪ੍ਰਧਾਨਗੀ ਮੰਡਲ ਅਤੇ ਬਾਕੀ ਪਤਵੰਤੇ ਆਗੂਆਂ ਵੱਲੋਂ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸਦੇ ਨਾਲ ਹੀ ਸਭਾ ਵੱਲੋਂ ਨਾਵਲਕਾਰ ਪਰਮਜੀਤ ਰੋਡੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸਦੇ ਨਾਲ ਹੀ ਪਿੰਡ ਰੋਡੇ ਦੇ ਜੰਮਪਲ ਸਾਹਿਤਕਾਰ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੇ ਸਤਿਕਾਰਯੋਗ ਭੈਣ ਫ਼ਿਲਮੀ ਐਕਟਰ ਅਮ੍ਰਿਤ ਮਾਨ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਹੋਏ ਕਵੀ ਦਰਬਾਰ ਵਿਚ ਸਤੀਸ਼ ਧਵਨ ਭਲੂਰ, ਜਗਦੀਸ਼ ਪ੍ਰੀਤਮ, ਸਰਬਜੀਤ ਸਮਾਲਸਰ, ਕੰਵਲਜੀਤ ਭੋਲਾ, ਨਵਦੀਪ ਬੌਬੀ ਲੰਗੇਆਣਾ, ਜਸਵੰਤ ਜੱਸੀ, ਕੋਮਲ ਭੱਟੀ, ਸਾਗਰ ਸਫ਼ਰੀ, ਜਸਕਰਨ ਲੰਡੇ, ਹਰਬੰਸ ਰੋਡੇ, ਜਸਵੀਰ ਸ਼ਰਮਾਂ ਦੱਦਾਹੂਰ, ਹਰਵਿੰਦਰ ਸਿੰਘ ਰੋਡੇ, ਹਰਚਰਨ ਸਿੰਘ ਰਾਜਿਆਣਾ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਵਿੱਚ ਸੰਜੀਵ ਬਿੱਟੂ, ਸੂਬੇਦਾਰ ਬਲਵੰਤ ਸਿੰਘ, ਸੁਖਵਿੰਦਰ ਸਿੰਘ ਪੱਪਾ,ਪੰਚ ਗੁਰਤੇਜ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਦੇਸ਼ ਭਗਤ ਹਾਲ , ਜੋਗਿੰਦਰ ਸਿੰਘ,ਬਲਦੇਵ ਸਿੰਘ ਪ੍ਰਧਾਨ ,ਡਾ. ਮਨਜੀਤ ਸਿੰਘ,ਲਾਭ ਸਿੰਘ, ਲਾਡੀ ਰੋਡੇ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਹਰਵਿੰਦਰ ਸਿੰਘ ਰੋਡੇ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।