ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਗੁਰਦੇਵ ਸਿੰਘ ਬਰਾੜ ਦੀਆਂ ਦੋ ਪੁਸਤਕਾਂ ਲੋਕ ਅਰਪਣ (ਖ਼ਬਰਸਾਰ)


    ਬਾਘਾਪੁਰਾਣਾ  -- ਪਿੰਡ ਆਲਮਵਾਲਾ ਕਲਾਂ ਵਿਖੇ ਪਿੰਡ ਦੇ ਪਤਵੰਤੇ ਆਗੂਆਂ ਵੱਲੋਂ ਸਾਹਿਤ ਸਭਾ ਰਜਿ. ਬਾਘਾਪੁਰਾਣਾ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਆਲਮਵਾਲਾ ਵਿਖੇ ਇੱਕ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਇਸ ਨਗਰ ਦੇ ਜੰਮਪਲ ਪ੍ਰਵਾਸੀ ਪੰਜਾਬੀ ਕੈਨੇਡੀਅਨ ਗੁਰਦੇਵ ਸਿੰਘ ਜਾਫੀ ਬਰਾੜ ਦੀਆਂ ਦੋ ਪੁਸਤਕਾਂ ਜਿਨ੍ਹਾਂ ਵਿਚ ਇੱਕ ਨਾਵਲ "ਕੈਨੇਡੀਅਨ ਭੱਈਆਣੀ" ਅਤੇ ਦੂਜੀ  "ਮੇਰੇ ਪਿੰਡ ਦੀ ਮਿੱਟੀ " ਵਾਰਤਕ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ ਹੈ। ਸਮਾਗਮ ਵਿੱਚ  ਬਲਵਿੰਦਰ ਸਿੰਘ ਸਾਬਕਾ ਸਰਪੰਚ,ਰਾਜ ਸਿੰਘ ਸਾਬਕਾ ਸਰਪੰਚ, ਹਾਕਮ ਸਿੰਘ ਬਰਾੜ ਕੈਨੇਡਾ, ਡਾ ਸਾਧੂ ਰਾਮ ਲੰਗੇਆਣਾ ਪ੍ਰਧਾਨ ਸਾਹਿਤ ਸਭਾ ਰਜਿ ਬਾਘਾ ਪੁਰਾਣਾ, ਸਰਬਜੀਤ ਕੌਰ ਮਾਹਲਾ,ਨਿਰਮਲ ਸਿੰਘ ਚਕਰ, ਨਿਰਭੈ ਸਿੰਘ ਰੋਡੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਮੰਚ ਸੰਚਾਲਕ ਸਾਹਿਤਕਾਰ ਲਖਵੀਰ ਸਿੰਘ ਕੋਮਲ ਆਲਮਵਾਲਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਕੈਨੇਡੀਅਨ ਗੁਰਦੇਵ ਸਿੰਘ ਬਰਾੜ ਦੀਆਂ ਪੁਸਤਕਾਂ ਬਾਰੇ ਅਤੇ ਕਬੱਡੀ ਕੁਸ਼ਤੀ ਵਿੱਚ ਇੱਕ ਨਾਮਵਰ ਜਾਫੀ ਸਿੱਧ ਹੋਣ ਬਾਰੇ ਜਾਣਕਾਰੀ ਦਿੱਤੀ। ਉਪਰੰਤ ਉਕਤ ਸ਼ਖ਼ਸੀਅਤਾਂ ਵੱਲੋਂ ਆਪਣੇ ਸ਼ੁਭ ਕਰ ਕਮਲਾਂ ਨਾਲ ਪੁਸਤਕਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ, ਸਰਬਜੀਤ ਕੌਰ ਮਾਹਲਾ, ਮਨਜਿੰਦਰ ਸਿੰਘ ਸੀਪਾ ਕਬੱਡੀ ਕੋਚ, ਤਰਸੇਮ ਲੰਡੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਲੇਖ਼ਕ ਨੂੰ ਹਾਰਦਿਕ ਵਧਾਈ ਦਿੱਤੀ ਗਈ। ਲੇਖ਼ਕ ਗੁਰਦੇਵ ਸਿੰਘ ਬਰਾੜ ਵੱਲੋਂ ਵੀ ਆਪਣੇ ਸਾਹਿਤਕ ਸਫ਼ਰ ਬਾਰੇ ਵੀ ਕੁੱਝ ਵਿਚਾਰ ਪ੍ਰਗਟ ਕੀਤੇ ਗਏ। ਸਮਾਗਮ ਵਿੱਚ ਪਰਮਜੀਤ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਪ੍ਰਧਾਨ,ਹਰਚਰਨ ਸਿੰਘ ਰਾਜੇਆਣਾ, ਨਾਇਬ ਸਿੰਘ ਬਰਾੜ, ਸੁਬੇਦਾਰ ਸੁਰਿੰਦਰ ਸਿੰਘ, ਜਗਜੀਤ ਸਿੰਘ ਛੋਟਾ ਪੰਚਾਇਤ ਮੈਂਬਰ, ਕੁਲਜੀਤ ਸਿੰਘ ਮਾਸਟਰ,ਪ੍ਰੀਤਮ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਬਚਿੱਤਰ ਸਿੰਘ,ਵਿੱਕੀ ਬਰਾੜ ਹਾਜ਼ਰ ਸਨ। ਉਕਤ ਜਾਣਕਾਰੀ ਲਖਵੀਰ ਸਿੰਘ ਕੋਮਲ ਆਲਮਵਾਲਾ ਵੱਲੋਂ ਜਾਰੀ ਕੀਤੀ ਗਈ ਹੈ।


    ਡਾ ਸਾਧੂ ਰਾਮ ਲੰਗੇਆਣਾ