ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਪਿੰਡ ਦੀ ਮਿੱਟੀ (ਕਵਿਤਾ)

    ਨਿਰਮਲ ਸਿੰਘ ਢੁੱਡੀਕੇ   

    Address:
    Ontario Canada
    ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਕੂਲੋਂ ਆ ਕੇ ਖੇਤਾਂ ‘ਚ, ਬਾਪੂ ਨਾਲ਼ ਕੰਮ ਕਰਾਈਦਾ,
    ਰਾਹਾਂ ਵਿੱਚ ਮਿਲ਼ਦੇ ਲੋਕਾਂ ਨੂੰ, ਦਿਲ ਦਾ ਹਾਲ ਸੁਣਾਈਦਾ,
    ਪਿੰਡ ਦੀ ਮਿੱਟੀ ਲੱਗੇ ਚੰਗੀ , ਜਿੱਥੇ ਅੰਨ ਉਗਾਈਦਾ,
    ਫੁੱਲ ਸਰੋਂ ਦੇ ਦੇਣ ਨਜ਼ਾਰਾ, ਜੰਨਤ ਦੀ ਰੁਸ਼ਨਾਈ ਦਾ,
    ਪੱਕਾ ਘਰ ਦੇਖ਼ ਹੋਰਾਂ ਦਾ, ਕੱਚੇ ਨੂੰ ਨਹੀਂ ਢਾਹੀਦਾ,
    ਜਿੱਥੇ ਹੋਵੇ ਕੱਚਾ ਵਿਹੜਾ, ਬਿਰਖ ਵੀ ਉੱਥੇ ਲਾਈਦਾ,
    ਕੋਈ ਆਪਣੇ ਰਾਹ, ਅਸੀਂ ਆਪਣੇ ਰਸਤੇ ਜਾਈਦਾ,
    ਸੁੰਨੀਆਂ ਰਾਹਾਂ ਤੇ ਕਦੇ ਗੀਤ ਪੰਜਾਬੀ ਗਾਈਦਾ,