ਹਿੰਮਤ ਕਰ ਪੈਰਾਂ ਸਿਰ ਹੋਜਾ,
ਤੱਕ ਨਾ ਹੋਰ ਸਹਾਰੇ ਨੂੰ l
ਸੰਭਲ ਸੰਭਲ ਕੇ ਤੁਰਦਾ ਰਹਿ,
ਚਿੱਤ ਰੱਖ ਉਸ ਪਿਆਰੇ ਨੂੰ l
ਭੇਡ ਚਾਲ ਤੋਂ ਪਾਸਾ ਵੱਟੀਂ,
ਰੱਖ ਯਾਰੀ ਨਾਲ ਗਰੀਬਾਂ ਦੇ l
ਸਮਝ ਰੱਖ ਹਵਾ ਤੇ ਪਾਣੀ ਦੀ,
ਧਰਤ ਮਿਲ਼ੀ ਨਾਲ ਨਸੀਬਾਂ ਦੇ l
ਬਾਹਰ ਜਾ ਕੇ ਪੜ੍ਹ ਲ਼ਿਖਕੇ,
ਮਾਂ ਬੋਲੀ ਨਾਲ਼ ਜੁੜਦਾ ਰਹਿ l
ਚੱਲ ਕੇ ਨਵੀਆਂ ਰਾਹਾਂ ਤੇ,
ਘਰ ਆਪਣੇ ਨੂੰ ਮੁੜਦਾ ਰਹਿ l