ਮਿੰਨਤ ਤਰਲਾ (ਮਿੰਨੀ ਕਹਾਣੀ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਬੀਬੀ,ਬੀਬੀ,ਇਹ ਦੁਕਾਨ ਤੋਂ ਪੜਨ ਵਾਲੀ ਪੰਜਾਬੀ ਦੀ ਕਿਤਾਬ ਲ਼ੈ ਦੇ।" 
 ਭੋਲੂ ਨੇ ਆਪਣੀ ਮਾਂ ਨਾਲ ਬਾਜ਼ਾਰ ਚੈ ਲੰਘਦਿਆਂ ਕਿਤਾਬਾਂ ਵਾਲੀ ਦੁਕਾਨ ਵੇਖ ਕੇ ਕਿਹਾ।
 "ਚਲ ਤੁਰਿਆ ਚਲ ਰਮਾਨ ਨਾਲ, ਵੱਡਾ ਪੜਾਕੂ,ਕੋਈ ਨਹੀਂ ਲੈਣੀ ਕਿਤਾਬ।
  ਤੇਰਾ ਭਾਪਾ ਤੇਰੀ ਚਾਹ ਵਾਲੀ ਦੁਕਾਨ ਤੇ ਗੱਲ ਕਰ ਆਇਆ ਹੈ। ਤੂੰ ਕੱਲ ਤੋਂ ਕੰਮ ਤੇ ਜਾਇਆ ਕਰ। ਭੋਲੂ ਦੀ ਮਾਂ ਖਿੱਝ ਕੇ ਬੋਲੀ।
  "ਨਹੀਂ ਬੀਬੀ ਮੈਂ ਨਹੀਂ ਜਾਣਾ ਕੰਮ ਤੇ,ਮੈਂ ਤਾਂ ਪੜਨਾ। ਮੈਨੂੰ ਕਿਤਾਬ ਲ਼ੈ ਕੇ ਦੇਹ।
  ਭੋਲੂ ਨੇ ਫਿਰ ਮਿੰਨਤ ਤਰਲਾ ਕੀਤਾ। ਉਸ ਦੇ ਹੱਥ ਦੁਕਾਨ ਵੱਲ ਸਨ ਨਜ਼ਰ ਕਿਤਾਬਾਂ ਉੱਪਰ।
 ਪਰ ਮਾਂ ਉਸਨੂੰ ਘੜੀਸਦੀ ਹੋਈ ਅੱਗੇ ਲ਼ੈ ਤੁਰੀ।