ਜ਼ਿੰਦਗੀ ਵਿੱਚ ਕਈ ਗੱਲਾਂ ਹੋਣਗੀਆਂ
ਤੂੰ ਗੱਲਾਂ ਕਰਦਾ ਕਦੇ ਹੱਸੇਂ ਗਾ
ਦਿਲ ਦੁਖੂ ਤਾਂ ਅੱਖਾਂ ਰੋਣਗੀਆਂ
ਇੱਥੇ ਤਰਸ ਕਿਸੇ ਨੇ ਨਹੀਂ ਕਰਨਾ
ਤੇਰੀ ਖਾਤਰ ਕਿਸੇ ਨੇ ਨਹੀਂ ਮਰਨਾ
ਮੱਲਾ, ਜ਼ਿੰਦਗੀ ਦੀਆਂ ਰਾਹਾਂ ਤੇ
ਕੁੱਝ ਕੀਤੇ ਬਿਨਾ ਨਹੀਂ ਸਰਨਾ
ਤੂੰ ਹੱਥ ਪੈਰ ਛੱਡ ਨਾ ਬੈਠੀਂ
ਡਿੱਗੇ ਨੂੰ ਦੇਖ ਕੋਈ ਨਹੀਂ ਖੜ੍ਹਦਾ
ਚੜ੍ਹਦਾ ਜਾਈਂ ਚੜ੍ਹਾਈ,ਘਬਰਾਈਂ ਨਾ
ਰਿੜਦਾ ਹੋਇਆ ਥੱਲੇ ਨੂੰ ਡਰ ਜਾਈਂ ਨਾ
ਜ਼ਿੰਦਾਦਿਲੀ ਨਾਲ ਚੱਲਦੇ ਰਹਿਣਾ
ਭਲਾ ਲੋਕਾਂ ਦਾ ਕਰਦੇ ਰਹਿਣਾ