ਵਿਜੇਤਾ (ਇਕ ਸੱਚੀ ਗਾਥਾ ) (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---------ਵਿਜੇਤਾ (ਇਕ ਸੱਚੀ ਗਾਥਾ )
ਲੇਖਕ ----------ਡਾ ਸੰਜੇ ਜ਼ਿਪੀ ਧੂੜੀਆ
ਪ੍ਰਕਾਸ਼ਕ -----ਆਰ ਬੀ ਐਸ ਏ ਪਬਲਿਸ਼ਰਜ਼ ਜੈਪੁਰ (ਰਾਜਸਥਾਂਨ )
ਪੰਨੇ -----192 ------ਮੁੱਲ -----400 ਰੁਪਏ (ਪੇਪਰਬੈਕ )

ਹਿੰਦੀ ਵਿਚ ਪ੍ਰਕਾਸ਼ਿਤ ਇਹ ਕਿਤਾਬ ਜੈ ਪੁਰ (ਰਾਜਸਥਾਂਨ ) ਤੋਂ ਪ੍ਰਾਪਤ ਹੋਈ ਹੈ। ਕਿਤਾਬ ਦੇ ਲੇਖਕ ਦਾ ਸੰਬੰਧ ਫਾਜ਼ਿਲਕਾ (ਪੰਜਾਬ) ਨਾਲ ਹੈ ।
ਇਸ ਵਿਚ ਲੇਖਕ ਨੇ ਇਕ ਇਹੋ ਜਿਹੇ ਮਨੁੱਖ ਦੀ ਜੀਵਨ ਗਾਥਾਂ ਲਿਖੀ ਹੈ ਜੋ ਕੈਂਸਰ ਪੀੜਤ ਸੀ । ਤੇ ਉਸ ਨੇ ਕੈਂਸਰ ਤੇ ਫਤਹਿ ਪਾ ਕੇ ਤੰਦਰੁਸਤੀ
ਹਾਸਲ ਕੀਤੀ ਹੈ । ਉਸ ਵਿਅਕਤੀ ਦਾ ਨਾਮ ਹੈ ---ਪ੍ਰਕਾਸ਼ ਜੈਂਨ ਕੋਟਲਰ । ਉਸ ਵਲੋਂ ਡਾਕਟਰ ਸਾਹਿਬ ਪ੍ਰਤੀ ਆਪਣੇ ਪਰਿਵਾਰ ਲਈ ਤੇ ਹੋਰ
ਸੁਭਚਿੰਤਕਾਂ ਲਈ ਕਿਤਾਬ ਵਿਚ ਧੰਨਵਾਦੀ ਸ਼ਬਦ ਲਿਖੇ ਹਨ । ਅਸਲ ਵਿਚ ਕੈਂਸਰ ਇਹੋ ਜਿਹੀ ਬਿਮਾਰੀ ਹੈ ਜਿਸ ਦਾ ਨਾਮ ਸੁਣ ਕੇ ਹੀ ਮਰੀਜ਼
ਸਕਤੇ ਵਿਚ ਆ ਜਾਂਦਾ ਹੈ। ਪਰਿਵਾਰਕ ਜੀਆਂ ਨੂੰ ਬਹੁਤ ਕੁਝ ਮਹਿਸੂਸ ਹੁੰਦਾ ਹੈ ਤੇ ਜਦੋਂ ਇਹ ਮੌਤ ਦੇ ਮੂੰਹ ਵਿਚੋਂ ਬਚ ਨਿਕਲਦਾ ਹੈ ਭਾਵ
ਜ਼ਿੰਦਗੀ ਜੇਤੂ ਹੁੰਦੀ ਹੈ ਤਾਂ ਉਹ ਵਿਜੇਤਾ ਬਣ ਜਾਂਦਾ ਹੈ । ਕਿਤਾਬ ਦਾ ਸਾਰਾ ਮੈਟਰ ਇਸ ਸਾਰੀ ਲੰਮੀ ਪਰਕਿਰਿਆ ਦਾ ਬਿਰਤਾਂਤ ਹੈ । ਕਿਤਾਬ
ਦਾ ਹੋਰ ਕੋਈ ਮਨੋਰੰਜਨ ਆਦਿ ਦਾ ਕੋਈ ਮੰਤਵ ਨਹੀ ਹੈ। ਇਸ ਦ੍ਰਿਸ਼ਟੀ ਤੋਂ ਕਿਤਾਬ ਸਿਹਤ ਵਿਗਿਆਨ ਦੇ ਵਰਗ ਵਿਚ ਲਈ ਜਾ ਸਕਦੀ ਹੈ ।
ਸਿਹਤ ਮਨੁਖ ਲਈ ਸਭ ਤੋਂ ਵਡਾ ਕੁਦਰਤੀ ਤੋਹਫਾ ਹੈ । ਇਸ ਪੱਖ ਤੋਂ ਇਹ ਵਿਗਿਆਨਕ ਕਿਤਾਬ ਮਨੁਖ ਲਈ ਸੇਧਮਈ ਹੈ । ਕਿਤਾਬ ਦੀ
ਦਿਲਚਸਪ ਸੈਲੀ ਬਾਰੇ ਡਾ ਨਰੇਂਦਰ ਸ਼ਰਮਾ ਕੁਸਮ ਸੇਵਾ ਮੁਕਤ ਪ੍ਰੋਫੈਸਰ ਲਾਲ ਬਹਾਦਰ ਸ਼ਾਸਤਰੀ ਮਹਾਂ ਵਿਦਿਆਲਾ ਜੈਪੁਰ ਨੇ ਲਿਖਿਆ ਹੈ ਕਿ
ਮੈਂ ਇਸ ਸ਼ੈਲੀ ਵਿਚ ਲਿਖੀ ਕਿਤਾਬ ਪਹਿਲੀ ਵਾਰ ਵੇਖੀ ਪੜ੍ਹੀ ਹੈ। ਅਸਲ ਵਿਚ ਇਹ ਇਕ ਬੰਦੇ ਦੀ ਹਡਬੀਤੀ ਹੈ ਜਿਸ ਵਿਚ ਬਾਕਾਇਦਾ ਤਰੀਕਾ
ਤੇ ਸਮਾਂ ਲਿਖਿਆ ਹੈ ਤੇ ਡਾਇਰੀ ਨੁਮਾ ਰਿਪੋਰਟਿੰਗ ਹੈ । ਕਿ ਕਿਸ ਦਿਨ ਕਿਸ ਸਮੇਂ ਤੇ ਪ੍ਰਕਾਸ਼ ਜੈਂ ਕੋਟਲਰ ਨੇ ਕੀ ਕੀਤਾ,ਕੀ ਖਾਧਾ, ਕਿਵੇਂ
ਹਸਪਤਾਲ ਵਿਚ ਰਿਹਾ।
ਡਾਕਟਰਾਂ ਦੀ ਨਿਗਰਾਨੀ ਕਿਵੇਂ ਰਹੀ । ਹੋਰ ਵਿਦਵਾਨਾਂ ਦੇ ਕੀਮਤੀ ਵਿਚਾਰ ਵੀ ਕਿਤਾਬ ਵਿਚ ਹਨ ਜਿਨ੍ਹਾਂ ਵਿਚ ਡਾ ਸੁਰਿੰਦਰ ਕੁਮਾਰ ਜਿੰਦਲ
ਸਾਬਕਾ ਮੁਖੀ ਮੈਡੀਸਨ ਵਿਭਾਗ ਪੀ ਜੀ ਆਈ ਚੰਡੀਗੜ੍ਹ ਡਾ ਰਮੇਸ਼ ਕੁਮਾਰ ਅਰੋੜਾਂ ਜੈਪੁਰ ਖੁਦ ਲੇਖਕ ਦੀ ਲਿਖੀ ਭੂਮਿਕਾ ਤੇ ਡਾ ਆਸ਼ਾ ਅਰੋੜਾਂ ਦੇ
ਨਾਮ ਸ਼ਾਮਲ ਹਨ । ਵਿਸ਼ੇਸ਼ ਗੱਲ ਇਹ ਹੈ ਕਿ ਪ੍ਰਕਾਸ਼ ਜੈਂ ਬੇਫਫਿਕਰ ਹੋ ਕੇ ਆਪਣੇ ਕੰਮਾਂ ਵਿਚ ਮਗਨ ਰਿਹਾ । ਉਹ ਬਿਮਾਰੀ ਪ੍ਰਤੀ ਬੇਪਰਵਾਹ ਸੀ
ਲਾਪਾਰਵਾਹ ਨਹੀਂ। ਹੌਸਲਾਂ ਤੇ ਉਤਸ਼ਾਹ ਉਸ ਕੋਲ ਸੀ। ਭਾਰਤੀ ਸੰਸਕ੍ਰਤੀ ਅਨੁਸਾਰ ਆਸਥਾ ਤੇ ਧਰਮ ਵਿਚ ਵਿਸ਼ਵਾਸ਼ ਵੀ ਇਸ ਬਿਮਾਰੀ ਨੂੰ
ਦੂਰ ਕਰਨ ਦਾ ਸਬਬ ਬਣਿਆ । ਕਿਤਾਬ ਵਿਚ ਤਤਕਰਾ ਨਹੀਂ ਹੈ । ਮਨੋਵਿਗਿਆਨਕ ਪਰਸੰਗ ਹਨ । ਡਾਕਟਰਾਂ ਨਾਲ ਤੇ ਪਰਿਵਾਰਕ ਜੀਆਂ
ਨਾਲ ਕੀਤੇ ਸੰਵਾਦ ਕਿਤਾਬ ਵਿਚ ਹਨ।
ਪੰਨਾ 29-35 ਇਲਾਜ ਸਮੇਂ ਦੀਆਂ ਤਸਵੀਰਾਂ ਕਿਤਾਬ ਵਿਚ ਹਨ । ਖਾਸ ਕਰਕੇ ਕੀਮੋਥਰੈਪੀ, ਰੇਡੀਏਸ਼ਨ ,ਐਂਡੋਸਕੋਪੀ ,ਐਕਸਰੇਅ ,ਖਾਂਣਪੀਣ
ਬੈਡ ਰੈਸ਼ਟ ,ਤੇ ਪਰਿਵਾਰਕ ਜੀਆਂ ਨਾਲ ਗਲਬਾਤ ,ਕਸਰਤ ਕਰਦੇ ਹੋਏ ਸਿਹਤ ਵਿਚ ਹੁੰਦਾ ਸੁਧਾਂਰ ,ਸਹਿਜੇ ਸਹਿਜੇ ਆਈਆਂ ਸਰੀਰਕ
ਤਬਦੀਲੀਆ ਤੇ ਹੋਰ ਬਹੁਤ ਕੁਝ ਤਸਵੀਰਾ ਦੀ ਜ਼ਬਾਨੀ ਕਿਤਾਬ ਵਿਚ ਹੈ । ਲੇਖਕ ਦੇ ਹਥ ਲਿਖਤ ਵਿਚਾਰ ਪੰਨਾ 182 ਤੇ ਹਨ । ਧਾਰਮਿਕ
ਆਸਥਾ ਵਿਚ ਪਵਿੱਤਰ ਗੀਤਾ ਤੇ ਮਹਾਂ ਭਾਰਤ ਦੇ ਹਵਾਲੇ ਹਨ । ਕਿਤਾਬ ਸਿਹਤ ਪ੍ਰਤੀ ਚੌਕਸ ਕਰਦੀ ਹੈ ਤੇ ਕੈਂਸਰ ਦੇ ਸ਼ਿਕਾਰ ਲੋਕਾਂ ਲਈ
ਸੇਧਮਈ ਹੈ । ਡਾ ਸੰਜੇ ਜਿਪੀ ਧੂੜੀਆ ਸਿਹਤ ਸੰਬੰਧਿਤ ਕਿਤਾਬ ਲਿਖ ਕੇ ਪਾਠਕਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਦਾ ਹੈ ।ਇਸ ਲਈ ਰਾਜਸਥਾਂਨ ਦੇ
ਲੇਖਕ ਦੀ ਗਹਿਰੀ ਸੋਚ ਅਤੇ ਮਿਹਨਤ ਨੂੰ ਮੁਬਾਰਕ । ਕਿਤਾਬ ਦਾ ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਜਾਵੇ ਤਾਂ ਹੋਰ ਵੀ
ਚੰਗਾ ਹੈ ।