ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ , ਤੀਆਂ ਦਾ ਤਿਉਹਾਰ ਅਤੇ ਕਵਿੱਤਰੀਆਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਇੱਕ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਰਹਿਨੁਮਾਈ ਹੇਠ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ । ਸਮਾਗਮ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਸ਼੍ਰੀਮਤੀ ਸੋਨੀਆ ਗੁਪਤਾ ਪ੍ਰਧਾਨ ਨਗਰ ਕੌਂਸਲ ਬਾਘਾਪੁਰਾਣਾ ਵੱਲੋਂ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਸਭਾ ਨੂੰ 2100 ਸੌ ਰੁਪਏ ਦੀ ਸਹਾਇਤਾ ਰਾਸ਼ੀ ਦਿੰਦਿਆਂ ਇਸ ਸਮਾਗਮ ਦੀ ਭਰਭੂਰ ਸ਼ਬਦਾਂ ਵਿਚ ਸ਼ਾਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਅਮੀਰ ਸੱਭਿਆਚਾਰ ਵਿਰਸੇ ਦੀ ਹੋਂਦ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੰਜਾਬੀ ਮਾਂ ਬੋਲੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ ਅਤੇ ਉਨ੍ਹਾਂ ਆਪਣੇ ਕੁਝ ਸ਼ੇਅਰ ਸਾਂਝੇ ਕਰਕੇ ਮਾਹੌਲ ਨੂੰ ਚਾਰ ਚੰਨ ਲਾਏ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਬਾਘਾਪੁਰਾਣਾ ਸ਼ਹਿਰ ਵਿੱਚ ਲੇਖਕਾਂ ਅਤੇ ਪਾਠਕਾਂ ਵਾਸਤੇ ਜਲਦੀ ਹੀ ਲਾਇਬ੍ਰੇਰੀ ਸਥਾਪਤ ਕਰਨ ਬਾਰੇ ਵੀ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਨਦੀਪ ਕੱਕੜ ਐਮ ਸੀ ਬਾਘਾਪੁਰਾਣਾ, ਸਮਾਜ ਸੇਵੀ ਰਾਮ ਗੁਪਤਾ ਵੀ ਹਾਜ਼ਰ ਸਨ ਇਸ ਦੇ ਨਾਲ ਹੀ ਮੰਚ ਸੰਚਾਲਕ ਸਾਗਰ ਸਫ਼ਰੀ ਅਤੇ ਕੰਵਲਜੀਤ ਭੋਲਾ ਲੰਡੇ ਵੱਲੋਂ ਪਹੁੰਚੇ ਹੋਏ ਸਮੂਹ ਬੁੱਧੀਜੀਵੀ ਵਰਗ ਨੂੰ ਜੀ ਆਇਆਂ ਆਖਿਆ ਗਿਆ।

ਉਪਰੰਤ ਕਵੀ ਦਰਬਾਰ ਦੀ ਸ਼ੁਰੂਆਤ ਲਾਲ ਸਿੰਘ ਗਿੱਲ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗੀਤ ਨਾਲ ਹੋਈ। ਇਸ ਦੇ ਨਾਲ ਹੀ ਹਾਜ਼ਰ ਕਵਿਤਰੀਆਂ ਮਨਵਿੰਦਰ ਕੌਰ ਮਨਮਾਨ, ਭੁਪਿੰਦਰ ਪ੍ਰਵਾਜ਼ ਕੋਟਕਪੂਰਾ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਅਫ਼ਰੀਨ ਬੇਗਮ ਲੰਡੇ, ਕਿਰਨਜੀਤ ਕੌਰ,ਡਾ ਸੁਨੀਤਾ ਅਗਰਵਾਲ ਅਤੇ ਕਵੀ ਜਨ ਤਰਸੇਮ ਖਾਨ ਲੰਡੇ, ਗੁਰਦੇਵ ਸਿੰਘ ਗਿੱਲ, ਕਰਮ ਸਿੰਘ ਕਰਮ,ਸਤੀਸ਼ ਧਵਨ ਭਲੂਰ, ਹਰਵਿੰਦਰ ਸਿੰਘ ਰੋਡੇ,ਅਮਰਜੀਤ ਸਿੰਘ ਰਣੀਆ, ਓਕਟੋ ਆਊਲ, ਯਸ਼ ਪੱਤੋ,ਜਗਦੀਸ਼ ਪ੍ਰੀਤਮ, ਮੋਹਰ ਗਿੱਲ ਸਿਰਸੜੀ, ਕੰਵਲਜੀਤ ਭੋਲਾ ਲੰਡੇ, ਕੁਲਦੀਪ ਸਿੰਘ ਮਾਣੂੰਕੇ, ਜਸਕਰਨ ਲੰਡੇ,ਐਸ ਇੰਦਰ ਰਾਜੇਆਣਾ, ਜਸਵੰਤ ਜੱਸੀ, ਹਰਚਰਨ ਸਿੰਘ ਰਾਜੇਆਣਾ,ਜੀਤ ਜਗਪਾਲ ਗਾਜੀਆਣਾ, ਰਾਜਿੰਦਰ ਕੰਬੋਜ, ਭਾਰਤ ਭੂਸ਼ਨ ਅਗਰਵਾਲ, ਗੁਰਜੰਟ ਕਲਸੀ ਲੰਡੇ, ਕੋਮਲ ਭੱਟੀ ਰੋਡੇ, ਸਾਧੂ ਰਾਮ ਵੱਲੋਂ ਸਾਵਣ ਮਹੀਨੇ ਨੂੰ ਸਮਰਪਿਤ ਆਪੋਂ ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ। ਉਪਰੰਤ ਹਾਜ਼ਰ ਕਵਿਤਰੀਆਂ ਵੱਲੋਂ ਗਿੱਧੇ, ਭੰਗੜੇ ਅਤੇ ਬੋਲੀਆਂ ਨਾਲ ਸਾਗਰ ਸਫ਼ਰੀ ਦੇ ਢੋਲ ਦੇ ਡੱਗੇ ਤੇ ਨੱਚ ਕੇ ਤੀਆਂ ਦੇ ਤਿਉਹਾਰ ਦੀ ਰਸਮ ਅਦਾ ਕਰਕੇ ਵਾਹ ਵਾਹ ਕਰਵਾਈ ਗਈ। ਉਪਰੰਤ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਮੁੱਖ ਮਹਿਮਾਨ ਸੋਨੀਆ ਗੁਪਤਾ ਅਤੇ ਸਮੂਹ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਗਿਆ। ਅਖੀਰ ਵਿੱਚ ਸਭਾ ਦੇ ਸਮੂਹ ਪ੍ਰਬੰਧਕਾਂ ਵੱਲੋਂ ਸਮੂਹ ਕਵਿੱਤਰੀਆਂ, ਨਵੇਂ ਕਵੀਆਂ ਅਤੇ ਮੁੱਖ ਮਹਿਮਾਨ ਸੋਨੀਆ ਗੁਪਤਾ,ਐਮ ਸੀ ਮਨਦੀਪ ਕੱਕੜ, ਰਾਮ ਗੁਪਤਾ ਦਾ ਸਨਮਾਨ ਚਿੰਨ੍ਹ, ਲੋਈਆਂ ਅਤੇ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।