ਮਾਂ (ਰੁਬਾਈ) (ਕਵਿਤਾ)

ਦਾਸਰਾ ਪ੍ਰੇਮ ਸਿੰਘ   

Email: premsingh@live.ca
Address:
Coquitlam British Columbia Canada
ਦਾਸਰਾ ਪ੍ਰੇਮ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੀਹਦੇ ਨਾਲ ਮੈਂ ਸਿਰ ਜੋੜ ਬੈਠੂੰ? ਮੈਂ ਹੁਣ ਕੀਹਦੇ ਚਰਨੀਂ ਬਹਿਣੈ ਮਾਂ ?

ਕੀਹਨੇ ਕੋਲੇ ਸੱਦ ਬਲਾਉਣੈ? ਕੀਹਨੇ “ਹੈਂ ਪ੍ਰੇਮਸਿਆਂ” ਕਹਿਣੈ ਮਾਂ ?

ਬੱਸ ਕਰਮ ਬਿਧਾਤਾ ਧੁਰੋਂ ਲਿਖ ਧਰਦੈ, ਕਿਨ ਚੱਲਣੈ ਕਿਨ ਰਹਿਣੈ ਮਾਂ

ਅਟੱਲ ਹੁਕਮ ਹੈ ਧੁਰ ਕਰਤੇ ਦਾ, ਆਖਿਰ ਸਿਰ ਮੱਥੇ ਮੰਨਣਾ ਪੈਣੈ ਮਾਂ