ਜਦੋਂ ਬਾਪੂ ਦਾ ਘਰ ਦੇਖਿਆ (ਗੀਤ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡੋਂ ਬਾਹਰ ਵੱਡੇ ਘਰ ਬਣਾਏ ਸੀ 
ਖੋਇਆ ਚਾ ਅਸੀਂ ਨਾਂ ਹੰਢਾਏ ਸੀ
ਦੂਰ ਦੂਰ ਬੈਠੇ ਸਾਰਿਆਂ ਦੇ ਮੁੱਖ ਕੁਮਲਾਏ ਨੇ 
ਜਦੋਂ ਬਾਪੂ ਦਾ ਘਰ ਦੇਖਿਆ, ਘਾਹ ਸੀ ਉੱਗੇ ਜ਼ਿੰਦਰੇ 
ਜੰਗਾਲ ਖਾਏ ਨੇ।।
ਜਦੋਂ ਬਾਪੂ ਦਾ ਘਰ ਦੇਖਿਆ।।

ਕੰਧ ਨਾਲ ਮੰਜੀ ਲਾਈਂ ਖੰਘਦਾ 
ਜਦੋਂ ਦੇਖਿਆ ਚਾਚਾ ਪਾਣੀ ਮੰਗਦਾ
ਪੁੱਤ ਤੁਰ ਗਏ ਵਿਦੇਸ਼ ਮੈਂ ਮਾੜੇ ਕਰਮ ਕਮਾਏ ਨੇ
ਜਦੋਂ ਬਾਪੂ ਦਾ ਘਰ ਦੇਖਿਆ,ਘਾਹ ਸੀ ਉੱਗੇ ਜ਼ਿੰਦਰੇ 
ਜੰਗਾਲ ਖਾਏ ਨੇ।।
ਜਦੋਂ ਬਾਪੂ ਦਾ ਘਰ ਦੇਖਿਆ।।

ਖੇਤ ਦੇਖਿਆ ਜੰਮੀਂ ਕਾਹੀਂ ਸੀ 
ਮਿਲਿਆ ਨਾ ਕੋਈ ਰਾਹੀਂ ਸੀ
ਦੇਖ ਤੂੰਤਾਂ ਵਾਲਾ ਖੂਹ ਦਿਲ ਹੌਕੇਂ ਖਾਏ ਨੇ 
ਜਦੋਂ ਬਾਪੂ ਦਾ ਘਰ ਦੇਖਿਆ, ਘਾਹ ਸੀ ਉੱਗੇ ਜ਼ਿੰਦਰੇ 
ਜੰਗਾਲ ਖਾਏ ਨੇ।।
ਜਦੋਂ ਬਾਪੂ ਦਾ ਘਰ ਦੇਖਿਆ।।

ਮਾਂ ਬਿਨਾਂ ਹੁੰਦਾ ਖੇੜਾ ਨਾ 
ਬਾਪੂ ਨੇ ਪਾਇਆ ਫੇਰਾ ਨਾ 
ਮੇਰੇ ਹੱਕ ਵਿਦੇਸ਼ਾਂ ਵਾਲਿਆਂ ਨੇ ਖਾਏ ਨੇ 
ਜਦੋਂ ਬਾਪੂ ਦਾ ਘਰ ਦੇਖਿਆ, ਘਾਹ ਸੀ ਉੱਗੇ ਜ਼ਿੰਦਰੇ 
ਜੰਗਾਲ ਖਾਏ ਨੇ।।
ਜਦੋਂ ਬਾਪੂ ਦਾ ਘਰ ਦੇਖਿਆ।।

ਪੱਚੀ ਕੀਲੇ ਪੈਲ਼ੀ ਸੀ ਬਣਾਈ
ਵੀਰ ਕਰ ਸਕੇ ਨਾ ਬਿਜਾਈ 
ਦਿੱਤੀ ਠੇਕੇ ਤੇ ਜ਼ਮੀਨ ਹਾਕਮ ਮੀਤ ਉਹਨਾਂ ਘਰ ਵਸਾਏ ਨੇ
ਜਦੋਂ ਬਾਪੂ ਦਾ ਘਰ ਦੇਖਿਆ, ਘਾਹ ਸੀ ਉੱਗੇ ਜ਼ਿੰਦਰੇ 
ਜੰਗਾਲ ਖਾਏ ਨੇ।।
ਜਦੋਂ ਬਾਪੂ ਦਾ ਘਰ ਦੇਖਿਆ।।