ਕੌਣ ਯਾਦ ਰੱਖਦਾ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਕਰ ਕੋਈ ਅਹਿਸਾਨ ਕਿਸੇ ਤੇ,
ਕੋਈ ਨਹੀਂ ਬਖਸ਼ਦਾ ਫਾਇਦਾ ਦਿਸੇ ਤੇ,
ਭਾਵੇਂ ਤੇਰੇ ਪੁੱਤ ਨੇ ਉਹ ਭਾਵੇਂ ਤੇਰੀ ਧੀਅ,
ਕੌਣ ਯਾਦ ਰੱਖਦਾ ਹੈ ਕਿਹਨੇ ਕੀਤਾ ਕੀ।

ਮਾਂ ਦੇ ਅਹਿਸਾਨ ਨੂੰ ਨਵੀਂ ਆਈ ਲਾਂਬੂ ਲਾ ਦਿੰਦੀ,
ਪੁੱਤ ਦੀਆਂ ਅੱਖਾਂ ਵਿੱਚ ਆਪਣਾ ਲੈਨਜ ਪਾ ਦਿੰਦੀ,
ਜਿਵੇਂ ਉਹ ਵਿਖਾਵੇ ਉਹਨੂੰ ਠੀਕ ਉਹੀਓ ਹੁੰਦਾ ਜੀ,
ਕੌਣ ਯਾਦ ਰੱਖਦਾ ਹੈ ਕਿਹਨੇ ਕੀਤਾ ਕੀ।

ਦੇ ਦਿਓ ਉਧਾਰੇ ਪੈਸੇ ਕਿਸੇ ਆਪਣੇ ਪਰਾਏ ਨੂੰ,
ਮੰਗ ਲਿਉ ਖੁਦ ਉੱਤੇ ਔਖੇ ਟਾਈਮ ਆਏ ਨੂੰ,
ਵੇਖਿਉ ਹੈ ਫਿਰ ਅੱਬਾ ਪੈਂਦੀ ਜਾਂ ਹੈ ਟੀ,
ਕੌਣ ਯਾਦ ਰੱਖਦਾ ਹੈ ਕਿਹਨੇ ਕੀਤਾ ਕੀ।

ਯਾਦਗਾਰ ਸ਼ਹੀਦ ਦੀ ਹੈ ਇੱਕੋ ਦਿਨ ਸਾਫ ਹੋਵੇ,
ਬੁੱਤ ਉਹਨਾਂ ਦੇ ਲੋਕੀਂ ਮਲ ਮਲ ਫੇਰ ਧੋਵੇ,
ਬਾਕੀ ਸਾਰਾ ਸਾਲ ਉੱਥੇ ਹੁੰਦੀ ਭੀਂ ਭੀਂ,
ਕੌਣ ਯਾਦ ਰੱਖਦਾ ਹੈ ਕਿਹਨੇ ਕੀਤਾ ਕੀ।