ਕੁੱਝ ਪਾਉਣ ਦੀ ਖਾਤਰ ਕੁੱਝ ਤਾਂ ਖੋਹਣਾ ਪੈੱਦਾ ਹੈ।
ਸੁਖ ਦੇ ਵਿੱਚ ਹੱਸਣਾ ਤੇ ਦੁੱਖ ਚ ਰੋਣਾ ਪੈਂਦਾ ਹੈ।
ਲੋਕਾਂ ਵਿੱਚ ਅਪਣੀ ਹਸਤੀ ਦੀ ਹੋਂਦ ਬਚਾਉਣ ਲਈ,
ਮੱਥੇ ਲੱਗੇ ਦਾਗਾਂ ਤਾਈਂ ਧੋਣਾਂ ਪੈਂਦਾ ਹੈ।
ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ ਨੇ,
ਪਰ ਨਾਲ ਸਮੇਂ ਲੋਕਾਂ ਸੰਗ ਖਲੋਣਾ ਪੈਂਦਾ ਹੈ।
ਸੱਜਣ ਭਾਵੇਂ ਹੱਸ ਕੇ ਬੋਲੇ ਭਾਵੇਂ ਨਾ ਬੋਲੇ,
ਉਸ ਖਾਤਰ ਸਾਹਾਂ ਦਾ ਹਾਰ ਪਰੋਣਾ ਪੈੰਦਾ ਹੈ।
ਹਰ ਇੱਕ ਖੇਡ ਸਿਰਫ ਜਿੱਤਣ ਨੂੰ ਖੇਡੀ ਜਾਂਦੀ ਹੈ ,
ਜਿੱਤਣ ਖਾਤਰ ਕੁਝ ਤਾਂ ਸਿੱਧੂ ਖੋਹਣਾ ਪੈਂਦਾ ਹੈ।