ਗਲਤੀ ਕਰਕੇ ਦੂਜੇ ਨੂੰ ਦੋਸ਼ ਦੇਣਾ,
ਮਾੜੀ ਗੱਲ ਹੈ ਇਹ ਇਨਸਾਨ ਦੇ ਲਈ।
ਸੱਚੇ ਦਿਲੋਂ ਜੇ ਕੋਈ ਅਰਦਾਸ ਕਰਦਾ,
ਮੰਨਣੀ ਚਾਹੀਦੀ ਓਹ ਭਗਵਾਨ ਦੇ ਲਈ।
ਕੋਈ ਕੰਮ ਚੰਗਾ ਕਰੇ ਓਹਦੀ ਕਰੋ ਸ਼ੋਭਾ,
ਵਧਾਓ ਹੌਸਲਾ ਓਸਦੀ ਸ਼ਾਨ ਦੇ ਲਈ।
ਮਜ਼ਦੂਰੀ ਲੈ ਜੇ ਕੰਮ ਨਾ ਕਰੇ ਕੋਈ ,
ਨਿਰਧਾਰਤ ਸਜਾ ਹੋ ਬੇਈਮਾਨ ਦੇ ਲਈ।
ਆਸ ਨਾਲ ਜੋ ਗਰਜਵੰਦ ਦਰ ਆਵੇ,
ਦੇਣਾ ਚਾਹੀਦਾ ਹੈ ਓਹਨੂੰ ਖਾਣ ਦੇ ਲਈ।
ਸਮਾਜ ਭਲਾਈ ਦੇ ਕਰੇ ਜੋ ਕੰਮ ਬੰਦਾ,
ਚਾਰ ਸ਼ਬਦ ਲਿਖੋ ਓਸਦੇ ਮਾਣ ਦੇ ਲਈ।
ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ,
ਵਰਤਣਾ ਪਊਗਾ ਇਹੀ ਸ਼ੈਤਾਨ ਦੇ ਲਈ।
ਬਣਦੇ ਕੰਮ ਚ ਟੰਗ ਜੋ ਅੜਾਂਵਦਾ ਹੈ,
ਜਿੰਮੇਵਾਰ ਹੁੰਦਾ ਓਹੀ ਨੁਕਸਾਨ ਦੇ ਲਈ।
ਮਿਹਨਤ ਨਾਲ ਹੀ ਕਾਮਯਾਬੀ ਪੈਰ ਚੁੰਮੇਂ,
ਸਦਾ ਤਿਆਰ ਰਹੋ ਇਮਤਿਹਾਨ ਦੇ ਲਈ।
ਦੱਦਾਹੂਰੀਆ ਤੂੰ ਸੱਚੀਆਂ ਰਹਿ ਲਿਖਦਾ,
ਪਾਠਕਾਂ ਵਾਸਤੇ ਅਖਬਾਰੀਂ ਛਪਾਣ ਦੇ ਲਈ।