ਦਿਲ ਨਵਾਂ ਕੋਈ ਸੁਪਨਾ ਸਜਾਉਣ ਨੂੰ ਫਿਰਦੈਂ
ਦਿਲ ਦੇ ਸਾਰੇ ਗਮ ਲਾਹੁਣ ਨੂੰ ਫਿਰਦੈ।
ਬੜਾ ਚਲਾਕ ਹੈ ਕਿਸੇ ਸ਼ਾਤਿਰ ਖਿਡਾਰੀ ਵਾਂਗਰ,
ਰਹਿੰਦਾ ਨਾਲ ਮੇਰੇ ਮੈਨੂੰ ਹੀ ਹਰਾਉਣ ਨੂੰ ਫਿਰਦੈ।
ਮੂੰਹ ਤੇ ਸਾਡੇ ਵਿਦਵਾਨ ਦੱਸਦੈ ਮੈਨੂੰ
ਪਿੱਠ ਪਿੱਛੇ ਪਿੱਠ ਲੁਆਉਣ ਨੂੰ ਫਿਰਦੈ
ਕਾਫੀਆ ਰਦੀਫ਼ ਨਾਲ ਵੀ ਉਲਝਾਂਗੇ ਕਦੇ ,
ਮਨ ਹਾਲੇ ਦਿਲ ਦੀ ਸੁਣਾਉਣ ਨੂੰ ਫਿਰਦੈ
ਅਜ਼ੀਬ ਖਿਡਾਰੀ ਹਾਂ ਮੈਂ ਜ਼ਿੰਦਗੀ ਸ਼ਤਰੰਜ ਦਾ,
ਸਭ ਕੁਝ ਜਿੱਤਿਆ ਗੁਆਉਣ ਨੂੰ ਫਿਰਦੈ।
ਬਥੇਰਾ ਚਿਰ ਰੱਖਿਐ ਬਾਦਸ਼ਾਹ ਬਣਾ ਤੁਹਾਨੂੰ,
ਦਿਲ ਹੁਣ ਦਿਲ ਦੀ ਗੱਦੀ ਤੋਂ ਲਾਹੁਣ ਨੂੰ ਫਿਰਦੈ
ਜੀਅ ਲਈ ਬੇਰੰਗ ਬੇਢੰਗ ਜਿਹੀ ਜ਼ਿੰਦਗੀ,
ਬਾਘੇਵਾਲੀਆ ਹੁਣ ਰੰਗ ਵਿੱਚ ਆਉਣ ਨੂੰ ਫਿਰਦੈ।