ਪੁਸਤਕ --------ਬਾਤਾਂ
ਲੇਖਕ ---------ਜੋਧ ਸਿੰਘ ਮੋਗਾ
ਪ੍ਰਕਾਸ਼ਕ -------ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ ---------128 ਮੁੱਲ ------300 ਰੁਪਏ
ਜੋਧ ਸਿੰਘ ਮੋਗਾ ਸਾਡਾ ਬਜ਼ੁਰਗ ਸਾਹਿਤਕਾਰ ਹੈ । ਉਹ ਇਸ ਵੇਲੇ 96 ਸਾਲ ਦਾ ਹੈ । ਦੁਆ ਕਰਦੇ ਹਾਂ ਕਿ ਬਾਬਾ ਜੀ ਦੀ ਉਮਰ ਲੰਮੀ ਕਰੇ ।ਉਂਨ੍ਹਾਂ ਅੰਦਰ ਲਿਖਣ ਦਾ ਜਨੂੰਨ ਹੈ । ਉਨ੍ਹਾਂ ਦੀ ਦਿਲੀ ਚਾਹਤ ਹੈ ਕਿ ਸਾਡੇ ਵਿਦਿਆਰਥੀ ਪੰਜਾਬੀ ਮਾਂ ਬੋਲੀ ਨਾਲ ਜੁੜਨ ,ਕਿਤਾਬਾਂ ਰੱਜ ਕੇ ਪੜ੍ਹਨ ਤੇ ਸੋਹਣੇ ਪੰਜਾਬ ਦਾ ਨਾਮ ਰੌਸਨ ਕਰਨ । ਮਾਂ ਬੋਲੀ ਨੂੰ ਗਹਿਣਿਆਂ ਵਾਗ ਰੱਖਣ । ਆਪਣਾ ਭਵਿਖ ਪੰਜਾਬੀ ਵਿਚੋਂ ਬਨਾਉਣ, ਮੌਲਿਕ ਸਿਰਜਨਾ ਕਰਨ । ਤਾਂ ਜੋ ਪੰਜਾਬੀ ਦਾ ਡੰਕਾ ਦੁਨੀਆਂ ਵਿਚ ਵੱਜੇ । ਹਿੰਦੀ ਅੰਗਰੇਜ਼ੀ ਭਾਸ਼ਾਵਾਂ ਦੇ ਸਂਬੰਧ ਵਿਚ ਪੰਜਾਬ ਵਿਚ ਚਲ ਰਹੇ ਹਨੇਰੀ ਨੂੰ ਠਲ੍ਹ ਪਵੇ । ਸਾਡੇ ਬੱਚੇ ਪੰਜਾਬੀ ਦਾ ਸਤਿਕਾਰ ਕਰਨ । ਇਸ ਮੰਤਵ ਲਈ ਲੇਖਕ ਜੋਧ ਸਿੰਘ ਮੋਗਾ ਲਗਾਤਾਰ ਵਿਦਿਆਰਥੀਆ ਨੂੰ ਮੁਖ ਰਖਕੇ ਕਿਤਾਬਾਂ ਲਿਖ ਰਿਹਾ ਹੈ ,ਛਪਵਾ ਰਿਹਾ ਹੈ ਤੇ ਆਪ ਸਕੂਲ ਮੁਖੀਆ ਦੇ ਸਹਿਯੋਗ ਨਾਲ ਸਕੂਲਾਂ ਵਿਚ ਮੁਫਤ ਵਿਦਿਆਰਥੀਆਂ ਨੂੰ ਕਿਤਾਬਾਂ ਵਂਡ ਰਿਹਾ ਹੈ । ਕਿਤਾਬ ਅੰਦਰ ਇਸ ਕਿਸਮ ਦੀ ਪਰਚੀ ਲੇਖਕ ਨੇ ਖੁਦ ਚਿਪਕਾਈ ਹੈ ।
ਇਹ ਪੁਸਤਕ ਬਾਤਾਂ ਦੀ ਹੈ । ਇਸ ਤੋਂ ਪਹਿਲਾਂ ਉਸਦੀਆਂ ਕਿਤਾਬਾਂ --- ਚੰਗੇ ਚੰਗੇ, ਅਸਲੀ ਮੋਗਾ ਤੇ ਆਓ ਕਵਿਤਾ ਲਿਖੀਏ ਨੂੰ ਸਾਹਿਤਕ ਹਲਕਿਆਂ ਵਿਚ ਚੰਗਾ ਹੁੰਗਾਰਾ ਮਿਲਿਆ ਹੈ । ਉਹ ਮੋਗੇ ਦੀ ਸ਼ਾਹਿਤਕ ਧਰਤੀ ਦਾ ਸੀਨੀਅਰ ਨਾਗਰਿਕ ਹੈ , । ਜਨਮ, ਨੌਕਰੀ, ਸੇਵਾਮੁਕਤੀ ਤੇ ਹੁਣ ਕਿਤਾਬਾਂ ਲਿਖਣੀਆਂ ,ਕਿਤਾਬਾਂ ਵੰਡਣੀਆਂ ਚਿਤਰਕਾਰੀ ਕਰਨੀ ਜੋਧ ਸਿੰਘ ਮੋਗਾ ਦੇ ਇਸ ਉਮਰ ਦੇ ਰੁਝੇਵੇਂ ਹਨ । ਉਹ ਲੰਮਾ ਸਮਾਂ ਕਲਾ ਅਧਿਆਪਕ ਰਿਹਾ ਹੈ । ਉਹ ਆਪਣੇ ਸਿਰੜ ਦਾ ਪੱਕਾ ਹੈ । ਜਦੋਂ ਕਿ ਇਸ ਉਮਰੇ ਬੰਦੇ ਆਰਾਮ ਨੂੰ ਪਹਿਲ ਦੇਣ ਲਗਦੇ ਹਨ । ਖੈਰ ! ਸਾਹਿਤਕਾਰ ਜੋਧ ਸਿੰਘ ਦੀ ਕਲਮ ਨੂੰ ਮੇਰਾ ਸਲਾਮ । ਬਾਤਾਂ ਦੀ ਇਸ ਕਿਤਾਬ ਵਿਚ 33 ਬਾਤਾਂ ਅਥਵਾ ਕਹਾਣੀਆਂ ਹਨ । ਬਾਤਾਂ ਦੇਸ਼ ਵਿਦੇਸ਼ ਦੀਆ ਹਨ । ਵਿਦੇਸੀ ਲੇਖਕ ਹਨ ਟਾਲਸਟਾਏ ,ਆਸਕਰ ਵਾਈਲਡ ਚੀਨੀ ਬਾਤਾਂ, ਜਪਾਨੀ ਬਾਤਾਂ,ਯੂਨਾਨੀ ਦੇਸ਼ ਦੀ ਬਾਤ (ਸਿਡਰੋਲਾ ) ਵਿਲੀਅਮ ਸ਼ੈਕਸਪੀਅਰ (ਇਕ ਪੌਂਡ ਮਾਸ ) ਅਰਬ ਦੇਸ਼ ਦੀ ਪ੍ਰਸਿਧ ਬਾਤ ਅਲੀ ਬਾਬਾ ਚਾਲੀ ਚੋਰ ਆਦਿ। ਲੇਖਕ ਜਦੋਂ 88 ਸਾਲ ਪਹਿਲਾਂ ਦੂਸਰੀ ਤੀਸਾਰੀ ਜਮਾਤ ਵਿਚ ਪੜ੍ਹਦਾ ਸ਼ੀ ੳਸ ਦੀਆਂ ਕਿਤਾਬਾਂ ਵਿਚੋਂ ਵੀ ਬਾਤਾਂ ਲਈਆਂ ਹਨ । ਵੇਖੋ ਬਾਤਾਂ ਦੀ ਉਮਰ ----- ਕਿਤਾਬ ਬਾਰੇ ਲੇਖਕ ਦੇ ਨਿਜੀ ਵਿਚਾਰ ਹਨ --- ਕਿ ਸਾਡੇ ਸਕੂਲਾਂ ਵਿਚ ਬਹੁਤ ਕਲਾ ਸਰਗਰਮੀਆਂ ਚਲ ਰਹੀਆ ਹਨ ਪਰ ਜੇ ਚੰਗੀ ਬਾਤਾ /ਕਹਾਣੀ ਲਿਖਣ ਦਾ ਅਭਿਆਸ਼ ਕਰਾਇਆ ਜਾਵੇ ,ਬੱਚਿਆਂ ਦੇ ਬਾਤਾਂ ਲਿਖਣ ਦੇ ਮੁਕਾਬਲੇ ਕਰਾਏ ਜਾਣ ਤਾਂ ਵਿਦਿਆਰਥੀਆਂ ਵਿਚ ਮੌਲਿਕ ਲੇਖਣ, ਸੋਚ ਉਡਾਰੀ, ਕਲਪਨਾ ਤੇ ਹੋਰ ਗੁਣਾ ਦਾ ਵਿਕਾਸ ਸਹਿਜੇ ਹੋਵੇਗਾ ।ਤੇ ਅਗੇ ਜਾ ਕੇ ਚੰਗੀਆ ਕਿਤਾਬਾਂ ਪੜ੍ਹਨ ਦੀ ਰੁੱਚੀ ਪੈਦਾ ਹੋਵੇਗੀ । (ਬਾਬਾ ਜੀ ਦੀ ਉਸਾਰੂ ਸੋਚ )
ਕਿਤਾਬ ਬਾਰੇ ਲਿਖਦੇ ਹੋਏ ਪ੍ਰਸਿਧ ਹਾਸ ਵਿਅੰਗ ਸਾਹਿਤਕਾਰ ਕੇ ਐਲ ਗਰਗ( ਮੋਗਾ) ਨੇ ਲਿਖਿਆ ਹੈ ---ਜੋਧ ਸਿੰਘ ਮੋਗਾ ਅਮਲਾਂ ਨੂੰ ਪ੍ਰਣਾਇਆ ਸ਼ਖਸ ਹੈ ਉਸਦਾ ਕੋਈ ਛਿਣ ਅਜਾਈਂ ਨਹੀਂ ਜਾਂਦਾ ਉਸ ਕੋਲ ਗੁਣਾ ਦੀ ਗੁਥਲੀ ਹੈ । ਬੱਚਿਆਂ ਵਿਚ ਹੌਂਸਲਾ ਪੈਦਾ ਕਰਦਾ ਹੈ। ਬਾਤਾਂ ਵਿਚ ਦਿਕਚਸਪ ਸ਼ੈਲੀ ਹੈ। ਸਾਦ ਮੁਰਾਦੀ ਭਾਸ਼ਾਂ ਹੈ ।ਬੱਚੇ ਆਸਾਨੀ ਨਾਲ ਯਾਂਦ ਕਰ ਸਕਦੇ ਹਨ । ਬਾਲ ਸਭਾ ਵਿਚ ਸੁਣਾ ਸਕਦੇ ਹਨ (ਹੁਣ ਤਾਂ ਬਾਲ ਸਭਵਾਂ ਵੀ ਘਟ ਹੀ ਲਗਦੀਆਂ ਹਨ ) ਸੰਗ੍ਰਹਿ ਵਿਚ ਕਹਾਣੀ ਇਕ ਸੀ ਕਾਂ ਇਕ ਸੀ ਚਿੜੀ , ਬਾਈ ਸ਼ੇਖਚਿਲੀ ,ਬੀਬਾ ਦਿਓ ,ਜਾਦੂ ਦੀ ਤੌੜੀ ਜਾਦੂ ਵਾਲਾ ਵਾਜਾ ਅਕਬਰ ਬੀਰਬਲ, ਅਲਾਦੀਂਨ ,ਹਿੰਮਤੀ ਚਿੜੀ, ਬੁਢੀ ਮਾਂ ਦੀ ਸਿਆਣਪ ,ਸਿਰਫ ਛੇ ਫੁਟ ,ਬਾਤ ਮਾਇਆ ਦਾਸ ,ਭਾਰਾ ਮਟਕਾ ਇਕ ਚਿੜੀ ਆਈ ਇਕ ਦਾਣਾ ਲੈ ਗਈ, ਚੀਨੀ ਵਰਗੀ ਮਿਠੀ ਚੀਨੀ ਬਾਤ (ਤਿੰਨ ਤਸਵੀਰਾਂ )ਆਦਿ ਬਾਤਾਂ ਵਿਚ ਚੰਗੀ ਸਿਖਿਆ ਦਿਤੀ ਗਈ ਹੈ ।ਕਾਂ ਵਰਗਾ ਹੰਕਾਰੀ ਨਾ ਬਨਣ ਦੀ ਸਿਖਿਆ ਹੈ। ਚਿੜੀ ਵਰਗੀ ਨਿਮਰਤਾ ਤੇ ਇਮਾਨਦਾਰੀ ਦਾ ਸਬਕ ਹੈ। ਮਿਹਨਤ ਕਰਨ ਦੀ ਗੱਲ ਹੈ । ਦਿਓ ਵਾਲੀ ਕਹਾਣੀ ਵਿਚ ਬੱਚਿਆ ਨਾਲ ਪਿਆ ਰ ਕਰਨ ਦਾ ਸੁਨੇਹਾ ਹੈ । ਬੱਚਿਆ ਨਾਲ ਪਿਆਰ ਕਰਨ ਤੇ ਬਾਗ ਵਿਚ ਫੁਲ ਖਿੜਦੇ ਹਨ ।ਲੇਖਕ ਆਪਸ ਵਿਚ ਪਿਆਰ ਕਰਨ ਦਾ ਸੰਦੇਸ਼ ਦੇ ਰਿਹਾ ਹੈ । ਇਹ ਕਹਾਣੀ ਹੁਣ ਵੀ ਕਿਤਾਬਾਂ ਵਿਚ ਪੜ੍ਹਾਈ ਜਾ ਰਹੀ ਹੈ। ਕਹਾਣੀਆਂ ਵਿਚ ਮੋੜ ਹਨ । ਪਰ ਬੱਚਿਆ ਦੀ ਸੂਝ ਦੇ ਹਾਣ ਦੇ ਹਨ । ਇਂਨ੍ਹਾਂ ਵਿਚ ਪੰਛੀ ,ਜਨੌਰ, ਘੋੜੇ ,ਖੋਤੇ ਰਾਜੇ ,ਰਾਣੀਆ ਬੁਢੀਆ ਮਾਵਾਂ ਦੀਆਂ ਜੁਗਤਾਂ, ਬਜ਼ੁਰਗ, ਜੂੰਅ, ਹੰਕਾਰੀ ਮਨੁਖ ,ਹੈਂਕੜੀ ਰਾਜੇ ,ਪਰੀਆਂ ਆਦਿ ਪਾਤਰ ਹਨ ।
ਬਾਤਾਂ ਵਿਚ ਨਹਿਰਾਂ, ਦਰਿਆ, ਸਮੁੰਦਰ ,ਝੀਲਾਂ , ਰੁਖ ,ਬਾਗ ਦੇ ਦ੍ਰਿਸ਼ ਹਨ । ਹਰੇਕ ਬਾਤ ਵਿਚ ਰੌਚਿਕਤਾ ਹੈ ਕਿਸੇ ਵਡੀ ਬਾਤ ਵਿਚ ਕੁਝ ਘਟਨਾਵਾਂ ਕਟਣ ਦੀ ਲੋੜ ਪਈ ਤਾਂ ਲੇਖਕ ਨੇ ਕਹਾਣੀ ਛੋਟੀ ਕਰਕੇ ਰਸਦਾਇਕ ਬਣਾ ਦਿਤਾ ਹੈ । ਕੁਝ ਬਾਤਾਂ ਵਿਚ ਲੇਖਕ ਦੀਆ ਬਨਾਈਆ ਢੁਕਵੀਆ ਤਸਵੀਰਾਂ ਕਮਾਲ ਦੀਆ ਹਨ ਕਿਤਾਬ ਵਿਚ ਬਾਤਾਂ ਨਾਲ ਲੇਖਕ ਦੀਆ ਬਨਾਈਆ ਤਸਵੀਰਾਂ ਲੇਖਕ ਦਾ ਕਮਾਲ ਹੈ ਤੇ ਕਿਤਾਬ ਦਾ ਮੀਰੀ ਗੁਣ ਹੈ । ਕਿਤਾਬ ਵਿਚ 24 ਤਸਵੀਰਾਂ ਹਨ । ਬਾਤਾਂ ਦੀ ਇਹ ਕਿਤਾਬ ਹਰ ਪਖ ਤੋਂ ਮਿਆਰੀ ਹੈ ਤੇ ਬੱਚਿਆ ਦੇ ਹਾਣ ਦੀ ਹੈ । ਪੰਜਾਬ ਸਿਖਿਆ ਵਿਭਾਂਗ ਨੂੰ ਇਹ ਕਿਤਾਬ ਪੰਜਾਬ ਦੇ ਹਰੇਕ ਸਰਕਾਰੀ ਗੈਰਸਰਕਾਰੀ ਸਕੂਲਾਂ ਵਿਚ ਭੇਜਣ ਦਾ ਲਾਹਾ ਖਟਣਾ ਚਾਹੀਦਾ ਹੈ । ਤਾਂ ਜੋ ਸਾਰੇ ਵਿਦਿਆਰਥੀ ਕਿਤਾਬ ਦਾ ਲਾਭ ਲੈ ਸਕਣ । ਲੇਖਕ ਨੇ ਤਾਂ ਪਹਿਲ ਕਰ ਦਿਤੀ ਹੈ । ਅਗਲਾ ਕੰਮ ਸਿੱਖਿਆ ਵਿਭਾਗ ਦਾ ਹੈ ਤੇ ਪੰਜਾਬ ਸਕੂਲ ਸਿਖਿਆ ਬੋਰਡ ਦਾ ਵੀ । ਸਾਹਿਤਕਾਰ ਜੋਧ ਸਿੰਘ ਮੋਗਾ ਬਾਤਾਂ ਲਿਖਣ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਲਈ ਪ੍ਰਸੰਸਾ ਦਾ ਹੱਕਦਾਰ ਹੈ ।