ਜਸਵੀਰ ਭਲੂਰੀਆ ਦੀ ਬਾਲ ਪੁਸਤਕ "ਨਵੀਆਂ ਬਾਤਾਂ" ਲੋਕ ਅਰਪਣ (ਖ਼ਬਰਸਾਰ)


ਬਾਘਾਪੁਰਾਣਾ  --  ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਭਾ ਦੇ ਸਵਰਗੀ ਮੈਂਬਰ ਗੀਤਕਾਰ ਕੋਮਲ ਭੱਟੀ ਰੋਡੇ ਦੀ ਯਾਦ ਵਿੱਚ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਇੱਕ ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ  ਸਮਾਗਮ ਕਰਵਾਇਆ ਗਿਆ‌। ਸਮਾਗਮ ਦੇ ਪਹਿਲੇ ਪੜਾਅ ਵਿੱਚ ਗੀਤਕਾਰ ਕੋਮਲ ਭੱਟੀ ਰੋਡੇ ਅਤੇ ਕੁਦਰਤੀ ਆਫ਼ਤ ਕਾਰਨ ਆਏ ਹੜਾਂ ਦੌਰਾਨ ਨੁਕਸਾਨੀਆਂ ਗਈਆਂ ਅਨੇਕਾਂ ਮਨੁੱਖੀ ਜਾਨਾਂ ਬਾਰੇ ਡੂੰਘਾ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ  ਮੰਡਲ ਵਿੱਚ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਸਰਪੰਚ ਜਗਮੋਹਨ ਸਿੰਘ ਬਰਾੜ ਲੰਗੇਆਣਾ ਕਲਾਂ, ਮਾਸਟਰ ਬਿੱਕਰ ਸਿੰਘ ਭਲੂਰ, ਪ੍ਰੋਫੈਸਰ ਸੁਰਜੀਤ ਸਿੰਘ ਦੌਧਰ, ਪ੍ਰੋਫੈਸਰ ਬਾਈ ਭੋਲਾ ਯਮਲਾ, ਡਾ ਸੁਰਜੀਤ ਬਰਾੜ, ਲੈਕਚਰਾਰ ਜਗਤਾਰ ਸਿੰਘ ਸੋਖੀ (ਸਟੇਟ ਐਵਾਰਡੀ ਅਧਿਆਪਕ) ਅਤੇ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਅਵਤਾਰ ਸਿੰਘ ਮੁਕਤਸਰੀ ਦੇ ਗੀਤ ਨਾਲ ਹੋਈ। ਸਭਾ ਦੇ ਪ੍ਰੈਸ ਸਕੱਤਰ ਐਸ ਇੰਦਰ ਰਾਜੇਆਣਾ ਅਤੇ ਮੰਚ ਸੰਚਾਲਕ ਸਾਗ਼ਰ ਸਫ਼ਰੀ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ। ਉਪਰੰਤ ਪਿੰਡ ਭਲੂਰ ਦੇ ਜੰਮਪਲ ਅਤੇ ਸਭਾ ਦੇ ਸੀਨੀਅਰ ਮੈਂਬਰ ਜਸਵੀਰ ਸਿੰਘ ਭਲੂਰੀਆ (ਹਾਲ ਅਬਾਦ ਕੈਨੇਡਾ) ਦੀ ਬਾਲ ਕਾਵਿ ਪੁਸਤਕ "ਨਵੀਆਂ ਬਾਤਾਂ" ਦੀ ਘੁੰਡ ਚੁਕਾਈ ਉਕਤ ਪ੍ਰਧਾਨਗੀ ਮੰਡਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ਇਸ ਦੇ ਨਾਲ ਹੀ ਪ੍ਰੋਫੈਸਰ ਸੁਰਜੀਤ ਸਿੰਘ ਦੌਧਰ, ਕੰਵਲਜੀਤ ਭੋਲਾ ਲੰਡੇ, ਜਗਤਾਰ ਸਿੰਘ ਸੋਖੀ, ਬਿੱਕਰ ਸਿੰਘ ਭਲੂਰ,ਡਾ ਸੁਰਜੀਤ ਬਰਾੜ, ਸਰਪੰਚ ਜਗਮੋਹਨ ਸਿੰਘ, ਡਾ ਸਾਧੂ ਰਾਮ ਲੰਗੇਆਣਾ ਵੱਲੋਂ ਇਸ ਪੁਸਤਕ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਭਵਿੱਖ ਵਿੱਚ ਬਾਲਾਂ ਤੋਂ ਮੋਬਾਈਲ ਕਲਚਰ ਤੋਂ ਹਟ ਕੇ ਸਾਹਿਤ ਨਾਲ ਜੋੜਨ ਦੀ ਲੋੜ ਹੈ ਮੋਬਾਈਲ ਕਲਚਰ ਕਰਕੇ  ਸਾਡਾ ਅਮੀਰ ਸੱਭਿਆਚਾਰ ਵਿਰਸਾ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਨ੍ਹਾਂ ਪੁਸਤਕ ਰਚੇਤਾ ਜਸਵੀਰ ਭਲੂਰੀਆ ਨੂੰ ਵਧੀਆ ਬਾਲ ਪੁਸਤਕ ਲਿਖਣ ਦੀ ਹਾਰਦਿਕ ਵਧਾਈ ਦਿੱਤੀ ਗਈ।


ਉਪਰੰਤ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਡਾਇਰੈਕਟਰ ਪ੍ਰੋਫ਼ੈਸਰ ਭੋਲਾ ਯਮਲਾ ਵੱਲੋਂ ਇੰਡਕ ਸੰਸਥਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਪਣੀਆਂ ਸਾਹਿਤਕ ਰਚਨਾਵਾਂ ਨੂੰ ਤਰੰਨੁਮ ਵਿੱਚ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਗਾਏ ਗਏ। ਮੁੱਖ ਮਹਿਮਾਨ ਸਰਪੰਚ ਜਗਮੋਹਨ ਸਿੰਘ ਲੰਗੇਆਣਾ ਵੱਲੋਂ ਸਭਾ ਨੂੰ 3100, ਮਾ ਬਿੱਕਰ ਸਿੰਘ ਭਲੂਰ ਵੱਲੋਂ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਇਸਦੇ ਨਾਲ ਹੀ ਸਭਾ ਵੱਲੋਂ ਲੈਕਚਰਾਰ ਜਗਤਾਰ ਸਿੰਘ ਸੋਖੀ ਅਤੇ ਪ੍ਰੋਫੈਸਰ ਬਾਈ ਭੋਲਾ ਯਮਲਾ ਦਾ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿਚ ਜਸਵੰਤ ਜੱਸੀ, ਸੁੱਖੀ ਫੂਲੇਵਾਲਾ, ਜਗਜੀਤ ਸਿੰਘ ਝਤਰੇ,ਲਾਭ ਸਿੰਘ ਡੋਡ, ਨਛੱਤਰ ਸਿੰਘ ਪ੍ਰੇਮੀ, ਕੰਵਲਜੀਤ ਭੋਲਾ ਲੰਡੇ,ਮੇਜਰ ਹਰੀਏਵਾਲਾ, ਇਕਬਾਲ ਸ਼ਰਮਾਂ, ਅਵਤਾਰ ਮੁਕਤਸਰੀ, ਜਸਵੀਰ ਸ਼ਰਮਾਂ ਦੱਦਾਹੂਰ, ਜਸਵੀਰ ਫੀਰਾ, ਸਰਬਜੀਤ ਸਿੰਘ ਹਾਣੀ, ਸੁਖਜਿੰਦਰ ਸਿੰਘ ਭੰਗਚੜੀ, ਪ੍ਰਗਟ ਸਿੰਘ ਢਿੱਲੋਂ ਸਮਾਧ ਭਾਈ,ਐਸ ਇੰਦਰ ਰਾਜੇਆਣਾ, ਹਰਚਰਨ ਸਿੰਘ ਰਾਜੇਆਣਾ,ਕਰਮ ਸਿੰਘ ਕਰਮ, , ਹਰਵਿੰਦਰ ਸਿੰਘ ਰੋਡੇ, ਸਤੀਸ਼ ਧਵਨ ਭਲੂਰ,ਓਕਟੋ ਆਊਲ, ਲਖਵੀਰ ਸਿੰਘ ਕੋਮਲ, ਬਲਵਿੰਦਰ ਸਿੰਘ ਕੈਂਥ, ਰਾਜਿੰਦਰ ਕੰਬੋਜ, ਪਰਮਜੀਤ ਸਿੰਘ ਬਾਘਾਪੁਰਾਣਾ, ਨਗਿੰਦਰ ਸਿੰਘ ਢਿੱਲੋਂ ਭਲੂਰ, ਰਾਜਪਾਲ ਸਿੰਘ ਮੋਗਾ, ਸੁਰਜੀਤ ਕਾਲੇਕੇ, ਗੋਲੂ ਕਾਲੇਕੇ ਮੋਗਾ, ਬੇਅੰਤ ਸਿੰਘ ਗਿੱਲ, ਪ੍ਰਗਟ ਸਿੰਘ ਗਿੱਲ ਬਾਗੀ, ਜਸਵੰਤ ਗਿੱਲ ਸਮਾਲਸਰ,ਮਾਹੀ ਮਰਜਾਣਾ, ਮੋਹਰ ਗਿੱਲ ਸਿਰਸੜੀ, ਅਰਸ਼ਦੀਪ ਸ਼ਰਮਾਂ,ਲਾਡੀ ਸ਼ਰਮਾਂ, ਹਰਭਜਨ ਸਿੰਘ ਬਹੋਨਾ, ਪ੍ਰਗਟ ਸਿੰਘ ਰਾਜੇਆਣਾ,ਅਮਰ ਘੋਲੀਆ, ਸਾਧੂ ਰਾਮ ਲੰਗੇਆਣਾ, ਸਾਗਰ ਸਫ਼ਰੀ ਵੱਲੋਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਅਖੀਰ ਵਿੱਚ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਦਾ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ। 

ਐਸ ਇੰਦਰ ਰਾਜੇਆਣਾ