ਤੇਰਾ ਸ਼ੌਕ ਹੈ ਜੋ ਮੇਰਾ ਇਸ਼ਕ ਹੈ ਉਹ,
ਤੇਰੀ ਇੱਕ ਚਿਣਗ ਮਿਲੇ ਮੈਨੂੰ,
ਮੈਂ ਵੀ ਭਾਂਬੜ ਬਾਲ ਵਿਖਾਵਾਂ।
ਜਦੋਂ ਮੁਸਕਿਲ ਕਦੀ ਮੇਰੇ ਕਦਮਾਂ 'ਚ ਆ ਜਾਂਦੀ,
ਤੇਰਾ ਖਿਆਲ ਕਰਕੇ ਇੱਕ ਪੈਰ ਹੋਰ ਵਧਾਵਾਂ।
ਛੱਡ ਰਿਹਾਂ ਏ ਪੈੜਾਂ ਜਿੰਦਗੀ ਦੀ ਰੇਤ 'ਤੇ,
ਤੇਰੀ ਪੈੜ 'ਤੇ ਪੈਰ ਰੱਖਦਾ ਤੇਰੇ ਸੰਸਾਰ ਤੋਂ ਜਾਵਾਂ।
ਮੇਰੀ ਕਲਮ ਤੇਰੇ ਅਹਿਸਾਨਾਂ ਨੂੰ,
ਹਰ ਪਲ ਯਾਦ ਰੱਖੇਗੀ,
ਤੇਰੇ ਮਿੱਠੜੇ ਬੋਲਾਂ ਦੇ,
ਮਰਦੇ ਦਮ ਤੱਕ ਗੁਣ ਗਾਵਾਂ।
ਰੌਸ਼ਨੀ ਦੇ ਤੂੰ ਮੈਨੂੰ ਵੀ,
ਮੈਂ ਵੀ ਰੌਸ਼ਨ ਹੋ ਜਾਵਾਂ,
ਤੇਰੇ ਤੋਂ ਗਿਆਨ ਮੈਂ ਲੈ ਕੇ
ਇੱਕ ਜੋਤ ਹੋਰ ਜਗਾਵਾਂ।
ਕਰੀਏ ਖੁਦ ਜਲਕੇ ਰੌਸ਼ਨ
ਇਸ ਸੰਸਾਰ ਨੂੰ,
ਸਫ਼ਲ ਹੋ ਜਾਏ ਮੇਰਾ ਵੀ
ਇਸ ਸੰਸਾਰ 'ਤੇ ਆਉਣਾ।