ਵਿਆਹ ਵਰਗਾ ਮਾਹੌਲ ਹੈ,
ਚੁੱਲ੍ਹੇ ਤੇ ਧਰੇ ਹੋਏ ਚੋਲ ਹੈ ,
ਸਵਰਗਾਂ ਵਿੱਚ ਬਾਪੂ ਹੱਸ ਰਹੇ ,
ਇਕ ਦੂਜੇ ਨੂੰ ਕਰਦੇ ਮਖੌਲ ਹੈ ,
ਇਹਨਾ ਤੋਂ ਵੱਧ ਕੀਤਾ ਸੀ,
ਮਰਨ ਦਾ ਅਫਸੋਸ ਡੰਗਰਾਂ ਨੇ ,
ਜਿਉਂਦੇ ਜੀ ਨਾ ਪੁੱਛਿਆ ,
ਬਾਪੂ ਦਾ ਹਾਲ ਪਤੰਦਰਾਂ ਨੇ ,
ਵਿੱਚ ਸ਼ਰਾਧ ਦੇ ਸੁਣਿਆ ,
ਬਣੇ ਪਕਵਾਨ ਹੀ ਪੰਦਰਾਂ ਨੇ।
ਭਰ ਲਿਆ ਪੂੜੀਆਂ ਦਾ ਥਾਲ ਏ,
ਕਈ ਭਾਂਤ ਦੀ ਬਣ ਗਈ ਦਾਲ ਏ,
ਇਕ ਕੋਨੇ ਵਿੱਚ ਬੁੱਢੀ ਬੇਬੇ ਹੈ ,
ਰੋ-ਰੋ ਉਸਦਾ ਮੰਦੜਾ ਹਾਲ ਏ ,
ਪੈਸੇ ਦੇ ਪੁੱਤ ਬਣੇ ਹੋਏ ਸੀ ,
ਕੀਤੇ ਮੁਰੀਦ ਸਾਰੇ ਹੀ ਮੰਦਿਰਾਂ ਨੇ ,
ਜਿਉਂਦੇ ਜੀ ਨਾ ਪੁੱਛਿਆ ,
ਬਾਪੂ ਦਾ ਹਾਲ ਪਤੰਦਰਾਂ ਨੇ ,
ਵਿੱਚ ਸ਼ਰਾਧ ਦੇ ਸੁਣਿਆ ,
ਬਣੇ ਪਕਵਾਨ ਹੀ ਪੰਦਰਾਂ ਨੇ।
ਕਲਯੁੱਗ ਦਾ ਕੈਸਾ ਦੌਰ ਹੈ ,
ਨਾ ਵੱਡਿਆਂ ਦਾ ਹੁਣ ਕੋਈ ਜ਼ੋਰ ਹੈ,
ਮੁੰਡਾਂ ਪੈਰਾਂ ਤੇ ਖੜ੍ਹਾ ਹੋ ਗਿਆ,
ਬਾਪੂ ਤੇ ਕਰਦਾ ਚੋੜ ਹੈ ,
ਸੁੰਮਣਾਂ ਸਭ ਕੁਝ ਸੱਚ ਹੈ ,
ਨਾ ਬਦਲੀ ਤਸਵੀਰ ਕਲੰਡਰਾਂ ਨੇ ,
ਜਿਉਂਦੇ ਜੀ ਨਾ ਪੁੱਛਿਆ ,
ਬਾਪੂ ਦਾ ਹਾਲ ਪਤੰਦਰਾਂ ਨੇ ,
ਵਿੱਚ ਸ਼ਰਾਧ ਦੇ ਸੁਣਿਆ ,
ਬਣੇ ਪਕਵਾਨ ਹੀ ਪੰਦਰਾਂ ਨੇ।