ਜੰਮਿਆ ਸ਼ੇਰ ਪੰਜਾਬ ਦਾ, ਬਣ ਸਮੇਂਦਾ ਹਾਣੀ ।
ਬੂਕਮ ਸਿੰਘ ਸਰਦਾਰ ਦੀ, ਸੁਣ ਲਵੋਕਹਾਣੀ ।
ਸੰਨ ਠਾਰਾਂ ਸੌਤਰੰਨਵੇਂ, ਪੰਜ ਦਸੰਬਰ ਆਇਆ ।
ਪਿੰਡ ਮਾਹਿਲਪੁਰ ਦੇਵਿੱਚ ਸੀ, ਇੱਕ ਕਾਕਾ ਜਾਇਆ ।
ਨਾਂ ਰੱਖਿਆ ਬੂਕਮ ਸਿੰਘ ਸੀ, ਪੜ੍ਹਕੇਗੁਰਬਾਣੀ ।
ਬੂਕਮ ਸਿੰਘ ......
ਮਾਂ ਚੰਦ ਕੌਰ ਤੇਬਦਨ ਸਿੰਘ, ਕਰਦੇਅਰਦਾਸਾਂ ।
ਭਰ ਦਿਓ ਝੋਲੀ ਦਾਤਿਆ, ਕਰੋਪੂਰੀਆਂ ਆਸਾਂ ।
ਘਰ ਸਾਡੇਦੀ ਬਦਲ ਦਿਓ, ਤਸਵੀਰ ਪੁਰਾਣੀ ।
ਬੂਕਮ ਸਿੰਘ......
ਚੌਦਾਂ ਸਾਲ ਦੀ ਉਮਰ ਵਿੱਚ, ਪਾਣੀ ਨ ਮੱਥਾ ਲਾ ਲਿਆ ।
ਸੱਤ ਸਮੁੰਦਰ ਪਾਰ ਕਰ, ਕੈਨੇਡਾ ਆ ਗਿਆ ।
ਵੈਨਕੂਵਰ ਦੀ ਧਰਤ ਦਾ, ਖਾਧਾ ਅੰਨ ਤੇਪਾਣੀ ।
ਬੂਕਮ ਸਿੰਘ ......
ਫਿਰ ਉਨੀਂ ਸੌਬਾਰਾਂ ਨੰ ੂ, ਉਨਟਾਰੀਓ ਆਇਆ ।
ਰੋਜ਼ ਬੈਂਕ ਦੇਖੇਤਾਂ ਵਿੱਚ ਸੀ, ਹੱਥ ਵਟਾਇਆ ।
ਫਿਰੇਥਾਂ ਥਾਂ ਸਿੱਧੀ ਕਰਦਾ, ਕਿਸਮਤ ਦੀ ਤਾਣੀ ।
ਬੂਕਮ ਸਿੰਘ......
ਜੁਲਾਈ ਉੱਨੀਂ ਸੋਚੌਦਾਂ ਨੰ ੂ, ਸੀ ਪਰਲੋਆ ਗਈ ।
ਪਹਿਲੀ ਜੰਗ ਸੰਸਾਰ ਦੀ, ਦੁਨੀਆਂ ਤੇਛਾ ਗਈ ।
ਕਨੇਡਾ ਨੰ ੂਵੀ ਜੰਗ ਵਿੱਚ, ਪਈ ਤਾਰੀ ਲਾਣੀ ।
ਬੂਕਮ ਸਿੰਘ......
ਬਾਈ ਸਾਲ ਦੀ ਉਮਰ ਵਿੱਚ, ਲੱਗਾ ਮਾਪਣ ਧਰਤੀ ।
ਚੱਲ ਕਨੇਡਾ ਫੌਜ ਵਿੱਚ, ਆ ਹੋਇਆ ਭਰਤੀ ।
ਲੈਹਰਗੋਬਿੰਦ ਤੋਂਥਾਪੜਾ, ਤੇਪੜ੍ਹਗੁਰਬਾਣੀ ।
ਬੂਕਮ ਸਿੰਘ......
ਬੈਰੀ ਫੀਲਡ ਕੈਂਪ ਵਿੱਚ, ਜਾਅ ਟ੍ਰੇਨਿੰਗ ਕੀਤੀ ।
ਕਰਨਲ ਡਾ- ਸਨ ਸਾਹਿਬ ਤੋਂ, ਸਿੱਖਿਆ ਸੀ ਲੀਤੀ ।
ਹੋਇਆ ਜਵਾਨ ਤਿਆਰ ਪਾ, ਮੋਢੇਰਾਈਫ਼ਲ ਰਾਣੀ ।
ਬੂਕਮ ਸਿੰਘ......
ਸਤੰਬਰ ਉੱਨੀਂ ਸੌ ਪੰਦਰਾਂ, ਇੰਗਲੈਂਡ ਆ ਗਿਆ ।
ਵਿੱਚ ਮੈਦਾਨੇ ਜੰਗ ਦੇ, ਸੀ ਸ਼ੇਰ ਛਾ ਗਿਆ ।
ਵਰਦੀਆਂ ਗੋਲੀਆਂ ਵਿੱਚ ਸੀ, ਉਸ ਛਾਤੀ ਤਾਣੀ ।
ਬੂਕਮ ਸਿੰਘ......
ਫੇਰ ਫਰਾਂਸ ਦੇਮੋਰਚੇ, ਵੱਲ ਚਾਲੇਪਾਏ ।
ਵੇਖ ਸ਼ੇਰ ਦੇਹੌਸਲੇ, ਦੁਸ਼ਮਣ ਘਬਰਾਏ ।
ਧਰਤ ਕਨੇਡਾ ਮਾਂ ਦੀ, ਸੇਵਾ ਉਸ ਮਾਣੀਂ ।
ਬੂਕਮ ਸਿੰਘ......
ਪਿਆਰੇਦੇਸ਼ ਕਨੇਡਾ ਤੋਂਸਿੰਘ, ਘੋਲ ਕਮਾ ਗਿਆ ।
ਸੋਹਣੇਵਤਨ ਦੀ ਸ਼ਾਨ ਲਈ, ਸਿੰਘ ਸ਼ਹੀਦੀ ਪਾ ਗਿਆ ।
ਸਤਾਈ ਅਗਸਤ ਉੱਨੀਂ ਸੌਉੱਨੀਂ ਦੀ, ਆਈ ਘੜੀ ਨਿਮਾਣੀ ।
ਬੂਕਮ ਸਿੰਘ......
ਵਿਕਟਰੀ ਮੈਡਮ ਨਾਲ ਸੀ, ਨਿਵਾਜਿਆ ਯੋਧਾ ।
ਪਹਿਲਾ ਸਿੱਖ ਸ਼ਹੀਦ ਸੀ, ਉਪਾਧਿਆ ਯੋਧਾ ।
ਦਿੱਤਾ ਸਭ ਸਨਮਾਨ ਸੀ, ਰਾਜਾ ਕੀ ਰਾਣੀ ।
ਬੂਕਮ ਸਿੰਘ......
ਜਦੋਂਸੁਨਿਹਰੀ ਪੱਤਰੇ, ਇਤਿਹਾਸ ਦੇਫੋਲ੍ਹੇ।
ਕਿਚਨਰ ਵਿੱਚ ਸਮਾਧ ਤੇ, ਉਹਦਾ ਨਾਂ ਪਿਆ ਬੋਲੇ।
ਸੇਜ ਫੁੱਲਾਂ ਦੀ ਕਬਰ ਤੇ, ਆ ਫੌਜਾਂ ਤਾਣੀ ।
ਬੂਕਮ ਸਿੰਘ ......
ਹੀਰਿਆਂ ਦੇਇਤਿਹਾਸ ਨੰ ੂ, ਅੱਜ ਦੁਨੀਆਂ ਗਾਏ ।
ਸ਼ਹੀਦ ਹੁੰਦੇਨੇ ਕੀਮਤੀ, ਕੌਮੀਂ ਸਰਮਾਏ ।
ਬਲਜੀਤ ਭਲੂਰੀਆ ਕਵਿਤਾ, ਸ਼ਰਧਾ ਦੀ ਗਾਣੀ ।
ਬੂਕਮ ਸਿੰਘ......