ਤੂੰ ਮੇਰਾ ਵਿਆਹ ਕਰੀਂ ਬਾਪੂ
ਨਸ਼ੇੜੀ ਤੋਂ ਮੈਨੂੰ ਬਚਾਈਂ ਬਾਪੂ
ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ
ਵਿਚੋਲਾ ਲੈਕੇ ਸਾਥੋਂ ਮੁੰਦਰੀ, ਨਸ਼ੇੜੀ ਦੇ ਲੜ ਲਾ ਗਿਆ।।
ਵਿਚੋਲਾ ਲੈਕੇ ਸਾਥੋਂ ਮੁੰਦਰੀ।।
ਬਿਨਾਂ ਗੱਲੋਂ ਖਿੱਝਦਾ ਰਹਿੰਦਾ
ਗੱਲ ਗੱਲ ਤੇ ਲੜਦਾ ਰਹਿੰਦਾ
ਕਿਹਦੇ ਕੋਲ ਰੋਵਾਂ ਪੱਕਾ ਆਦੀ ਹੋ ਗਿਆ
ਵਿਚੋਲਾ ਲੈਕੇ ਸਾਥੋਂ ਮੁੰਦਰੀ, ਨਸ਼ੇੜੀ ਦੇ ਲੜ ਲਾ ਗਿਆ।।
ਵਿਚੋਲਾ ਲੈਕੇ ਸਾਥੋਂ ਮੁੰਦਰੀ।।
ਉਹ ਇੱਜ਼ਤ ਕਰਨੀ ਭੁਲਿਆ
ਸਾਰਾ ਭੇਦ ਉਹਦਾ ਖੁਲਿਆ
ਮੇਰੇ ਗਹਿਣੇ ਵੇਚ ਚੋਰਾਂ ਵਿੱਚ ਸ਼ਾਮਲ ਹੋ ਗਿਆ
ਵਿਚੋਲਾ ਲੈਕੇ ਸਾਥੋਂ ਮੁੰਦਰੀ, ਨਸ਼ੇੜੀ ਦੇ ਲੜ ਲਾ ਗਿਆ।।
ਵਿਚੋਲਾ ਲੈਕੇ ਸਾਥੋਂ ਮੁੰਦਰੀ।।
ਸਭ ਭੁੱਲਿਆ ਪਤਾ ਨੀ ਦੇਖ ਰੇਖਦਾ
ਮੇਰੇ ਦਰਦਾਂ ਦੀ ਭੱਠੀ ਰਹੇ ਸੇਕਦਾ
ਸਾਡੇ ਨਾਲ ਕਰ ਧੋਖਾ ਜ਼ਖ਼ਮਾਂ ਤੇ ਲੂਣ ਪਾ ਗਿਆ
ਵਿਚੋਲਾ ਲੈਕੇ ਸਾਥੋਂ ਮੁੰਦਰੀ, ਨਸ਼ੇੜੀ ਦੇ ਲੜ ਲਾ ਗਿਆ।।
ਵਿਚੋਲਾ ਲੈਕੇ ਸਾਥੋਂ ਮੁੰਦਰੀ।।
ਦੁੱਖ ਸੁੱਖ ਵਿੱਚ ਰਹਿਣਾ ਸਿਖਾਇਆ
ਤੇਰੀ ਇੱਜ਼ਤ ਨੂੰ ਦਾਗ਼ ਨੀ ਲਾਇਆ
ਛੋਟੀ ਦਾ ਸਾਕ ਕਰੀਂ ਹਾਕਮ ਮੀਤ ਦੱਸ ਪਾ ਗਿਆ
ਵਿਚੋਲਾ ਲੈਕੇ ਸਾਥੋਂ ਮੁੰਦਰੀ, ਨਸ਼ੇੜੀ ਦੇ ਲੜ ਲਾ ਗਿਆ।।
ਵਿਚੋਲਾ ਲੈਕੇ ਸਾਥੋਂ ਮੁੰਦਰੀ।।