ਵਿਸ਼ ਕੰਨਿਆ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


-ਪੁਸਤਕ ---------ਵਿਸ਼ ਕੰਨਿਆ

ਲੇਖਕ ------ਅਮਰੀਕ ਸਿੰਘ ਦੀਪ

ਅਨੁਵਾਦ -------ਕੇਸਰਾ ਰਾਮ

ਪ੍ਰਕਾਸ਼ਕ ------ਨਵਯੁਗ ਪਬਲਿਸ਼ਰਜ਼ ਨਵੀ ਦਿੱਲੀ

ਪੰਨੇ ---------136  ਮੁੱਲ -----350 ਰੁਪਏ (ਪੇਪਰਬੈਕ )

ਅਮਰੀਕ ਸਿੰਘ ਦੀਪ  ਉਤਰਪ੍ਰਦੇਸ਼ (ਭਾਰਤ ) ਦਾ ਪ੍ਰਸਿਧ ਹਿੰਦੀ ਲੇਖਕ ਹੈ । ਉਸਦੇ 11 ਕਹਾਣੀ ਸੰਗ੍ਰਹਿ ,ਦੋ ਲਘੂ ਕਥਾਂ ਸੰਗ੍ਰਹਿ ,ਦੋ ਨਾਵਲ ਤੇ ਇਕ ਦਰਜਨ ਕਿਤਾਬਾਂ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਹਨ । ਫਿਲਮੀ ਦੁਨੀਆ  ਵਿਚ ਵੀ ਉਸਦਾ ਨਾਂਅ ਬੋਲਦਾ ਹੈ ਤੇ ਰਾਂਚੀ ਦੂਰਦੂਰਦਸ਼ਨ ਤੋਂ ਉਸਦੀ ਇਕ ਟੈਲੀ ਫਿਲਮ ਵੀ ਬਣ ਚੁੱਕੀ ਹੈ । ਹਥਲੇ ਕਹਾਣੀ ਸੰਗ੍ਰਹਿ ਦਾ ਪੰਜਾਬੀ ਅਨੁਵਾਦਕ ਕੇਸਰਾ ਰਾਮ ਕਿਸੇ ਜਾਣ ਪਛਾਂਣ ਦਾ ਮੁਥਾਂਜ ਨਹੀ ਹੈ । ਜ਼ਿਲਾ  ਸਿਰਸਾ (ਹਰਿਆਣਾ ) ਨਾਲ ਸੰਬੰਧ ਰਖਦਾ  ਕੇਸਰਾ ਰਾਮ ਰਚਿਤ ਸਾਹਿਤ ਵਿਚ ਪੰਜ ਕਹਾਣੀ ਸੰਗ੍ਰਹਿ ਇਕ ਨਾਵਲ ਗੁਡੋ ਤੇ ਅਨੁਵਾਦ ਦੀਆਂ  ਦਰਜਨ ਕਿਤਾਬਾਂ ਹਨ । ਕੇਸਰਾ ਰਾਮ ਇਸ ਵੇਲੇ ਦਿੱਲੀ ਪੰਜਾਬੀ ਭਵਨ ਦਾ ਨਿਰਦੇਸ਼ਕ ਹੈ।  ਸਾਹਿਤ ਸਭਾਂ ਦਿੱਲੀ  ਦੇ ਪ੍ਰਸਿਧ ਮੈਗਜ਼ੀਨ ਸਮਕਾਲੀ ਸਾਹਿਤ ਦਾ ਸੰਪਾਦਕ ਹੈ। ਉਹ ਢਾਂਹਾਂ ਪੁਰਸਕਾਰ –2020 ਦਾ  ਕਹਾਣੀ  ਜੇਰੂ ਸਾਹਿਤਕਾਰ ਹੈ । 

ਕਹਾਣੀ ਸੰਗ੍ਰਹਿ ਵਿਚ 11 ਲੰਮੀਆ ਕਹਾਣੀਆਂ ਹਨ । ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਵਿਸ਼ ਕੰਨਿਆ ਸੋਸ਼ਲ ਮੀਡੀਆ ਦੇ ਰੂਪ ਵਿਚ ਹੈ ਜੋ ਲੇਖਕ ਦੀ ਸਿਰਜਨਾ ਵਿਚ ਵਿਘਨਕਾਰੀ ਤਤ ਹੈ । ਲੇਖਕ  ਪੁਰਾਣੇ ਸਮਿਆ ਦੀਆਂ ਵਿਸ਼ ਕੰਨਿਆਵਾਂ ਦੀ ਗੱਲ ਕਰਦਾ ਹੈ ।ਜੋ ਦੁਸ਼ਮਨ ਦਾ ਨਾਸ਼  ਸਰੀਰਕ ਸੰਪਰਕ ਨਾਲ ਕਰਦੀਆਂ ਸਨ । ਕਹਾਣੀ ਦਾ ਪਾਤਰ ਲੇਖਕ ਇਸ ਦੁਬਿਧਾ ਵਿਚ ਹੈ ਕਿ ਉਹ ਸਮਾਰਟ ਫੌਨ ਦੀ ਵਰਤੌਂ ਕਰੇ ਕਿ ਨਾ ਕਰੇ ।  ਕਿਉਂ ਕਿ ਇਸ ਦੀ ਵਰਤੋਂ ਉਸਦੀ ਸਾਹਿਤ ਸਿਰਜਨਾ ਦਾ ਸਮਾਂ ਖਾ ਜਾਂਦੀ ਹੈ ।  ਕਹਾਣੀ ਵਿਚ ਉਹ  ਅਵਨੀ ਨਾਂਅ ਦੀ ਕੁੜੀ ਦੇ ਸੰਪਰਕ ਵਿਚ ਆ ਕੇ ਉਹ ਹੋਰ ਵੀ ਪ੍ਰੇਸ਼ਾਂਨ ਹੁੰਦਾ ਹੈ । ਕਹਾਣੀ ਕਥਾਂ ਰਸ ਭਰਪੂਰ   ਇਸ ਕਹਾਣੀ ਵਾਂਗ ਸੰਗ੍ਰਹਿ  ਦੀਆਂ ਕਹਾਣੀਆ ਦੇ ਪਾਤਰ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹਨ  ਹੈ । ਕਹਾਣੀ  ਪ੍ਰਸ਼ਾਦ ਦਾ ਪਾਤਰ ਸ਼ਰਾਬ ਬਹੁਤ  ਪੀਂਦਾ  ਹੈ ਪਰ ਵਿਆਹ ਪਿਛੋ ਉਹ ਪਤਨੀ ਵਲੋਂ ਘਰ ਪਰਿਵਾਰ ਦੀ ਸੰਭਾਲ ਕਰਨ ਦੀ ਸਮਰਪਿਤ ਭਾਵਨਾ ਦੀ ਕਦਰ ਕਰਦਾ ਹੈ । ਕਹਾਣੀ ਅੰਤ  ਵਿਚ ਉਹ ਸ਼ਰਾਬ ਛਡ ਕੇ ਵੀ  ਪ੍ਰਸਾਦ ਦੇ ਤੌਰ ਤੇ ਦਾਰੂ  ਵਲ ਉਲਰਦਾ ਹੈ । ਤੀਰਥ ਯਾਤਰਾ ਦੀ ਬਜ਼ੁਰਗ ਔਰਤ ਨੂੰਹਾਂ ਪੁਤਰਾਂ ਤੋਂ ਦੁਖੀ ਹੋ ਕੇ ਤੀਰਥ ਯਾਤਰਾ ਜਾਂਦੀ ਹੈ ਪਰ ਜਾ ਕੇ ਵੀ ਘਰ ਯਾਦ ਅਉਂਦਾ ਹੈ। ਖਤ ਲਿਖਦੀ ਹੈ । ਨੂੰਹ ਨੂੰ ਉਸਦੇ ਕਮਰੇ ਵਿਚੋਂ  ਕਿਤਾਬਾਂ ਮਿਲਦੀਆ ਹਨ ।। ਕਹਾਣੀਆਂ ਨਚੋ  ਜੀ ਆਰ ਯਾਂਰ ,ਮਲਕੀਅਤ ਕਾਲੇ ਪਾਣੀ ਦੀ ਝੀਲ .ਫਰੀਡਮ ਫਾਈਟਰ ਦੰਦ ਕਥਾਂ ਕਿਰਦਾਰ ਦਿਲਚਸਪ ਰਚਨਾਵਾਂ ਹਨ । ਅਨੁਵਾਦ ਮਿਆਰੀ, ਮੁਹਾਵਰੇਦਾਰ ਤੇ ਟਕਸਾਲੀ ਭਾਸ਼ਾਂ ਵਿੱਚ  ਹੈ ।