ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਪਰਨਦੀਪ ਕੈਂਥ ਦਾ ਕਾਵਿ-ਸੰਗ੍ਰਹਿ "ਕਲਮ ਦਾ ਨੇਤਰ" ( ਪੁਸਤਕ ਸਮੀਖਿਆ) (ਪੁਸਤਕ ਪੜਚੋਲ )

    ਅਨੁਰਾਧਾ ਸਿਨਹਾ (ਡਾ.)   

    Email: anuradhasinha320@gmail.com
    Address:
    India
    ਅਨੁਰਾਧਾ ਸਿਨਹਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy amoxicillin for dogs uk

    buy amoxicillin uk read buy amoxicillin

    where can i buy naltrexone online

    buy naltrexone canada link buy naltrexone canada
    ਪਰਨਦੀਪ ਕੈਂਥ ਨਵੀਂ ਪਨੀਰੀ ਦੀ ਨਵੀਂ ਤੇ ਸਾਦੀ ਸੋਚ ਵਾਲਾ ਕਵੀ ਹੈ।ਕਵੀ ਦੇ ਜੋ ਅੰਦਰ ਹੈ-ਉਹ ਹੀ ਉਸਦੀ ਕਵਿਤਾ ਦੀ ਦਿਸ਼ਾ ਬਣਦੀ ਵਖਾਈ ਦੇ ਰਹੀ ਹੈ।ਕਲਮ ਦਾ ਨੇਤਰ ਪਰਨਦੀਪ ਕੈਂਥ ਦਾ ਪਲੇਠਾ ਤੇ ਪੁੱਖਤਾ ਕਿਸਮ ਦਾ ਕਾਵਿ-ਸੰਗ੍ਰਿਹ ਹੈ।ਸੰਗ੍ਰਿਹ ਵਿਚਲੀਆਂ ਸਾਰੀਆਂ ਰਚਨਾਵਾਂ ਇਕ ਦੂਜੇ ਤੋਂ ਭਿੰਨ ਹੋ ਕੇ ਵੀ ਆਪਸ ਵਿਚ ਨਿੱਘਾ ਰਿਸ਼ਤਾ ਕਾਇਮ ਰੱਖਦੀਆਂ ਪ੍ਰਤੀਤ ਹੋ ਰਹੀਆਂ ਹਨ।ਕਵੀ ਨੇ ਕਿਸੇ ਕਿਸਮ ਦੀ ਜੋੜ-ਤੋੜ ਨਹੀਂ ਕੀਤੀ ਤੇ ਨਾ ਹੀ ਸ਼ਬਤ-ਘੜਤ ਨੂੰ ਪ੍ਰਕਾਸ਼ਿਤ ਕੀਤਾ ਹੈ।ਸਗੋਂ ਹਰ ਨਜ਼ਮ ਇਕ ਦੌਰ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ।


     ਕਿਤਾਬ ਵਿਚਲੀਆਂ ਸਾਰੀਆਂ ਨਜ਼ਮਾਂ ਸੱਚੀਆਂ ਤੇ ਸੁੱਚੀਆਂ ਹਨ। ਕਿਤੇ ਕਵੀ ਬਿਰਧ ਰੂਹਾਂ ਦੀ ਗੱਲ ਕਰਦਾ ਹੈ।ਤੇ ਕਿਤੇ ਸੰਤਾਪੇ ਅਹਿਸਾਸਾਂ ਦੀ ਕੁਰਲਾਹਟ ਦੀ ਆਵਾਜ਼ ਰੂਪਮਾਨ ਕਰਦਾ ਹੈ-

    "ਤੂੰ

    ਤੁਰ ਗਿਆ ਤੇ

    ਪਿੱਛੇ ਰਹਿ ਗਿਆ

    ਸਿਰਨਾਵਾਂ-

    ਜੋ ਤਾੜਦਾ ਹੈ

    ਸਾਨੂੰ ਬਣ

    ਸੰਚਾਲਕੀ ਸ਼ੀਸ਼ਾ"

    ਕਵੀ ਕਿਸੇ ਆਪਣੇ ਦੇ ਤੁਰ ਜਾਣ ਦਾ ਦੁੱਖ ਪ੍ਰਗਟ ਕਰ ਰਿਹਾ ਹੈ।ਉਸ ਦੀ ਜਾਚੇ ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ-ਪਰ ਕਿਸੇ ਆਪਣੇ ਦਾ ਫੌਤ ਹੋ ਜਾਣਾ ਰੂਹ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ।

    "ਨਾ

    ਗੱਲ ਕਰ ਤੂੰ

    ਬਦਲੇ ਦੀ-

    ਵਕਤ ਬਦਲੇਗਾ

    ਤੂੰ ਵੀ ਬਦਲ

    ਜਾਂਏਂਗਾ"

    ਨਜ਼ਮਕਾਰ ਸੱਚ ਨੂੰ ਕਬੂਲਣ ਤੋਂ ਨਹੀਂ ਡਰਦਾ।ਤੇਰ ਮੇਰ—ਆਪਣਾ-ਪਰਾਇਆ ਸਭ ਕੁਝ ਇਕ ਛਿਣ ਵਿਚ ਹੱਥੋਂ ਖੁਸ ਜਾਣੇ ਹਨ।ਜ਼ਾਅਤੀ ਜ਼ਿੰਦਗੀ ਵਿਚ ਵੀ ਕਵੀ ਗੁਰਬਾਣੀ ਦਾ ਹਵਾਲਾ ਦਿੰਦੇ ਹੋਇਆਂ ਆਖਦਾ ਹੈ-"ਸਾਡੇ ਤਿੰਨ ਹਾਥ ਤੇਰੀ ਸੀਵਾ॥"

    "ਬਿੰਦੀ

    ਬਿੰਦੀ

    ਨਹੀਂ ਕੇਵਲ-

    ਬਿੰਦੀ

    ਹੈ

    ਭਗਵਾਨ!

    ਬਲਵਾਨ!

    ਕਦਰਦਾਨ!"


    ਕਵੀ ਨੇ ਬੜੀ ਹੀ ਨੇੜੇ ਤੇ ਡੂੰਘਾਈ ਤੀਕ ਆਪਣੇ ਆਪ ਨੂੰ ਲੈ ਜਾਕੇ ਬਿੰਦੀ ਦੇ ਮਾਧਿਅਮ ਰਾਹੀਂ ਕੁੱਲ ਬ੍ਰਹਿਮੰਡਕ ਚੇਤਨਾ ਦੀ ਗੱਲ ਕੀਤੀ ਹੈ।ਜਿਸਨੂੰ ਕਿ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ।ਕੁਲ ਮਿਲਾਕੇ ਕਵੀ-ਕਿਤਾਬ ਤੇ ਕਵਿਤਾ ਸੱਚ ਦੇ ਧਾਰਨੀ ਹੋ ਨਿੱਬੜੇ ਹਨ।ਜਿਸ ਦੀ ਸਾਦਿਕ ਨਜ਼ਰ ਦੇ ਸਦਕਾ ਸਾਨੂੰ ਸਾਰਿਆਂ ਨੂੰ ਪਾਕਿ ਪਵਿੱਤਰ ਸਰੋਵਰ ਦੇ ਪਾਣੀ ਦੀ ਚਮਕ ਵਿਚ ਸ਼ਾਲਾ ਦੇ ਦਰਸ਼ਨ ਹੋ ਰਹੇ ਹਨ।ਏਸ ਨਜ਼ਾਰੇ ਨੇ ਆਪਾਂ ਸਾਰਿਆਂ ਨੂੰ ਸਵੇਰ ਜਿਹਾ ਤਰੋ-ਤਾਜ਼ਾ ਕਰ ਦਿਤਾ ਹੈ।ਅਖੀਰ ਵਿਚ ਮੈਂ ਇਹੋ ਕਹਾਂਗੀ ਕਿ ਪਰਨਦੀਪ ਕੈਂਥ ਤੇ ਉਸਦੀ ਕਿਤਾਬ ਕਲਮ ਦਾ ਨੇਤਰ ਨੂੰ ਅੱਲਾ ਰਹਿੰਦੀ ਦੁਨੀਆ ਤੀਕ ਅਮਰ ਰੱਖੇ।