ਮੇਰੇ ਮਿੱਤਰਾ ਮੇਰੇ ਯਾਰਾ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੇ ਮਿੱਤਰਾ ਮੇਰੇ ਯਾਰਾ

ਹੁਣ ਤਾਂ ਕਿੰਨੇ ਚਿਰ ਤੋਂ ਆੜੀ

ਤੇਰਾ ਕਦੇ ਵੀ ਖਤ ਨਹੀਂ ਆਇਆ।

ਕਦੇ ਤੂੰ ਪਿੰਡ ਦਾ ਹਾਲ ਨਹੀਂ ਦੱਸਿਆ

ਖੁੰਢ ਚਰਚਾ ਦੀ ਗੱਲ ਨਾ ਕੀਤੀ

ਰਾਜਨੀਤੀ ਵੀ ਗੰਧਲੀ ਹੋ ਗਈ

ਸਭ ਨੂੰ ਦਿਸਦੀ ਹੁਣ ਹੈ ਮਾਇਆ।

ਮੇਰੇ ਮਿੱਤਰਾ==

ਤੀਆਂ ਵਾਲੇ ਛੱਪੜ ਦੀ ਥਾਂ

ਸੁਣਿਐਂ ਹੁਣ ਦੁਮੰਜਲੀ  ਕੋਠੀ

ਪੇਕੀਂ ਆਈਆਂ ਧੀਆਂ ਭੈਣਾ

ਨਾ ਗਿੱਧਾ ਨਾ ਗੀਤ ਕੋਈ ਗਾਇਆ।

ਮੇਰੇ ਮਿੱਤਰਾ

ਤੇਰੇ ਤਾਏ ਸ਼ਰਾਬੀ ਕੋਲੋਂ

ਘਰ ਦੀ ਕੱਢੀ ਪੀ ਕੇ ਸੀ ਜਦ

ਪਿੰਡ ਦੇ ਵਿੱਚ ਸੀ ਕਤਲ ਹੋ ਗਿਆ

ਸੁਣਿਐਂ ਅਜੇ ਵੀ ਜੇਲ੍ਹ ਭੁਗਤਦਾ

ਵਰ੍ਹਿਆਂ ਤੋਂ Àਹ ਘਰ ਨਹੀਂ ਆਇਆ।

ਮੇਰੇ ਮਿੱਤਰਾ

ਮੁੰਡੇ ਖੁੰਡੇ ਵਿਗੜ ਗਏ ਨੇ

ਨਸ਼ਿਆਂ ਦੇ ਦਰਿਆ ਵਿਚ ਵਹਿ ਗਏ

ਖੇਤੀ ਕੰਮਾਂ ਕਾਰਾਂ ਦੇ ਵਿਚ

ਭਈਆਂ ਨੇ ਹੈ ਗਲਬਾ ਪਾਇਆ।

ਮੇਰੇ ਮਿੱਤਰਾ

ਧੀਆਂ ਭੈਣਾਂ ਨਹੀ ਸੁਰੱਖਿਅਤ

ਪਿੰਡ ਵਿਚ ਲੋਕ ਲਾਜ ਨਾ ਕੋਈ

ਦਿਨ ਦਿਹਾੜੇ ਗੁੰਡਾਗਰਦੀ

ਕਿੰਨਾ ਮਾੜਾ ਵੇਲਾ ਆਇਆ।

ਮੇਰੇ ਮਿੱਤਰਾ

ਹੁਣ ਤਾਂ ਸੁਣਿਐਂ ਥਾਂ  ਥਾਂ ਯਾਰਾ

ਚੋਰ ਉਚੱਕੇ ਗੁੰਡੀ ਰੰਨ ਪ੍ਰਧਾਨ ਬਣੀ ਹੈ

ਵਿਕਾਸ ਨਾਂ ਦੀ ਚੀਜ਼ ਨਾ ਕੋਈ

ਵਿਨਾਸ਼ ਨੇ ਹਰ ਥਾਂ ਡੇਰਾ ਲਾਇਆ।

ਮੇਰੇ ਮਿੱਤਰਾ

ਚੌਰਾਸੀ ਦੇ ਦੰਗਿਆਂ ਵੇਲੇ

ਗੁੰਮ ਗਏ ਮਾਸੂਮ ਸੀ ਕਿੰਨੇ

ਅਣਪਛਾਤੀਆਂ ਲਾਸ਼ਾਂ ਬਣ ਗਏ

ਕਿੰਨੇ ਸਾਲ ਬੀਤ ਗਏ ਯਾਰਾ

ਉਹਨਾਂ ਦਾ ਕੋਈ ਪਤਾ ਨਹੀਂ ਆਇਆ।

ਮੇਰੇ ਮਿੱਤਰਾ

ਤਾਹੀਂਉਂ ਮਿੱਤਰਾ ਵਿਚ ਵਿਦੇਸ਼ਾਂ ਮੈਂ ਰੁਲਦਾ ਹਾਂ

ਬੜਾ ਹੇਰਵਾ ਪਿੰਡ ਦੀ ਜੂਹ ਦਾ

ਪਿੰਡ ਦੀਆਂ ਗਲੀਆਂ ਯਾਦ ਅਉਂਦੀਆਂ

ਕਿੰਨਾ ਮੈਂ ਨਿਰਮੋਹ ਹੋ ਗਿਆ

ਖੋਲਾ ਬਣਿਆ ਘਰ ਜੋ ਮੇਰਾ

ਦੇਖਣ ਲਈ ਨਾ ਫੇਰਾ ਪਾਇਆ।

ਮੇਰੇ ਮਿੱਤਰਾ ਮੇਰੇ ਯਾਰਾ