ਗ਼ਜ਼ਲ (ਕਵਿਤਾ)

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੀ ਤੂੰ ਘਰ ਘਰ ਕਰਦਾ ਰਹਿੰਨੈ |
ਫੜ -ਫੜ ,ਮਰ -ਮਰ ਕਰਦਾ ਰਹਿੰਨੈ |

ਰਹਿਨਾ ਏ ਧਰਤੀ ‘ਤੇ ਐਪਰ ,
ਅੰਬਰ -ਅੰਬਰ ਕਰਦਾ ਰਹਿੰਨੈ |

ਸੁਰਤੀ ਕਿਧਰੇ ਹੋਰ ਖਿਆਲੀਂ ,
ਹਾਜ਼ਰ- ਹਾਜ਼ਰ ਕਰਦਾ ਰਹਿੰਨੈ |

“ਕੀ ਨਈਂ ਹੋ ਸਕਦਾ ਵੀ ਕਹਿੰਦੈ,
ਨਾਲੇ ਪਰ -ਪਰ ਕਰਦਾ ਰਹਿੰਨੈ |

ਹੋਂਦ ਹੈ ਤੇਰੀ ਬੂੰਦ ਨਿਆਈਂ ,
ਸਾਗਰ -ਸਾਗਰ ਕਰਦਾ ਰਹਿੰਨੈ |

ਮੱਦੇ ਦੀ ਗੱਲ ਛੱਡ ਇੱਕ ਪਾਸੇ ,
ਏਧਰ -ਓਧਰ ਕਰਦਾ ਰਹਿੰਨੈ |