ਪੁਸਤਕ "ਚਿੜੀਆਂ ਬੋਲ ਪਈਆਂ" ਹੋਈ ਲੋਕ ਅਰਪਣ (ਖ਼ਬਰਸਾਰ)


ਬਾਘਾਪੁਰਾਣਾ  --  ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਨਵੰਬਰ ਮਹੀਨੇ ਦੇ ਪੰਜਾਬੀ ਮਾਹ ਨੂੰ ਸਮਰਪਿਤ ਸਾਲਾਨਾ ਸਮਾਗਮ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਰਮਨ ਮਿੱਤਲ ਰਿੰਪੀ ਚੇਅਰਮੈਨ ਇੰਪਰੂਵਮੈਟ ਟਰੱਸਟ ਮੋਗਾ, ਸਾਬਕਾ ਵਿਧਾਇਕ ਮਹਿੰਦਰ ਸਿੰਘ ਸਰਾਂ ਕੈਨੇਡਾ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਪੰਜਾਬ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਵਿਸ਼ੇਸ਼ ਮਹਿਮਾਨ ਡਾ ਗੁਰਚਰਨ ਕੌਰ ਕੋਚਰ, ਕਹਾਣੀਕਾਰ ਜਤਿੰਦਰ ਹਾਂਸ, ਡਾ ਅਰਵਿੰਦਰ ਕੌਰ ਕਾਕੜਾ, ਗੁਰਮੀਤ ਕੜਿਆਲਵੀ, ਡਾ ਸੁਰਜੀਤ ਬਰਾੜ,ਕਮਲ ਦੁਸਾਂਝ ਸਪੋਕਸਮੈਨ, ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਮੇਜਰ ਸਿੰਘ ਹਰੀਏਵਾਲਾ ਅਤੇ ਅਰਸ਼ਦੀਪ ਸ਼ਰਮਾਂ ਲੰਗੇਆਣਾ ਵੱਲੋਂ ਤਰੰਨੁਮ ਵਿੱਚ ਪੇਸ਼ ਕੀਤੇ ਗਏ ਸਵਾਗਤੀ ਗੀਤਾਂ ਨਾਲ ਹੋਈ। ਉਪਰੰਤ ਸਮਾਗਮ ਦਾ ਰਸਮੀ ਉਦਘਾਟਨ ਚੇਅਰਮੈਨ ਰਮਨ ਮਿੱਤਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਉਨ੍ਹਾਂ ਸਭਾ ਦੀ ਆਰਥਿਕ ਸਹਾਇਤਾ ਵਾਸਤੇ 11 ਹਜ਼ਾਰ ਦੀ ਰਾਸੀ਼ ਪ੍ਰਬੰਧਕਾਂ ਨੂੰ ਭੇਂਟ ਕੀਤੀ।


ਸਭਾ ਦੇ ਸਕੱਤਰ ਸਾਗਰ ਸਫ਼ਰੀ ਅਤੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ। ਸਭਾ ਦੇ ਸੀਨੀਅਰ ਮੈਂਬਰ ਜਸਵੰਤ ਜੱਸੀ ਅਤੇ ਐਸ ਇੰਦਰ ਰਾਜੇਆਣਾ ਨੇ ਸਭਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਹੁਣ ਤੱਕ ਕਰਵਾਏ ਗਏ ਸਾਹਿਤਕ ਸਮਾਗਮਾਂ ਵਿੱਚ ਪਹੁੰਚੀਆਂ ਹੋਈਆਂ ਸਾਹਿਤ ਜਗਤ ਦੀਆਂ ਮਹਾਨ ਹਸਤੀਆਂ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ 10ਵੀਂ ਬਾਲ ਕਹਾਣੀਆਂ ਦੀ ਪੁਸਤਕ ਚਿੜੀਆਂ ਬੋਲ ਪਈਆਂ ਨੂੰ ਲੋਕ ਅਰਪਣ ਕਰਨ ਦੀ ਰਸਮ ਕੈਨੇਡੀਅਨ ਵਿਧਾਇਕ ਮਹਿੰਦਰ ਸਿੰਘ ਸਰਾਂ, ਚੇਅਰਮੈਨ ਰਮਨ ਮਿੱਤਲ, ਸੁਸ਼ੀਲ ਦੁਸਾਂਝ ਅਤੇ ਬਾਕੀ ਉਕਤ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਨਿਭਾਈ ਗਈ। ਇਸਦੇ ਨਾਲ ਹੀ ਜੋਗਿੰਦਰ ਕੌਰ ਅਗਨੀਹੋਤਰੀ ਵੱਲੋਂ ਲੋਕ ਅਰਪਣ ਹੋਈ ਬਾਲ ਪੁਸਤਕ ਅਤੇ ਪੰਜਾਬੀ ਸੱਭਿਆਚਾਰ ਵਿਰਸੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਪਰੰਤ ਕਹਾਣੀਕਾਰ ਜਤਿੰਦਰ ਹਾਂਸ ਅਤੇ ਡਾ ਅਰਵਿੰਦਰ ਕੌਰ ਕਾਕੜਾ ਵੱਲੋਂ ਪੰਜਾਬੀ ਵਿੱਚ ਰਚੀਆਂ ਜਾ ਰਹੀਆਂ ਕਹਾਣੀਆਂ ਦੀ ਸਿਰਜਣਾ, ਕਹਾਣੀ ਕਲਾ ਅਤੇ ਕਹਾਣੀ ਵਿਸੇ਼ੇ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਸੁਸ਼ੀਲ ਦੁਸਾਂਝ,ਡਾ ਗੁਰਚਰਨ ਕੌਰ ਕੋਚਰ, ਡਾ ਸੁਰਜੀਤ ਬਰਾੜ ਵੱਲੋਂ ਪੰਜਾਬੀ ਸਾਹਿਤ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਦੋਂ ਕਿ ਕਹਾਣੀਕਾਰ ਗੁਰਮੀਤ ਕੜਿਆਲਵੀ ਵੱਲੋਂ ਸਮਾਜ ਅੰਦਰ ਰਚੇ ਜਾ ਰਹੇ ਵਿਅੰਗ ਵਿਧਾ ਅਤੇ ਬਾਲ ਸਾਹਿਤ ਬਾਰੇ ਚਾਨਣਾ ਪਾਇਆ ਗਿਆ। ਹਾਜ਼ਰ ਸਰੋਤਿਆਂ ਵੱਲੋਂ ਉਠਾਏ ਗਏ ਨੁਕਤਿਆਂ ਤੇ ਕਹਾਣੀਕਾਰ ਜਤਿੰਦਰ ਹਾਂਸ ਵੱਲੋਂ ਸਾਰਥਿਕ ਢੰਗ ਨਾਲ ਜਵਾਬ ਦਿੱਤੇ ਗਏ। ਉਪਰੰਤ ਹੋਏ ਕਵੀ ਦਰਬਾਰ ਵਿਚ ਜਸਵੀਰ ਸ਼ਰਮਾਂ ਦੱਦਾਹੂਰ, ਈਸ਼ਰ ਸਿੰਘ ਲੰਭਵਾਲੀ, ਸਤੀਸ਼ ਧਵਨ ਭਲੂਰ, ਪ੍ਰਗਟ ਸਿੰਘ ਜੰਬਰ,ਮੰਗਲ ਮੀਤ ਪੱਤੋ,ਲਾਭ ਸਿੰਘ ਡੋਡ, ਹਰਵਿੰਦਰ ਰੋਡੇ, ਅਮਰਜੀਤ ਬਰਾੜ ਗੋਲੇਵਾਲਾ, ਨਛੱਤਰ ਪ੍ਰੇਮੀ,ਤਾਰ ਬਰਾੜ, ਬਿੱਕਰ ਸਿੰਘ ਵਿਯੋਗੀ, ਗੁਰਤੇਜ ਪੱਖੀ,ਪ੍ਰੀਤ ਜੱਗੀ, ਚਰਨਜੀਤ ਗਿੱਲ ਸਮਾਲਸਰ, ਜਸਵਿੰਦਰ ਧਰਮਕੋਟ, ਜਸਬੀਰ ਸਿੰਘ ਕਲਸੀ, ਸ਼ਮਸ਼ੇਰ ਸਿੰਘ ਮੱਲ੍ਹੀ, ਮਿੰਟੂ ਖੁਰਮੀ, ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ, ਜਸਵਿੰਦਰ ਜਲੰਧਰੀ, ਗੁਰਪ੍ਰੀਤ ਸਿੰਘ ਧਰਮਕੋਟ,ਧਾਮੀ ਗਿੱਲ,ਸੋਨੀ ਮੋਗਾ,ਮਾਹੀ ਮਰਜਾਣਾ, ਸੁਖਦੇਵ ਲੱਧੜ, ਤਰਸੇਮ ਗੋਪੀਕਾ,ਸਰਵਨ ਸਿੰਘ ਪਤੰਗ, ਰਾਜਿੰਦਰ ਕੰਬੋਜ, ਪ੍ਰੀਤਮ ਲਹਿਰੀ ਪੱਤੋ, ਤਰਸੇਮ ਖਾ਼ਾਨ ,ਵਤਨਵੀਰ ਜ਼ਖ਼ਮੀ,ਧਰਮ ਪ੍ਰਵਾਨਾ, ਪ੍ਰੀਤ ਨਿਵਾਣ, ਬਲਵਿੰਦਰ ਸਿੰਘ ਕੈਂਥ, ਸੁਖਚੈਨ ਰਾਜਿਆਣਾ, ਜਸਵੰਤ ਗਿੱਲ ਸਮਾਲਸਰ,ਸਤਨਾਮ ਸਿੰਘ, ਵਰਿੰਦਰ ਸਿੰਘ,ਹਰਨੇਕ ਸਿੰਘ ਨੇਕ, ਅਮਰਜੀਤ ਸਿੰਘ ਰਣੀਆਂ, ਹਰਚਰਨ ਸਿੰਘ ਰਾਜੇਆਣਾ, ਯਸ਼ ਚੱਟਾਨੀ, ਕੰਵਲਜੀਤ ਭੋਲਾ ਲੰਡੇ, ਸੁਰਜੀਤ ਸਿੰਘ ਕਾਲੇਕੇ, ਜਗਦੀਸ਼ ਪ੍ਰੀਤਮ, ਕਾਮਰੇਡ ਜੋਗਿੰਦਰ ਸਿੰਘ ਨਾਹਰ ਵੱਲੋਂ ਰਚਨਾਵਾਂ ਪੜ੍ਹੀਆਂ ਗਈਆਂ। ਸਮਾਗਮ ਦੇ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਉਕਤ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਕਵੀਆਂ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਅਮਰਜੀਤ ਸਿੰਘ ਬਰਾੜ ਗੋਲੇਵਾਲਾ ਪ੍ਰਕਾਸ਼ਨ ਪੰਜ ਆਬ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।