ਜਿਸ ਤਨ ਲਗੀਆਂ
(ਪੁਸਤਕ ਪੜਚੋਲ )
ਪੁਸਤਕ ------ਜਿਸ ਤਨ ਲਗੀਆਂ
ਲੇਖਕ ------ਇੰਜੀ ਵਰਿੰਦਰ ਟਲੇਵਾਲੀਆ
ਪ੍ਰਕਾਸ਼ਕ ---- ਗੋਰਕੀ ਪ੍ਰਕਾਸ਼ਨ ਲੁਧਿਆਣਾ
ਪੰਨੇ -------160 ਮੁਲ ----200 ਰੁਪਏ
ਵਰਿੰਦਰ ਟਲੇਵਾਲੀਆ ਬਿਜਲੀ ਵਿਭਾਂਗ ਦਾ ਸੇਵਾ ਮੁਕਤ ਕਰਮਚਾਰੀ ਹੈ । ਉਸਦੀ ਇਕ ਕਿਤਾਬ ਛਪ ਚੁਕੀ ਹੈ। ਇਹ ਦੂਸਰੀ ਕਿਤਾਬ ਵਾਰਤਕ ਤੇ ਕਵਿਤਾ ਦਾ ਸੁਮੇਲ ਹੈ । ਕਿਤਾਬ ਦੇ ਤਿੰਨ ਭਾਂਗ ਹਨ । ਪਹਿਲੇ ਕਹਾਣੀ ? ਭਾਂਗ ਵਿਚ ਵਾਰਤਕ ਲੇਖਾਂ ਦੇ ਰੂਪ ਵਿਚ ਕਥਾ ਰਸ ਦੀ ਛੌਹ ਵਾਲੀਆ 43 ਰਚਨਾਵਾਂ ਹਨ । ਦੂਸਰਾ ਭਾਂਗ 29 ਕਵਿਤਾਵਾਂ ਦਾ ਹੈ । ਤੇ ਤੀਸਰੇ ਭਾਂਗ ਵਿਚ ਲੇਖਕ ਨੇ ਆਪਣੇ ਸਾਥੀਆ ਤੇ ਸ਼ੁਭਚਿੰਤਕਾਂ ਦੇ ਪ੍ਰਸੰਸਾ ਮਈ ਸ਼ਬਦ ਲਿਖੇ ਹਨ । ਵਾਰਤਕ ਦਾ ਮਿਆਰ ਪਹਿਲੀ ਕਿਤਾਬ ਵਾਲਾ ਹੈ । । ਲੇਖਾਂ ਵਿਚ ਲੇਖਕ ਦੇ ਨਿਜੀ ਤਜ਼ਰਬੇ ਹਨ । ਇਂਨ੍ਹਾਂ ਵਿਚ ਲੇਖਕ ਦੀ ਨੌਕਰੀ ,ਬਚਪਨ, ਪੰਜਾਬ ਦਾ ਵਿਰਸਾ ,ਪੰਜਾਬ ਦੇ ਕਾਲੇ ਦਿਨ ,ਵਿਦੇਸ਼ੀ ਜ਼ਿੰਦਗੀ ਦਾ ਬਨਾਵਟੀ ਪਣ ਜ਼ਿੰਦਗੀ ਦੇ ਦੁ¤ਖ ਸੁ¤ਖ , ਪੰਜਾਬੀ ਨਾਲ ਦਿਲੀ ਪਿਆਰ ਦੋਸਤੀਆਂ ਦੀਆ ਯਾਂਦਾ, ਪੁਰਖਿਆ ਦੀ ਸਾਦਗੀ ਤੇ ਕੁਝ ਅਧਿਆਤਮਕ ਰੰਗ ਵਾਲੇ ਲੇਖ ਹਨ । ਲੇਖ ਤੇ ਸਿਰਲੇਖ ਸੰਖੇਪ ਤੇ ਸਪਸ਼ਟ ਹਨ । ਪ੍ਰਸ਼ਨ ਉਤਰ ਸ਼ੈਲੀ ਵਾਲੀ ਇਕ ਰਚਨਾ (ਰਿਵਾਜ ਅਤੇ ਤਰਕ )ਵਿਚ ਕੁਝ ਪੁਰਾਣੇ ਰਸਮੋ ਰਿਵਾਜਾਂ ਦੇ ਵਿਗਿਆਨਕ ਕਾਰਨ ਦਸਣ ਦਾ ਯਤਨ ਹੈ ।
ਸੰਗ੍ਰਹਿ ਦੇ ਲੇਖ ਪਵਿਤਰ ਰੂਹ ,ਚਿੰਤਾ ,ਕੰਮ ਤੋਂ ਪਹਿਚਾਣ ਮਨ ਦਾ ਬੋਝ ਲੇਖ ਦੇ ਸੁਪਨਿਆ ਦਾ ਸਚ ,ਵਿਤਕਰਾ ,ਸੰਤਾਪ ਪਹਿਲੇ ਸਮੇ ਦੀਆਂ ਬਰਾਤਾਂ, ਮਾਲਵੇ ਦੇ ਲੋਕਾਂ ਦਾ ਗਰਮ ਸੁਭਾਂਅ ਲੇਖਕ ਦੇ ਨਾਮ ਨਾਲ ਪਿੰਡ ਟਲੇਵਾਲੀਆ ਦਾ ਪਿਛੋਕੜ ਬਚਨ ਦੇਣਾ (ਵਾਇਦਾ ਕਰਨਾ )ਨੌਟੰਕੀ ਬਾਜ਼ ਲੋਕਾ ਦਾ ਕਿਰਦਾਰ ਦਿਲਚਸਪ ਰਚਨਾਵਾਂ ਹਨ ।ਕਿਤਾਬ ਦਾ ਟਾਈਟਲ ਰਚਨਾਵਾਂ ਨੂੰ ਪੂਰੀ ਤਰਾ ਕਵਰ ਕਰਦਾ ਨ੍ਹੀ ਲਗਦਾ ।
ਕਵਿਤਾ ਭਾਗ ਵਿਚ ਧੰਨ ਗੁਰੂ ਨਾਨਕ ਦੇਵ ਜੀ ਲਈ ਸ਼ਰਧਾ ਭਾਵਨਾ ,ਗੁਰੂ ਸਾਹਿਬ ਦਾ ਅਲੌਕਿਕ ਜੀਵਨ ,ਹੈ । ਧੀਆ ਬਾਰੇ ਉਸਾਰੂ ਸੋਚ ਹੈ। ਚੰਗੇ ਮਿਤਰਾਂ ਦੇ ਗੁਣਾਂ ਦਾ ਚਿਤਰਣ ਹੈ। ਦੁਨੀਆ ਦੀ ਨਾਸ਼ਮਾਨਤਾ ,ਪੁਰਾਣਾ ਵਿਰਸਾ ਜ਼ਿੰਦਗੀ ਦਾ ਸ¤ਚ ,ਦਇਆ ਭਾਵ ਜਿਹੇ ਨੈਤਿਕ ਗੁਣ ਮਾਂ ਦਾ ਪਿਆਰ ਬਜ਼ੁਰਗੀ ਦਾ ਸਮਾਂ ਪੰਜਾਬ ਦਾ ਰੰਗਲੇ ਪਣ ਦਾ ਸਚ ,ਨਸ਼ਿਆ ਦੀ ਭਰਮਾਰ, ਨਸ਼ਿਆਂ ਵਿਚ ਰੁੜ੍ਹਦੀ ਜਵਾਨੀ ਦਾ ਜ਼ਿਕਰ ਹੈ । ਕਵਿਤਾ ਸਤਿਗੁਰ ਜੀ ਵਿਚ ਲੇਖਕ ਮਨੁ¤ਖਤਾ ਲਈ ਅਰਦਾਸ ਕਰਦਾ ਹੈ । ਸੰਗ੍ਰਹਿ ਦੀ ਕਵਿਤਾ ਕਿਥੇ ਗਿਆ ਸਾਡਾ ਵਿਰਸਾ ਲਮੀ ਕਾਵਿ ਰਚਨਾ ਹੈ । ਸ਼ਾਂਇਰ ਨੇ ਕਾਨੀਆ, ਮਧਾਂਣੀਆ ,ਲਵੇਰੇ , ਹਲ, ਪੰਜਾਲੀ, ਬਾਜੀ ਪਾਉਣੀ ,ਸਸਤੀਆ ਵਸਤਾਂ ਤੇ ਵਿਆਹਾ ਦੇ ਰਸਮੋ ਰਿਵਾਜਾ ਦਾ ਰੰਗ ਭਰਿਆ ਹੈ । ਹੁਣ ਬਹੁਤ ਕੁਝ ਅਲੋਪ ਹੋ ਚੁਕਾ ਹੈ । ਤੀਸ਼ਰੇ ਭਾਗ ਵਿਚ ਲੇਖਕ ਦੀਆ ਕਿਤਾਬਾਂ ਬਾਰੇ ਵਿਦਵਾਨਾਂ ਦੀਆ ਟਿਪਣੀਆ ਹਨ। ਡਾ ਸੰਪੂਰਨ ਸਿੰਘ ਟਲੇਵਾਲੀਆ ਨੇ ਭਾਂਵਪੂਰਤ ਮੁਖ ਬੰਦ ਲਿਖਿਆ ਹੈ। ਕਿਤਾਬ ਦਾ ਸਵਾਗਤ ਹੈ ।