ਸਿਡਨੀ -- ਸਭ ਤੋਂ ਪਹਿਲੇ "ਪੰਜਾਬੀ ਸਾਹਿਤ ਪੀਠ" ਦੀ ਸਥਾਪਨਾ ਕੀਤੀ ਗਈ ਹੈ, ਜੋ ਪੰਜਾਬੀ ਸਾਹਿਤ ਦੇ ਆਧੁਨਿਕ ਅਤੇ ਪਰੰਪਰਾਗਤ ਸੁਮੇਲ ਨੂੰ ਮਜ਼ਬੂਤ ਕਰਨ ਲਈ ਇੱਕ ਵਿਸ਼ਵ ਪੱਧਰੀ ਪਹਿਲ ਹੈ।
ਇਸ ਪੰਜਾਬੀ ਸਾਹਿਤ ਪੀਠ ਦੀ ਸਥਾਪਨਾ ਵਿੱਚ ਪੰਜਾਬੀ ਸਾਹਿਤ ਦੇ ਮਾਹਿਰ, ਸਾਬਕਾ ਚਾਂਸਲਰ, ਵਾਈਸ ਚਾਂਸਲਰ, ਪ੍ਰੋਫੈਸਰ ਅਤੇ ਪ੍ਰਸਿੱਧ ਸਾਹਿਤਕਾਰ ਸ਼ਾਮਲ ਹਨ, ਜਿਨ੍ਹਾਂ ਵਿੱਚ ਡਾ ਜੋਗਿੰਦਰ ਸਿੰਘ ਕੈਰੋਂ, ਡਾ ਸੁਰਜੀਤ ਸਿੰਘ ਪਟਿਆਲਾ, ਡਾ ਜਸਵਿੰਦਰ ਸਿੰਘ, ਡਾ ਗੁਰਨਾਮ ਸਿੰਘ, ਡਾ ਧਨਵੰਤ ਕੌਰ, ਡਾ ਮਨਜੀਤ ਸਿੰਘ, ਪ੍ਰੋ ਕਿਰਪਾਲ ਕਜਾਕ, ਪ੍ਰੋ ਕੁਲਦੀਪ ਸ਼ੈਲੀ, ਪ੍ਰੋ ਹਰਜੀਤ ਕੌਰ, ਪ੍ਰੋ ਅਮਨਪ੍ਰੀਤ ਸਿੰਘ ਅਤੇ ਹੋਰ ਵੀ ਸ਼ਾਮਲ ਹਨ।
ਪੰਜਾਬੀ ਸਾਹਿਤ ਪੀਠ ਦਾ ਮੁੱਖ ਉਦੇਸ਼ ਪੰਜਾਬੀ ਸਾਹਿਤ ਨੂੰ ਸੰਤੁਲਿਤ ਅਤੇ ਸੰਗਤ ਰੂਪ ਵਿੱਚ ਵਿਕਸਿਤ ਕਰਨਾ ਹੈ, ਜਿਸ ਵਿੱਚ ਆਧੁਨਿਕ ਸਮਾਜ ਦੀਆਂ ਲੋੜਾਂ ਅਤੇ ਪੁਰਾਣੀ ਵਿਰਾਸਤ ਦਾ ਸੁਮੇਲ ਵੀ ਹੋਵੇ।
ਇਸ ਦੀ ਸਥਾਪਨਾ ਨਾਲ ਸਾਹਿਤਕਾਰਾਂ ਦੀ ਰਾਇ, ਸਲਾਹ ਅਤੇ ਮਸ਼ਵਰੇ ਨੂੰ ਮਹੱਤਵ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਸਿਫ਼ਾਰਸ਼ ਤੋਂ ਬਿਨਾਂ ਦਿੱਤੇ ਗਏ ਮਾਣ-ਸਨਮਾਨਾਂ ਨੂੰ ਝੂਠੇ ਅਤੇ ਨਕਲੀ ਮੰਨਿਆ ਜਾਵੇਗਾ।
ਪੰਜਾਬੀ ਸਾਹਿਤ ਪੀਠ ਦੀ ਸਥਾਪਨਾ ਨਾਲ ਇੱਕ ਨਵੀਂ ਪੈੜ ਪੈਂਦੀ ਹੈ, ਜਿਸ ਵਿੱਚ ਸਾਹਿਤਕਾਰਾਂ ਦੀ ਸਾਰਥਕ ਭਾਗੀਦਾਰੀ ਨੂੰ ਮਹੱਤਵ ਦਿੱਤਾ ਗਿਆ ਹੈ। ਇਸ ਚਿੰਤਕ ਪੀਠ ਵਿੱਚ ਸ਼ਾਮਿਲ ਮਾਹਿਰਾਂ ਦੀ ਸਹਾਇਤਾ ਨਾਲ ਪੰਜਾਬੀ ਸਾਹਿਤ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਖੋਜਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹਿਤਕ ਵਿਰਾਸਤ ਚ ਵਸਾਉਣਾ ਸੰਭਵ ਹੋਵੇਗਾ। ਇਸ ਪਹਿਲ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਦੁਨੀਆਂ ਦੀਆਂ ਅਖਬਾਰਾਂ ਵਿੱਚ ਇਸ ਨੂੰ ਪਹਿਲੇ ਪੇਜ ਤੇ ਛਾਪਿਆ ਜਾਣਾ ਚਾਹੀਦਾ ਹੈ।
ਪੰਜਾਬੀ ਸਾਹਿਤ ਪੀਠ ਦੇ ਮੈਂਬਰ
ਪ੍ਰੋ ਸਰਦਾਰਾ ਸਿੰਘ ਜੌਹਲ ਸਾਬਕਾ ਚਾਂਸਲਰ, ਪ੍ਰੋ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ, ਡਾਕਟਰ ਜੋਗਿੰਦਰ ਸਿੰਘ ਕੈਰੋਂ ,ਪ੍ਰੋ ਗੁਰਮੀਤ ਸਿੰਘ ਸਾਬਕਾ ਪ੍ਰੋਫੈਸਰ , ਡਾ ਸੁਰਜੀਤ ਸਿੰਘ ਪਟਿਆਲਾ ਯੂਨੀਵਰਸਿਟੀ, ਪ੍ਰੋ ਭੁਪਿੰਦਰ ਖੈਰਾ, ਡਾ ਜਸਵਿੰਦਰ ਸਿੰਘ ਪਟਿਆਲਾ ਯੂਨੀਵਰਸਿਟੀ, ਡਾ ਗੁਰਨਾਮ ਸਿੰਘ ਪਟਿਆਲਾ ਯੂਨੀਵਰਸਿਟੀ , ਡਾ ਧਨਵੰਤ ਕੌਰ ਪਟਿਆਲਾ ਯੂਨੀਵਰਸਿਟੀ , ਪ੍ਰੋ ਕਿਰਪਾਲ ਕਜਾਕ , ਡਾ ਮਨਜੀਤ ਸਿੰਘ ਦਿੱਲੀ ਯੂਨੀਵਰਸਿਟੀ, ਪ੍ਰੋ ਕੁਲਦੀਪ ਸ਼ੈਲੀ ਦਿੱਲੀ ਯੂਨੀਵਰਸਿਟੀ, ਪ੍ਰੋ ਹਰਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ ਵਰਿੰਦਰ ਵਾਲੀਆ ਅਤੇ ਪ੍ਰੋ ਅਮਨਪ੍ਰੀਤ ਸਿੰਘ ਸਿੰਘ ਹੋਣਗੇ।
ਇਸ ਪੀਠ ਨਾਲ ਪੰਜਾਬੀ ਸਾਹਿਤ ਦੀ ਮਾਣਤਾ ਅਤੇ ਗੁਣਵੱਤਾ ਨੂੰ ਉੱਚਾ ਸਥਾਨ ਮਿਲੇਗਾ, ਅਤੇ ਸਾਹਿਤਕਾਰਾਂ ਦੀ ਸਹੀ ਸਲਾਹ ਅਤੇ ਮਸ਼ਵਰੇ ਨਾਲ ਸਾਹਿਤ ਦੇ ਨਵੇਂ ਮਾਣ-ਸਨਮਾਨ ਦਿੱਤੇ ਜਾਣਗੇ। ਇਹਨਾਂ ਸਾਹਿਤਕਾਰਾਂ ਦੀ ਰਾਇ ਸਲਾਹ ਮਸ਼ਵਰੇ ਤੋਂ ਬਿਨਾਂ ਦਿੱਤੇ ਗਏ ਸਾਰੇ ਮਾਣ ਸਨਮਾਨ ਲੋਕਾਂ ਅਤੇ ਸਾਹਿਤਕਾਰਾਂ ਵੱਲੋਂ ਸਿਫ਼ਾਰਸ਼ੀ ਝੂਠੇ ਤੇ ਨਕਲੀ ਮੰਨੇ ਜਾਣਗੇ।