ਰੁਬਾਈ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1
ਰੁੱਸਿਆ ਹੋਇਆ ਕਿਸੇ ਦਾ ਹਾਸਾ ।
ਆਣ ਕੇ ਦੇਵੇ ਕੋਈ ਦਿਲਾਸਾ ।
ਕਈ ਕਹਿੰਦੇ ਰੱਬ ਦੇਖੀ ਜਾਂਦਾ ,
ਜਗ ਤੇ ਚੱਲਦਾ ਇਹ ਖੇਲ੍ਹ ਤਮਾਸ਼ਾ ।
        

2      
            ਮਨਾ ਸਾਡੇ ਕੋਲੋਂ ਬਹਿ ਨਹੀਂ ਹੋਣਾ ।
             ਸਮਾਂ ਵਿਛੋੜੇ ਵਾਲਾ ਸਹਿ ਨਹੀਂ ਹੋਣਾ ।
             ਖਿੜਦੇ ਹੱਸਦੇ ਫੁੱਲਾਂ ਵਾਂਗੂੰ ਮਿਤਰਾ,
             ਸਦਾ ਲਈ ਕਿਸੇ ਤੋਂ ਰਹਿ ਨਹੀਂ ਹੋਣਾ ।