ਨਿਊਦਾਂ ਵਿਆਹਾਂ ਤੇ ਨਹੀ ਬਿਮਾਰੀ ਸਮੇ ਦੇਣਾ ਸਮੇ ਦੀ ਲੋੜ (ਲੇਖ )

ਇਕਬਾਲ ਬਰਾੜ   

Email: iqubalbrar@gmail.com
Address:
India
ਇਕਬਾਲ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿਛਲੇ ਕਈ ਦੁਹਾਕਿਆਂ ਤੋ ਂਚਲੀ ਆ ਰਹੀ ਪਰੰਪਰਾਂ ਮੁਤਾਬਕ ਅਲੱਗ ਅਲੱਗ ਤਰ੍ਹਾਂ ਦੇ ਰੀਤੀ ਰਿਵਾਜਾਂ ਮੁਤਾਬਕ ਹਰ ਪਰਿਵਾਰ ਆਪਣੇ ਆਪਣੇ ਸਭਿੱਆਚਾਰ ਨੂੰ ਮੁੱਖ ਰੱਖਦਿਆਂ ਹੋਇਆ, ਕਿਸੇ ਵੀ ਖੁਸ਼ੀ ਜਿਵੇ ਜਨਮ੍ਦਿਨ, ਵਿਆਹ੍ਸ਼ਾਦੀਆਂ ਆਦਿ ਦੇ ਮੌਕਿਆਂ ਤੇ ਰਿਸਤੇਦਾਰਾਂ, ਦੋਸਤ੍ਮਿਤੱਰਾਂ ਵੱਲੋ ਪਰਿਵਾਰ ਨੂੰ ਨਿਊਦਾ (ਭਾਵ ਆਰਥਿਕ ਮਦੱਦ) ਪਾਇਆ ਜਾਂਦਾ ਸੀ ਅਤੇ ਇਸ ਤੋ ਇਲਾਵਾ ਸ਼ਗਨ ਦੇ ਰੂਪ ਵਿੱਚ ਵਿਆਹ ਵਾਲੇ ਮੁੰਡੇ੍ਕੁੜੀ ਜਾਂ ਜਨਮ ਦਿਨ ਵਾਲੇ ਬੱਚੇ ਨੂੰ ਉਸ ਦੀ ਝੋਲੀ ਵਿੱਚ ਅਲੱਗ ਤੋ ਂਪੈਸੇ ਪਾਏ ਜਾਂਦੇ ਸਨ । ਪਰ ਜਿਵੇ ਜਿਵੇ ਸਮਾਂ ਬਦਲਦਾ ਗਿਆ, ਸਾਡੇ ਦੇਸ਼ ਨੇ ਤਰੱਕੀ ਕੀਤੀ ਜਾਂ ਸਾਡੇ ਤੇ ਪੱਛਮੀ ਸਭਿਆਚਾਰ ਭਾਰੂ ਪਿਆ ਤਾਂ ਉਹੀ ਜੋ ਪੈਸੇ ਨਿਊਦੇ ਜਾਂ ਸ਼ਗਨ ਦੇ ਰੂਪ ਸਕੇ੍ਸਬੰਧੀਆਂ ਦੇ ਵਿੱਚ ਬੈਠ ਕੇ ਸਭ ਦੇ ਸਹਾਮਣੇ ਦਿੱਤੇ ਜਾਂਦੇ ਸਨ ਉਸ ਨਿਊਦਾ ਨੂੰ ਹੁਣ ਸ਼ਗਨ ਲਿਫਾਫਿਆਂ ਵਿੱਚ ਬੰਦ ਕਰਕੇ ਦਿੱਤਾ ਜਾਂਣਾ ਆਮ ਅਜਿਹੀ ਗੱਲ ਹੋ ਗਈ ਹੈ ਪਰ ਸ਼ਗਨ ਨੂੰ ਲਿਫਾਫੇ ਵਿੱਚ ਨਾ ਪਾ ਕੇ ਦੇਣ ਵਿੱਚ ਵੀ ਆਪਣੇ ਆਪ ਨੂੰ ਕਈ ਲੋਕ ਛੋਟਾ ਮਹਿਸੂਸ ਕਰਦੇ ਹਨ । ਜਦ ਕਿ ਅੱਜ ਕੱਲ ਹਰ ਛੋਟਾ ਵੱਡਾ ਪਰਿਵਾਰ ਇਕ ਦੂਜੇ ਨੂੰ ਦੇਖਾ ਦੇਖੀ ਆਪਣੀ ਪਹੁੰਚ (ਹੈਸੀਅਤ) ਤੋ ਂਜਿਆਦਾ ਖਰਚਾ ਕਰਕੇ ਦੂਜਿਆਂ ਸਾਹਮਣੇ ਕਿਸੇ ਤੋ ਂਘੱਟ ਨਾ ਹੋਣ ਸਬੰਧੀ ਸਾਬਤ ਕਰਨ ਦੀ ਕੋਸਿਸ਼ ਕਰਦਾ ਹੈ ਜਦ ਕਿ ਇਹ ਬਹੁਤ ਘਾਤਕ ਸਾਬਤ ਹੋ ਰਿਹਾ ਹੈ । ਜਿਵੇ ਕਿ ਜਨਮ ਦਿਨ ਪਾਰਟੀ, ਮੰਗਣੀ ਦੀ ਰਸ਼ਮ ਜਾਂ ਵਿਆਹ ਆਦਿ ਨੂੰ ਵੱਡੇ ਪੈਲਿਸਾ ਜਾਂ ਰੈਸਟੋਰਿੰਟਾਂ ਵਿੱਚ ਕਰਨਾ ਹੋਰ ਤਾਂ ਹੋਰ ਮਰਗ ਦੇ ਭੋਗਾਂ ਉਪਰ ਵੀ ਲੋੜ ਤੋ ਬਹੁਤ ਜਿਆਦਾ ਖਰਚ ਕਰਨਾ ਆਦਿ । ਅਜਿਹਾ ਕਰਨ ਦੇ ਚੱਕਰ ਵਿੱਚ ਜਾਂ ਸਾਨੂੰ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਚੱਕਰ ਵਿੱਚ ਜੋ ਪੈਸਾ ਅਤੇ ਸਮਾਂ ਬਰਬਾਦ ਹੁੰਦਾ ਹੈ ਉਹ ਸਾਨੂੰ ਉਚਾ ਉਠਣ ਜਾਂ ਅੱਗੇ ਵਧਣ ਦੀ ਬਿਜਾਏ ਪਿਛੇ ਵੱਲਾ ਲਿਜਾ ਸੁੱਟਦਾ ਹੈ । ਪਰ ਹੁਣ ਇੰਨੀ ਜਿਆਦਾ ਮਹਿੰਗਾਈ ਹੋਣ ਦੇ ਬਾਵਜੂਦ ਸਾਨੂੰ ਆਪਣੀ ਅਸਲ ਜਿੰਦਗੀ ਜਿਊਣ ਲਈ ਮਹਿੰਗੇ ਮੈਰਿਜ ਪੈਲੇਸਾਂ ਅਤੇ ਰੈਸਟੋਰਿੰਟਾਂ ਵਿੱਚ ਜਾਂ ਵੱਡੇ ਘਰਾਣਿਆਂ ਦੀ ਰੀਸ ਨਾ ਕਰਕੇ ਸਾਡੇ ਆਪਣੇ ਘਰਾਂ ਵਿੱਚ ਸਾਦੇ ਪ੍ਰੋਗਰਾਮਾਂ ਨੁੂੰ ਤਰਜੀਹ ਦੇਣੀ ਚਾਹੀਦੀ ਹੈ ।
        ਇਥੇ ਇਕ ਗੱਲ ਸੋਚਣ ਵਾਲੀ ਹੈ ਕਿ ਜੇਕਰ ਹਰ ਵਿਆਕਤੀ ਆਪਣੇ ਅਜਿਹੇ ਨਜਾਇਜ ਖਰਚਿਆ ਨੂੰ ਰੋਕ ਕੇ ਪੈਸੇ ਦੀ ਨਜਾਇਜ ਦੁਰਵਰਤੋ ਨਾ ਕਰਕੇ ਇਹੀ ਪੈਸਾ ਆਪਣੇ ਜੀਵਨ ਵਿੱਚ ਆਪਣੇ ਜਾਂ ਆਪਣੇ ਕਿਸੇ ਵੀ ਪਰਿਵਾਰਕ ਮੈਬਂਰ ਤੇ ਆਉਣ ਵਾਲੀ ਬਿਮਾਰੀ ਦੇ ਸੰਕਟ ਸਮੇ ਂਖਰਚਣ ਲਈ ਸਾਭੇ ਂਤਾਂ ਕਿਤੇ ਜਿਅਦਾ ਚੰਗਾ ਹੋਵੇਗਾ ਕਿਉਕਿ ਬਿਮਾਰੀ ਸਮੇ ਕਿਸੇ ਵੀ ਡਾਕਟਰ ਜਾਂ ਹਸਪਤਾਲ ਨਾਲ ਰੇਟ ਤਹਿ ਨਹੀ ਕੀਤਾ ਜਾ ਸਕਦਾ । ਇਸ ਸਮੇ ਕੇਵਲ ਜਿੰਦਗੀ ਦੀ ਕੀਮਤ ਹੁੰਦੀ ਹੈ ।
         ਇਸ ਤੋ ਂਇਲਾਵਾ ਸਾਨੂੰ ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਏ ਇਹ ਵੀ ਸਮਝਣਾ ਜਰੂਰੀ ਹੋ ਗਿਆ ਹੈ ਕਿ ਜੋ ਵੀ ਪਰਿਵਾਰ ਆਪਣੇ ਖੁਸ਼ੀ ਦੇ ਮੌਕਿਆਂ ਤੇ ਇੰਨਾਂ ਜਿਆਦਾ ਖਰਚ ਕਰਨ ਦੇ ਸਮਰੱਥ ਹੈ ਤਾਂ ਉਸ ਨੂੰ ਨਿਊਦੇ/ਸ਼ਗਨ ਲਿਫਾਫਿਆਂ ਵਿੱਚ ਬੰਦ ਕਰਕੇ ਦੇਣ ਦੀ ਜਰੂਰਤ ਵੀ ਨਹੀ ਹੁੰਦੀ ਜਾਂ ਨਹੀ ਦੇਣਾ ਚਾਹੀਦਾ । ਪਰ ਹੁਣ ਇਸ ਸਬ ਨੂੰ ਬਦਲਣ ਦੀ ਜਰੂਰਤ ਹੈ ਕਿਉਕਿ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਸ਼ਗਨ/ਵਿਆਹ੍ਸ਼ਾਦੀਆਂ ਜਾਂ ਜਨਮ ਦਿਨ ਪਾਰਟੀਆਂ ਤਾਂ ਘੱਟ ਖਰਚ ਕਰਕੇ ਕੀਤੇ ਜਾਂ ਸਕਦੇ ਹਨ ਪਰ ਜੇਕਰ ਆਪਣੇ ਰਿਸਤੇਦਾਰਾਂ, ਸਕੇ੍ਸਬੰਧੀਆਂ, ਦੋਸਤਾਂ੍ਮਿਤੱਰਾਂ ਦੇ ਬਿਮਾਰ ਹੋਣ ਤੇ ਉਸ ਦਾ ਹਾਲ੍ਚਾਲ ਜਾਨਣ ਜਾਣ ਸਮੇ ਉਸਦੇ ਖਾਣ੍ਪੀਣ ਲਈ ਫਲ੍ਫਰੂਟ ਲੈ ਕੇ ਜਾਂਦੇ ਹਾਂ ਤਾਂ ਫਲ੍ਫਰੂਟ ਬਿਨ੍ਹਾਂ ਤਾਂ ਇਕ ਸਮੇ ਸਰ ਸਕਦਾ ਹੈ ਪਰ ਜੋ ਂਨਿਊਦਾ/ਸ਼ਗਨ ਵਿਆਹਾਂ੍ਸ਼ਾਦੀਆਂ ਸਮੇ ਦਿੱਤਾ ਜਾਂਦਾ ਹੈ ਉਸਨੂੰ ਬਦਲਵਾ ਰੂਪ ਦੇ ਕੇ ਬਿਮਾਰ ਦੇ ਇਲਾਜ ਸਮੇ ਦਿੱਤਾ ਜਾਵੇ ਤਾਂ ਕਿਤੇ ਬਹੇਤਰ ਸਾਬਤ ਸਿੱਧ ਹੋ ਸਕਦਾ ਹੈ । ਕਿਉਕਿ ਪ੍ਰੋਗਰਾਮ ਤਾਂ ਘੱਟ ਖਰਚੇ ਵਿੱਚ ਕੀਤੇ ਜਾਂ ਸਕਦੇ ਹਨ ਪਰ ਇਲਾਜ ਘੱਟ ਖਰਚੇ ਵਿੱਚ ਕਰਵਾਉਣਾ ਅਸਭੰਵ ਹੈ । ਪ੍ਰੋਗਰਾਮਾਂ ਤੇ ਘੱਟ ਖਰਚ ਕਰਨ ਨਾਲ ਕਿਸੇ ਵੀ ਵਿਆਕਤੀ ਦੀ ਜਿੰਦਗੀ ਤੇ ਕੋਈ ਵੀ ਮਾੜਾ ਪ੍ਰਭਾਵ ਨਹੀ ਪਵੇਗਾ । ਪਰ ਜੇਕਰ ਇਹੀ ਨਿਊਦਾ/ਸ਼ਗਨ ਜੇਕਰ ਬਿਮਾਰ ਵਿਅਕਤੀ ਦੇ ਇਲਾਜ ਤੇ ਲਾਇਆ ਜਾਵੇ ਤਾਂ ਇਕ ਕੀਮਤੀ ਜਿੰਦਗੀ ਬਚ ਸਕਦੀ ਹੈ ਅਤੇ ਉਸ ਪਰਿਵਾਰ ਦੀ ਆਰਥਿਕ ਹਾਲਤ ਵੀ ਕਾਫੀ ਹੱਦ ਤੱਕ ਸਥਿਰ ਰਹਿ ਸਕਦੀ ਹੈ । 
      ਆਓ ਆਪਾਂ ਸਾਰੇ ਰਲ ਮਿਲ ਕੇ ਹੱਭਲਾ ਮਾਰੀਏ ਅਤੇ ਇਸ ਨਜਾਇਜ ਖਰਚਿਆਂ ਨੂੰ ਰੋਕ ਕੇ ਅਤੇ ਨਿਊਦੇ ਦੇ ਰੂਪ ਵਿੱਚ ਦਿੱਤੇ ਜਾਂਦੇ ਪੈਸੇ ਨੂੰ ਆਪਣੇ ਰਿਸਤੇਦਾਰਾਂ, ਸਕੇ੍ਸਬੰਧੀਆਂ ਦੇ ਬਿਮਾਰ ਸਮੇ ਉਸ ਨਿਊਦੇ ਨੂੰ ਬਿਮਾਰ ਵਿਅਕਤੀ ਦੀ ਸਹਾਇਤਾ ਦੇ ਰੂਪ ਵਿੱਚ ਪਰਿਵਾਰ ਦੀ ਮੱਦਦ ਕਰ ਸਕੀਏ ।