ਗੁਰਬਾਣੀ ਗਾਇਨ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ------------ਗੁਰਬਾਣੀ ਗਾਇਨ (ਭਾਗ ਪਹਿਲਾ )

ਲੇਕਕ --------------ਸ ਇਕਬਾਲ ਸਿੰਘ ਬਮਰਾਹ

ਪ੍ਰਕਾਸ਼ਕ ------------ਲੇਖਕ ਖੁਦ

ਪੰਨੇ --------------298  ਮੁੱਲ ----700  ਰੁਪਏ


ਵਡਾਆਕਾਰੀ ਪੁਸਤਕ ਗੁਰਬਾਣੀ ਵਿਚ ਰਾਗਾਂ ਦੀ ਖੋਜ ਪੁਸਤਕ ਹੈ ।  ਪੁਸਤਕ ਲੇਖਕ ਇਕਬਾਲ ਸਿੰਘ ਬਰਮਾਹ ਸੰਗੀਤ ਖੇਤਰ ਦੀ ਉਘੀ ਸ਼ਖਸੀਅਤ ਹੈ । ਲੇਖਕ ਦਾ ਭੂਮਿਕਾ ਵਿਚ ਸਵੈ ਕਥਨ ਹੈ ਕਿ ਸੰਗੀਤਕ ਖੇਤਰ ਵਿਚ ਵਧੇਰੇ ਕਿਤਾਬਾਂ ਹਿੰਦੀ ਵਿਚ ਮਿਲਦੀਆਂ ਹਨ । ਪਰ  ਇਸ ਪੁਸਤਕ ਨੂੰ ਮੈਂ ਪੰਜਾਬੀ ਵਿਚ ਲਿਖਕੇ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਅਤੇ ਸੰਗੀਤ ਵਿਚ ਰਾਗਾਂ ਦਾ ਜ਼ਿਕਰ ਕੀਤਾ ਹੈ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 31 ਰਾਗ ਹਨ ।  ਇਂਨ੍ਹਾਂ  ਰਾਗਾਂ ਤੋਂ ਇਲਾਵਾ ਲੇਖਕ ਨੇ ਭਾਰਤੀ ਸੰਗੀਤ ਦੇ 31 ਹੋਰ ਰਾਗਾਂ ਦਾ ਸੁਰ ਪੈਟਰਨ ,ਤਾਲ ਪ੍ਰਬੰਧ ,ਰਾਗ ਦਾ ਵਿਸਥਾਂਰ ,ਰਾਗਾਂ ਦੀ ਉਤਪਤੀ ,ਸਵਰ ਲਿਪੀ ਪ੍ਰਣਾਲੀ ,ਸਵਰ ਚਿਂਨ੍ਹ ,ਮੁਖ ਸਵਰ ਸੰਗਤੀਆ , ਜਾਤੀ ਵਾਦੀ ,ਸੰਵਾਦੀ, ਰਾਗ ਗਾਇਨ ਸਮਾਂ ,ਆਰੋਹ ,ਅਵਰੋਹ , ਸੁਰ ਵਿਸਥਾਂਰ ਤੇ ਸੰਗੀਤਕ ਧੁਨਾ ਤੇ ਹੋਰ ਸੰਗੀਤਕ ਬਾਰੀਕੀਆਂ  ਦਾ ਜ਼ਿਕਰ ਹੈ । ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਅਨੁਸਾਰ ਗੁਰਬਾਣੀ ਸ਼ਬਦ ,ਭਾਈ ਗੁਰਦਾਸ ਵਾਰਾਂ ,ਭਗਤ ਬਾਣੀ  ਹਰੇਕ ਰਾਗ ਵਿਚ ਦਰਜ ਗੁਰੂ ਸਾਹਿਬਾਨ ਦੀ  ਰਚੀ ਇਲਾਹੀ ਬਾਣੀ ਦੀ ਤਰਤੀਬ ,ਗੁਰੂ ਗ੍ਰੰਥ ਸਾਹਿਬ  ਬਾਣੀ ਹਵਾਲੇ (ਅੰਗ ਸਹਿਤ ) ਦਾ ਵੇਰਵਾ ਸਵਯੈ , ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੇ ਰਾਗਾਂ ਦੀ ਭਰਪੂਰ ਜਾਣਕਾਰੀ ਕਿਤਾਬ ਵਿਚ ਲੇਖਕ ਨੇ ਵਿਸਥਾਂਰ ਸਹਿਤ ਜ਼ਿਕਰ ਕੀਤਾ  ਹੈ ।।

 ਲੇਖਕ ਨੇ  ਮੁਢਲੇ ਅਠ ਪੰਨਿਆ ਤੇ ਆਪਣੇ ਬਾਰੇ ਵਿਸਥਾਰ  ਦਿਤਾ ਹੈ ਜਿਸ ਵਿਚ ਲੇਖਕ ਦਾ  ਜਨਮ ਤੋਂ ਸਿਖਿਆ ਪ੍ਰਾਪਤੀ , ਸੰਗੀਤ ਖੇਤਰ ਵਿਚ ਕੀਤੀਆਂ ਬਹੁਪਖੀ  ਪ੍ਰਾਪਤੀਆਂ, ਵਿਆਹ  । ਜਨਮ ਤੋਂ ਸੰਗੀਤ ਨਾਲ ਜੁੜਨਾ  ,ਅੱਖਾਂ ਦੀ ਰੌਸ਼ਨੀ ਨਾ ਹੋਣ ਦੇ  (ਨੇਤਰਹੀਣਤਾ )ਬਾਵਜੂਦ ਸੰਗੀਤ ਦੀਆ ਵਿਸ਼ੇਸ਼  ਡਿਗਰੀਆ ਹਾਸਲ ਕਰਨੀਆ  ਨੇਤਰਹੀਣ ਸਕੂਲ ਦੀ ਨੌਕਰੀ ਦਾ ਜ਼ਿਕਰ  ਹੈ ।  ਲੇਖਕ ਸ਼ਾਂਸਤਰੀ ਸੰਗੀਤ ਦਾ  ਵਿਸ਼ੇਸ਼ਗ ਹੈ ।  ਉਸਨੇ ਹਰਿਵਲਭ ਸੰਗੀਤ ਸਮੇਲਨ ਜਲੰਧਰ ,ਮਾਸਟਰ ਰਤਨ ਸੰਗੀਤ ਸੰਮੇਲਨ ਫਗਵਾੜਾ, ਬਸੰਤ ਸੰਗੀਤ ਸੰਮੇਲਨ ਹੁਸ਼ਿਆਰਪੁਰ ,ਦਿਗੰਬਰ ਸੰਗੀਤ ਸੰਮੇਲਨ ਫਰੀਦਕੋਟ ਭਾਈ ਮਰਦਾਨਾ ਸੰਗੀਤ ਸੰਮੇਲਨ ਪਟਿਆਲਾ ਤਰਸੇਮ ਸਿੰਘ ਸਿਧੂ ਸੰਗੀਤ ਸੰਮੇਲਨ ਲੁਧਿਆਣਾ, ਹੋਲੀ ਸੰਗੀਤ ਸੰਮੇਲਨ ਅੰਮ੍ਰਿਤਸਰ ਵਿਚ ਭਾਗ ਲੈ ਕੇ  ਵਿਸ਼ੇਸ਼ ਸੰਗੀਤ ਵਿਦਵਤਾ ਦਾ ਪ੍ਰਗਟਾਵਾ  ਕੀਤਾ ਹੈ  ।  ।ਲੇਖਕ ਨੇ ਆਪਣਾ ਯੂ ਟਊਬ ਚੈਨਲ ਵੀ ਬਣਾਇਆ ਹੋਇਆ ਹੈ  । ਲੇਖਕ ਕੋਲੋਂ ਹਜ਼ਾਰਾਂ  ਵਿਦਿਆਰਥੀ ਸੰਗੀਤ ਦੀ ਉਚ ਤਾਲੀੰਮ ਹਾਸਲ ਕਰ ਰਹੇ ਹਨ । ਪੰਜਾਬ ਸਕੂਲ ਸਿਖਿਆ ਬੋਰਡ ਵਾਲੋਂ ਕਰਾਏ ਜਾਂਦੇ ਸਭਿਆਚਾਰ ਤੇ ਸੰਗੀਤ ਮੁਕਾਬਲਿਆ ਵਿਚ ਲੇਖਕ ਦੀ ਭਰਵੀ ਸ਼ਮੂਲੀਅਤ ਹੈ ।

 ਲੇਖਕ ਸੰਗੀਤ ਦੇ ਖੇਤਰ ਵਿਚ ਕਈ ਸੰਸਥਾਂਵਾਂ ਤੋਂ ਗੋਲਡ ਮੈਡਲ ਵੀ ਹਾਸਲ ਕਰ ਚੁਕਾ ਹੈ ।। ਉਸ ਦੀ ਨਿਮਰਤਾ ਹੈ ਕਿ ਉਹ ਅਜੇ ਵੀ ਆਪਣੇ ਆਪ ਨੂੰ ਸੰਗੀਤ ਦਾ ਵਿਦਿਆਰਥੀ ਕਹਿੰਦਾ ਹੈ । ਪੁਸਤਕ ਅੰਦਰ ਝਾਂਤ ਮਾਰਨ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਸਿਰੀ  ਰਾਗ ਦਾ ਵਿਸਥਾਂਰ ਹੈ ।  ਰਾਗ  ਵਿਸ਼ੇਸ਼ਤਾ ਅੰਤਰਾ ਮਾਤਰਾਵਾਂ ਤਾਨ ,ਦਾ ਵੇਰਵਾ ਹੈ । ਰਾਗ ਮਾਝ, ਖਿਆਲ ਪਾਤਸ਼ਾਂਹੀ ਦਸਵੀਂ ,ਰਾਗ ਗਉੜੀ, ਰਾਗ ਆਸਾ, ਰਾਗ ਗੂਜਰੀ ,ਰਾਗ ਦੇਵਗੰਧਾਰੀ ,ਰਾਗ ਬਿਹਾਗੜਾ ,ਰਾਗ ਵਡਹੰਸ,ਰਾਗ ਸੋਰਠਿ ਰਾਗ ਧਨਾਸਰੀ ,ਰਾਗ ਜੈਤਸਰੀ ,ਰਾਗ ਟੋਡੀ ,ਰਾਗ ਬੈਰਾੜੀ ,ਰਾਗ ਤਿਲੰਗ ,ਰਾਗ ਸੂਹੀ, ਰਾਗ ਬਿਲਾਵਲ ,ਰਾਗ ਰਾਮਕਲੀ ,ਰਾਗ ਗੌਂਡ, ਰਾਗ ਮਾਲੀ ਗਓੜਾਂ, ਰਾਗ ਨਟ ਨਰਾਇਣ ਰਾਗ ਮਾਰੂ, ਰਾਗ ਤੁਖਾਰੀ ,ਰਾਗ ਬਸੰਤ ,ਰਾਗ ਕੇਦਾਰਾ ਰਾਗ ਭੈਰਉਂ, ਰਾਗ ਸਾਰੰਗ ,ਰਾਗ ਮਲ੍ਹਾਰ, ਰਾਗ ਕਾਨੜਾ ,ਰਾਗ ਕਲਿਆਣ ,ਰਾਗ ਪ੍ਰਭਾਤੀ ,ਰਾਗ ਜੈਜਾਵੰਤੀ ਦਾ ਬਹੁਦਿਸ਼ਾਵੀ ਵੇਰਵਾ ਹੈ । ਜਿਸ ਵਿਚ ਅੰਤਰਾ, ਸਥਾਂਈ ,ਸੁਰ ਗਾਇਨ ਸਮਾਂ  । ਸੰਬੰਧਤ ਰਾਗ ਦੇ ਬਾਣੀ ਸ਼ਬਦ ਭਾਈ ਗੁਰਦਾਸ ਵਾਰਾਂ ਦਾ  ਹਵਾਲੇ ਹਨ । ਜੋ ਸੰਗੀਤ ਪ੍ਰੇਮੀਆਂ  ਲਈ ਨਾਯਾਬ ਤੋਹਫਾ ਹੈ ।। 

 ਪੁਸਤਕ  ਵਿਚ ਕੁਝ ਉਹ  ਰਾਗ ਹਨ  । ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਹਨ ।ਇਹੋ ਜਿਹੇ ਰਾਗ ਹਨ ---ਰਾਗ ਖਮਾਜ ,ਰਾਗ ਦੁਰਗਾ, ਰਾਗ ਮਧੂ ਵੰਤੀ, ਰਾਗ ਜੋਨਪੁਰੀ ,ਰਾਗ ਅਲੈਯਾਂ ਬਿਲਾਵਲ, ,ਰਾਗ ਦੇਸ਼ ,ਰਾਗ ਰਾਗੇਸ਼ਵਰੀ, ,ਰਾਗ ਭੀੰਮਪਲਾਸੀ, ਰਾਗ ਮੁਲਤਾਨੀ ,ਰਾਗ ਮਾਰਵਾ ,ਰਾਗ ਤਿਲਕ ਕਾਮੋਦ ਰਾਗ ਦੇਸ਼ਕਾਰ ,ਰਾਗ ਬਿਹਾਗ, ਰਾਗ ਸ਼ਕਰਾ ,ਰਾਗ ਵਿਭਾਸ, ਰਾਗ ਹੰਸਦਾਵਨੀ, ਰਾਗ ਪੂਰੀਆ, ਰਾਗ ਗੋਰਖ ਕਲਿਆਣ,ਰਾਗ ਭੂਪਾਲੀ, ਰਾਗ ਹਮੀਰ ,ਰਾਗ ਬਗੇਸਰੀ ,ਰਾਗ ਜਲਧਰ ਕੇਦਾਰ ,ਰਾਗ ਕਾਫੀ ,ਰਾਗ ਕਲਿੰਗੜਾਂ ,ਰਾਗ ਕਲਾਵਤੀ ਤੇ ਰਾਗ ਦੇਵਗਿਰੀ ਬਿਲਾਵਲ ਦਾ ਗਾਇਨ ਸਮਾਂ ਅੰਤਰਾ ਸਥਾਈ ਸਵਰ ਚਿਂਹ ਤੇ ਇਂਹਾਂ ਰਾਗਾ ਦਾ ਉਤਪਤੀ ਸਾਂਨ ;ਭਾਰਤ ਦੇ ਹੋਰ ਸੂਬਿਆਂ  ਵਿਚੋਂ ਰਾਗਾ ਦਾ ਸਥਾਂਨ ਅਤੰਰਣ ,  ਸਬੰਧਤ ਰਾਗ ਦੇ ਸਬਦ ਹਨ ।ਅਧਿਐਨ  ਕਰਨ ਤੇ ਹੋਰ ਵੀ  ਰਾਗਾਂ ਬਾਰੇ ਬਹੁਤ ਕੁਝ ਨਵਾਂ ਪ੍ਰਾਂਪਤ ਹੁੰਦਾ ਹੈ । ਜੋ ਕਿ ਰਾਗੀ ਸਾਹਿਬਾਨ ,ਗੀਤਕਾਰ ,ਗਾਇਕ ਕਲਾਕਾਰਾਂ ਲਈ ਬਹੁਤ ਲਾਹੇਵੰਦ ਹੈ ।  ਗੁਰੂ ਗ੍ਰੰਥ ਸਾਹਿਬ ਵਿਚ ਸ਼ਸ਼ੋਭਿਤ ਬਾਣੀ ਰਾਗ ਮਾਲਾ ਦਾ ਹਵਾਲਾ ਲੇਖਕ ਨੇ ਕਈ ਰਾਗਾਂ ਨਾਲ ਦਿਤਾ ਹੈ । ਕੁਝ ਰਾਗ ਦੋ ਰਾਗਾਂ ਦੇ ਸੁਮੇਲ ਤੋਂ ਬਣੇ ਹਨ ।  ਪੁਸਤਕ ਦੀਆ  ਕੁਝ  ਵਿਸ਼ੇਸ਼ਤਾਵਾਂ ਵੇਖੋ---- ਅਕਬਰ ਦੇ ਦਰਬਾਰ ਵਿਚ ਤਾਨਸੈਨ ਵਲੋਂ ਮਲ੍ਹਾਰ ਰਾਗ ਗਾਇਆ ਜਾਂਦਾ ਸੀ ----ਰਾਗ ਤੁਖਾਰੀ ਮਧੁਰ ਰਾਗ ਹੈ । ਇਹ ਰਾਗ ਰਾਗ ਮਧੂਵੰਤੀ ਅਤੇ ਪਰਦੀਪਕੀ ਰਾਗ ਦੇ ਮਿਸ਼ਰਣ ਤੋਂ ਬਣਿਆ ਹੈ । ਪ੍ਰੋ ਤਾਰਾ ਸਿੰਘ ਅਨੁਸਾਰ ਇਸ ਰਾਗ ਦੇ ਤਿੰਨ ਪ੍ਰਕਾਰ ਹਨ ।(ਪੰਨਾ 198) ਪੁਰਾਤਨ ਗ੍ਰੰਥਾਂ ਵਿਚ ਮਾਰੂ ਰਾਗ ਦੇ ਕਈ ਹੋਰ ਨਮ ਦਰਸਾਏ ਗਏ ਹਨ ਜਿਵੇਂ ਮਾਰਵ ,ਮਾਲਵ ,ਮਾਰਵਿਕਾ (ਪੰਨਾ 189) ਮਾਰੂ ਰਾਗ ਵਿਚ ਇਕ ਪਾਸੇ  ਬੈਰਾਗ ਹੈ ਦੂਸਰੇ ਪਾਸੇ ਸੂਰਬੀਰਤਾ ਹੈ ----ਸੂਰਾ ਸੋ ਪਹਿਚਾਨੀਐ ਜੋ ਲਰੈ ਦੀਂਨ  ਕੇ ਹੇਤ -----ਰਾਗ ਬੈਰਾੜੀ ਦਿਨ ਦੇ ਚੌਥੇ ਪਹਿਰ ਦਾ ਰਾਗ ਹੈ ---(ਪੰਨਾ 115 )      ਸ਼ਾਂਸਤਰੀ ਸੰਗੀਤ ਵਿਚ ਰਗ ਗੂਜਰੀ ਨੂੰ ਗੂਜਰੀ ਤੌੜੀ ਦਾ ਨਾਂ ਨਾਲ  ਜਾਣਿਆ ਜਾਂਦਾ ਹੈ –(ਪੰਨਾ 43)  ਮੁਲਤਾਨੀ ਰਾਗ ਦਾ ਨਾ ਮੁਲਤਾਨ  ਸ਼ਹਿਰ ਦੇ ਨਾਮ ਤੋਂ ਪਿਆ  (ਪੰਨਾ 111) ਲੇਖਕ ਨੇ ਗਉੜੀ ਰਾਗ ਦਾ ਲੰਮਾ ਚੌੜਾ ਵਿਸਥਾਂਰ ਦਿਤਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਗਉੜੀ ਰਾਗ ਦੀਆਂ  11 ਕਿਸਮਾਂ ਹਨ ।ਇਸ  ਵਡੇਰੇ ਰਾਗ ਵਿਚ ਪੰਜਵੇਂ  ਪਾਤਸ਼ਾਂਹ ਦੀ ਬਾਣੀ ਸੁਖਮਨੀ ਸਾਹਿਬ ਦਰਜ ਹੈ । ਹੋਰ ਵੀ ਖੌਜ ਭਰਪੂਰ  ਬਹੁਤ ਕਥਨ ਹਨ । 

ਵਡ ਆਕਾਰੀ  ਪੁਸਤਕ ਸੰਗੀਤ ਪ੍ਰੇਮੀਆ ,ਕਲਾਕਾਰਾਂ , ਗਾਇਕਾਂ ,ਸੰਗੀਤ ਵਿਦਿਆਰਥੀਆਂ ,  ਸਤਿਕਾਰਿਤ ਰਾਗੀ ਸਾਹਿਬਾਨ ,ਢਾਡੀ ਸਾਹਿਬਾਨ ,ਪ੍ਰਚਾਰਕਾਂ ਕਥਾਂ ਵਾਚਕਾਂ ਅਧਿਆਪਕਾਂ  ਲਈ ਅਨਮੋਲ ਗਹਿਣਾ ਹੈ । ਲੇਖਕ ਦੀ ਸਾਲਾਂ ਦੀ ਮਿਹਨਤ ਕਰਕੇ ਪੰਜਾਬੀ ਪਿਆਰਿਆਂ  ਨੂੰ  ਇਹ ਪੁਸਤਕ ਦਿਤੀ ਹੈ।  ਪੁਸਤਕ ਦਾ ਨਿਘਾ ਸਵਾਗਤ ਹੈ ।