ਦਿਲ ਦਾ ਸ਼ੀਸ਼ਾ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੁਰਦਾ ਫਿਰਦਾ ਥੱਕ ਜਾਵਾਂ, ਬੈਠ ਗੱਲਾਂ ਹਾਂ ਮਾਰਦਾ
ਦਿਲ ਦੇ ਸ਼ੀਸ਼ੇ ਨੂੰ ਦੇਖ ਕੇ, ਕਾਗਜ਼ ਤੇ ਹਾਂ ਉਤਾਰਦਾ ।

ਕੁਦਰਤ ਦੀ ਬਣਤ ਦਾ ਕਿਣਕਾ, ਬਣਾਇਆ ਰੱਬ ਨੇ
ਤੇਰਾ ਤੇ ਮੇਰਾ ਖੇਲ ਹੈ, ਕੋਈ ਜਿੱਤੇ ਨਾ ਹਾਰਦਾ ।

ਨਬਜ਼ ਚੱਲੇ ਤਾਂ ਪਤਾ ਲੱਗਦਾ, ਆਉਂਦੇ ਜਾਂਦੇ ਸਾਹਾਂ ਦਾ 
ਜਾ ਕੇ ਮਿਲੀਏ ਰੋਗੀ ਨੂੰ , ਦਿਲ ਖੁਸ਼ ਹੁੰਦਾ ਬਿਮਾਰ ਦਾ ।

ਸੂਰਜ ਨਿੱਤ ਚੜ੍ਹਦਾ ਰਹਿਣਾ , ਸਦਾ ਨਹੀਂ ਰਹਿੰਦੇ ਬੱਦਲ,
ਮੁੱਕ ਜਾਣਾ ਕਾਲੀ ਰਾਤ ਨੇ, ਸਮਾਂ ਸੁੱਭਾ ਦੇ ਕਰਾਰ ਦਾ ।

ਸ਼ਰੀਫ਼ ਪਿੱਛੇ ਕੌਣ ਲੱਗਦਾ, ਜੀ ਹਰ ਜਣਾ ਸਿਆਸੀ ਹੈ ,
ਕਿਹੜੀ ਗੱਲੋਂ ਅਸੀਂ ਲੜਦੇ , ਕਰੋ ਪਤਾ ਪਈ ਖਾਰ ਦਾ ।