ਕਰਕੇ ਟੁਕੜੇ ਸਾਡੇ ਦਿਲ ਦੇ,
ਉਹ ਗੈਰਾਂ ਨੂੰ ਹੱਸ, ਹੱਸ ਮਿਲਦੇ।
ਉਹ ਜੀਵਨ 'ਚ ਹੋਣ ਖੁਆਰ ਬੜੇ ,
ਜੋ ਤੁਰ ਪੈਂਦੇ ਪਿੱਛੇ ਦਿਲ ਦੇ।
ਕਰਦੇ ਅਸੀਂ ਉਹਨਾਂ ਦੀ ਇੱਜ਼ਤ,
ਜੇ ਉਹ ਰਹਿੰਦੇ ਮਿਲਦੇ, ਗਿਲਦੇ।
ਮੁੜ, ਮੁੜ ਯਾਦ ਉਨ੍ਹਾਂ ਨੂੰ ਕਰਦਾ,
ਸਦਕੇ ਜਾਈਏ ਆਪਣੇ ਦਿਲ ਦੇ।
ਨੁਕਸਾਨ ਹੋ ਜਾਣਾ ਸੀ ਭਾਰਾ,
ਜੇ ਨਾ ਆਪਣੇ ਥਾਂ ਤੋਂ ਹਿਲਦੇ।
ਮਾਲੀ ਦੀ ਨਿਗਰਾਨੀ ਬਾਝੋਂ,
ਬਾਗਾਂ ਦੇ ਵਿੱਚ ਫੁੱਲ ਨਾ ਖਿਲਦੇ।
ਅੱਜ ਕੱਲ੍ਹ ਦੀ ਯਾਰੀ ਵਿੱਚ ਯਾਰੋ,
ਹੱਥ ਮਿਲਦੇ ਪਰ ਦਿਲ ਨਾ ਮਿਲਦੇ।